Emerging Teams Asia Cup 2023 IND A vs BAN A: ਏਸੀਸੀ ਮੈਨਸ ਐਮਰਜਿੰਗ ਟੀਮ ਏਸ਼ੀਆ ਕੱਪ 2023 ਦਾ ਦੂਜਾ ਸੈਮੀਫਾਈਨਲ ਮੈਚ ਭਾਰਤ ਏ ਅਤੇ ਬੰਗਲਾਦੇਸ਼ ਏ ਵਿਚਾਲੇ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਭਾਰਤ-ਏ ਨੇ ਬੰਗਲਾਦੇਸ਼-ਏ ਨੂੰ 212 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਲਈ ਯਸ਼ ਧੂਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅਰਧ ਸੈਂਕੜਾ ਲਗਾਇਆ। ਯਸ਼ ਨੇ 85 ਗੇਂਦਾਂ ਵਿੱਚ 66 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ 34 ਦੌੜਾਂ ਦਾ ਯੋਗਦਾਨ ਪਾਇਆ। ਬੰਗਲਾਦੇਸ਼ ਏ ਲਈ ਰਕੀਬੁਲ ਹਸਨ ਅਤੇ ਤਨਜ਼ੀਮ ਹਸਨ ਸ਼ਾਕਿਬ ਨੇ ਦੋ-ਦੋ ਵਿਕਟਾਂ ਲਈਆਂ।
ਬੰਗਲਾਦੇਸ਼ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਟੀਮ ਇੰਡੀਆ ਨੇ ਆਲ ਆਊਟ ਹੋਣ ਤੱਕ 49.1 ਓਵਰਾਂ ਵਿੱਚ 211 ਦੌੜਾਂ ਬਣਾਈਆਂ। ਇਸ ਦੌਰਾਨ ਯਸ਼ ਧੂਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 85 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ 63 ਗੇਂਦਾਂ ਵਿੱਚ 34 ਦੌੜਾਂ ਬਣਾਈਆਂ। ਉਨ੍ਹਾਂ ਦੀ ਇਸ ਪਾਰੀ ਵਿੱਚ 2 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਇਨ੍ਹਾਂ ਤੋਂ ਇਲਾਵਾ ਕੋਈ ਵੀ ਖਿਡਾਰੀ ਕੁਝ ਖਾਸ ਨਹੀਂ ਕਰ ਸਕਿਆ।
ਓਪਨਰ ਬੱਲੇਬਾਜ਼ ਸਾਈ ਸੁਦਰਸ਼ਨ 24 ਗੇਂਦਾਂ ਵਿੱਚ 21 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ 3 ਚੌਕੇ ਲਾਏ। ਮਾਨਵ ਸੁਥਾਰ ਨੇ 24 ਗੇਂਦਾਂ ਵਿੱਚ 21 ਦੌੜਾਂ ਬਣਾਈਆਂ। ਉਨ੍ਹਾਂ ਨੇ 3 ਚੌਕੇ ਲਾਏ। ਨਿਕਿਨ ਜੋਂਸ ਨੇ 17 ਦੌੜਾਂ ਦਾ ਯੋਗਦਾਨ ਦਿੱਤਾ। ਰਿਆਨ ਪਰਾਗ ਸਿਰਫ਼ 12 ਦੌੜਾਂ ਬਣਾ ਕੇ ਆਊਟ ਹੋ ਗਏ। ਧਰੁਵ ਜੁਰੇਲ 1 ਰਨ ਬਣਾ ਕੇ ਆਊਟ ਹੋ ਗਏ।
ਇਹ ਵੀ ਪੜ੍ਹੋ: BCCI ਨੇ ਟੀਮ ਇੰਡੀਆ ਦੇ ਪੰਜ ਖਿਡਾਰੀਆਂ ਦਾ ਦਿੱਤਾ ਮੈਡੀਕਲ ਅਪਡੇਟ, ਜਾਣੋ ਬੁਮਰਾਹ-ਰਾਹੁਲ ਦੀ ਕਦੋਂ ਹੋਵੇਗੀ ਵਾਪਸੀ
ਬੰਗਲਾਦੇਸ਼ ਲਈ ਰਕੀਬੁਲ ਹਸਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 10 ਓਵਰਾਂ 'ਚ 36 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਹਸਨ ਸ਼ਾਕਿਬ ਨੇ 9 ਓਵਰਾਂ 'ਚ 58 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਨ੍ਹਾਂ ਨੇ ਮੇਡਨ ਓਵਰ ਵੀ ਕੱਢਿਆ। ਮਹੇਦੀ ਹਸਨ ਨੇ 10 ਓਵਰਾਂ 'ਚ 39 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਰਿਪਨ ਮੰਡਲ ਨੇ 6.1 ਓਵਰਾਂ ਵਿੱਚ 29 ਦੌੜਾਂ ਦੇ ਕੇ ਇੱਕ ਵਿਕਟ ਲਈ। ਕਪਤਾਨ ਸੈਫ ਹਸਨ ਨੇ 10 ਓਵਰਾਂ ਵਿੱਚ 29 ਦੌੜਾਂ ਦੇ ਕੇ ਇੱਕ ਵਿਕਟ ਲਈ। ਸੌਮਿਆ ਸਰਕਾਰ ਨੇ 2 ਓਵਰਾਂ 'ਚ 8 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।
ਇਹ ਵੀ ਪੜ੍ਹੋ: ਰਿਸ਼ਭ ਪੰਤ ਦੇ ਫੈਂਸ ਲਈ ਖੁਸ਼ਖਬਰੀ, ਨੈੱਟ 'ਤੇ ਬੱਲੇਬਾਜ਼ੀ ਨਾਲ ਸ਼ੁਰੂ ਕੀਤੀ ਵਿਕੇਟਕਿਪਿੰਗ
ਜ਼ਿਕਰਯੋਗ ਹੈ ਕਿ ਭਾਰਤ ਏ ਨੇ ਆਪਣੇ ਪਹਿਲੇ ਮੈਚ ਵਿੱਚ ਯੂਏਈ ਏ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਨੇਪਾਲ ਏ ਨੂੰ 9 ਵਿਕਟਾਂ ਨਾਲ ਹਰਾਇਆ। ਉੱਥੇ ਹੀ ਟੀਮ ਇੰਡੀਆ ਨੇ ਪਾਕਿਸਤਾਨ-ਏ ਨੂੰ 8 ਵਿਕਟਾਂ ਨਾਲ ਹਰਾਇਆ ਸੀ।