ਰਿਸ਼ਭ ਪੰਤ ਦੇ ਫੈਂਸ ਲਈ ਖੁਸ਼ਖਬਰੀ, ਨੈੱਟ 'ਤੇ ਬੱਲੇਬਾਜ਼ੀ ਨਾਲ ਸ਼ੁਰੂ ਕੀਤੀ ਵਿਕੇਟਕਿਪਿੰਗ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀਮ ਇੰਡੀਆ ਦੇ ਪੰਜ ਖਿਡਾਰੀਆਂ ਦਾ ਮੈਡੀਕਲ ਅਪਡੇਟ ਦਿੱਤਾ ਹੈ। ਬੋਰਡ ਨੇ ਦੱਸਿਆ ਕਿ ਰਿਸ਼ਭ ਪੰਤ ਨੇ ਨੈੱਟ 'ਤੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੇ ਨਾਲ ਜਸਪ੍ਰੀਤ ਬੁਮਰਾਹ, ਪ੍ਰਸਿਧ ਕ੍ਰਿਸ਼ਨਾ, ਕੇਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਦੇ ਵੀ ਅਪਡੇਟ ਮਿਲੇ ਹਨ। ਇਨ੍ਹਾਂ ਸਾਰੇ ਖਿਡਾਰੀਆਂ ਨੇ ਨੈੱਟ 'ਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਹੈ। ਨੈਸ਼ਨਲ ਕ੍ਰਿਕਟ ਅਕੈਡਮੀ ਨੇ ਪੰਤ ਲਈ ਖਾਸ ਤਿਆਰੀਆਂ ਕੀਤੀਆਂ ਹਨ।
Download ABP Live App and Watch All Latest Videos
View In Appਬੀਸੀਸੀਆਈ ਨੇ ਟਵੀਟ ਕਰਕੇ ਪੰਤ ਦੀ ਫਿਟਨੈਸ ਅਪਡੇਟ ਦਿੱਤੀ। ਬੋਰਡ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਲਿਖਿਆ, ''ਉਨ੍ਹਾਂ ਨੇ ਰੀਹੈਬ 'ਚ ਚੰਗੀ ਤਰੱਕੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਲੇਬਾਜ਼ੀ ਅਤੇ ਨੈੱਟ 'ਤੇ ਕੀਪਿੰਗ ਵੀ ਸ਼ੁਰੂ ਕਰ ਦਿੱਤੀ ਹੈ। ਉਹ ਇੱਕ ਵਿਸ਼ੇਸ਼ ਫਿਟਨੈਸ ਪ੍ਰੋਗਰਾਮ ਤੋਂ ਗੁਜ਼ਰ ਰਹੇ ਹਨ। ਇਸ ਰਾਹੀਂ ਉਨ੍ਹਾਂ ਦੀ ਤਾਕਤ ਅਤੇ ਦੌੜ 'ਤੇ ਕੰਮ ਕੀਤਾ ਜਾਵੇਗਾ।
ਪੰਤ ਨੇ ਦਸੰਬਰ 2022 'ਚ ਟੀਮ ਇੰਡੀਆ ਲਈ ਆਖਰੀ ਮੈਚ ਖੇਡਿਆ ਸੀ। ਉਹ ਬੰਗਲਾਦੇਸ਼ ਖਿਲਾਫ ਟੈਸਟ ਮੈਚ ਤੋਂ ਬਾਅਦ ਟੀਮ ਇੰਡੀਆ 'ਚ ਵਾਪਸੀ ਨਹੀਂ ਕਰ ਸਕੇ। ਰਿਸ਼ਭ ਕਾਰ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਅਤੇ ਇਸ ਕਾਰਨ ਉਹ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਹਨ। ਪਰ ਹੁਣ ਉਹ ਵਾਪਸੀ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਰਿਸ਼ਭ ਟੀਮ ਇੰਡੀਆ ਦੇ ਸਰਵੋਤਮ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹੈ। ਉਨ੍ਹਾਂ ਨੇ 33 ਟੈਸਟ ਮੈਚਾਂ 'ਚ 2271 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 5 ਸੈਂਕੜੇ ਅਤੇ 11 ਅਰਧ ਸੈਂਕੜੇ ਲਗਾਏ ਹਨ। ਪੰਤ ਨੇ 30 ਵਨਡੇ ਮੈਚਾਂ 'ਚ 865 ਦੌੜਾਂ ਬਣਾਈਆਂ ਹਨ। ਇਸ ਫਾਰਮੈਟ 'ਚ ਇਕ ਸੈਂਕੜਾ ਅਤੇ 5 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ 66 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 987 ਦੌੜਾਂ ਬਣਾਈਆਂ ਹਨ।
ਜ਼ਿਕਰਯੋਗ ਹੈ ਕਿ ਰਿਸ਼ਭ ਪੰਤ ਇਨ੍ਹੀਂ ਦਿਨੀਂ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਹਨ ਅਤੇ ਉੱਥੇ ਫਿਟਨੈੱਸ 'ਤੇ ਕੰਮ ਕਰ ਰਹੇ ਹਨ। NNCA ਨੇ ਪੰਤ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤਾ ਹੈ। ਇਸ ਨਾਲ ਉਹ ਜਲਦੀ ਹੀ ਰਿਕਵਰੀ ਦੇ ਨਾਲ ਮੈਦਾਨ 'ਚ ਵਾਪਸੀ ਕਰ ਸਕਣਗੇ।