Daryl Mitchell Will Never Go Pakistan Again: ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਨੇ ਸੀਜ਼ਫਾਇਰ 'ਤੇ ਸਹਿਮਤੀ ਜਤਾਈ ਹੈ। ਇਸ ਤੋਂ ਪਹਿਲਾਂ ਦੋਹਾਂ ਪਾਸਿਆਂ ਵਲੋਂ ਮਿਸਾਈਲਾਂ ਚਲਾਈਆਂ ਗਈਆਂ ਸਨ ਅਤੇ ਭਾਰੀ ਬੰਬਬਾਰੀ ਹੋਈ। ਇਸ ਦੌਰਾਨ ਪਾਕਿਸਤਾਨ ਕ੍ਰਿਕਟ ਬੋਰਡ ਨੇ PSL 2025 ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਸੀ।

ਹਾਲ ਹੀ ਵਿੱਚ ਜਦੋਂ ਵਿਦੇਸ਼ੀ ਕ੍ਰਿਕਟਰ ਪਾਕਿਸਤਾਨ ਤੋਂ ਉਡਾਣ ਭਰ ਕੇ ਦੁਬਈ ਏਅਰਪੋਰਟ 'ਤੇ ਲੈਂਡ ਹੋਏ ਤਾਂ ਬੰਗਲਾਦੇਸ਼ੀ ਖਿਡਾਰੀ ਰਿਸ਼ਾਦ ਹੁਸੈਨ ਨੇ ਆਪਣਾ ਦਰਦ ਸਾਂਝਾ ਕੀਤਾ। ਉਸਨੇ ਦੱਸਿਆ ਕਿ ਉਸਦੇ ਦੇਸ਼ ਦਾ ਹੋਰ ਖਿਡਾਰੀ ਨਾਹਿਦ ਰਾਣਾ ਡਰ ਕਾਰਨ ਕੰਬਣ ਲੱਗ ਪਿਆ ਸੀ। ਰਿਸ਼ਾਦ ਨੇ ਇੱਕ ਹੋਰ ਕ੍ਰਿਕਟਰ ਬਾਰੇ ਵੀ ਦੱਸਿਆ ਜਿਸਨੇ ਕਿਹਾ ਕਿ ਉਹ ਹੁਣ ਕਦੇ ਵੀ ਪਾਕਿਸਤਾਨ ਦੀ ਧਰਤੀ 'ਤੇ ਕਦਮ ਨਹੀਂ ਰਖੇਗਾ।

ਕ੍ਰਿਕਬਜ਼ ਦੇ ਅਨੁਸਾਰ, ਦੁਬਈ ਏਅਰਪੋਰਟ 'ਤੇ ਲੈਂਡ ਹੋਣ ਤੋਂ ਬਾਅਦ ਰਿਸ਼ਾਦ ਹੁਸੈਨ ਨੇ ਰਿਪੋਰਟਰਾਂ ਨਾਲ ਗੱਲ ਕਰਦਿਆਂ ਦੱਸਿਆ, "ਸੈਮ ਬਿਲਿੰਗਜ਼, ਡੈਰਿਲ ਮਿਚਲ, ਕੁਸਲ ਪਰੇਰਾ, ਡੇਵਿਡ ਵੀਜ਼ੇ ਅਤੇ ਟੌਮ ਕਰਨ ਸਮੇਤ ਸਾਰੇ ਖਿਡਾਰੀ ਡਰੇ ਹੋਏ ਸਨ। ਦੁਬਈ ਵਿੱਚ ਲੈਂਡ ਹੋਣ ਤੋਂ ਬਾਅਦ ਡੈਰਿਲ ਮਿਚਲ ਨੇ ਮੈਨੂੰ ਕਿਹਾ ਕਿ ਉਹ ਮੁੜ ਕਦੇ ਵੀ ਪਾਕਿਸਤਾਨ ਨਹੀਂ ਜਾਣਗੇ, ਖਾਸ ਤੌਰ 'ਤੇ ਅਜਿਹੇ ਸੰਕਟ ਦੇ ਸਮੇਂ 'ਚ ਤਾਂ ਕਦੇ ਵੀ ਨਹੀਂ।"

ਰਿਸ਼ਾਦ ਹੁਸੈਨ ਨੇ ਇਹ ਵੀ ਦੱਸਿਆ ਕਿ ਜਦੋਂ ਟੌਮ ਕਰਨ ਨੂੰ ਇਹ ਪਤਾ ਲੱਗਾ ਕਿ ਪਾਕਿਸਤਾਨ ਵਿੱਚ ਏਅਰਪੋਰਟ ਬੰਦ ਕਰ ਦਿੱਤਾ ਗਿਆ ਹੈ ਤਾਂ ਉਹ ਰੋਣ ਲੱਗ ਪਏ। ਟੌਮ ਕਰਨ ਇਕ ਬੱਚੇ ਵਾਂਗ ਰੋ ਰਹੇ ਸਨ ਅਤੇ ਉਨ੍ਹਾਂ ਨੂੰ ਸ਼ਾਂਤ ਕਰਵਾਉਣ ਲਈ 2-3 ਲੋਕਾਂ ਦੀ ਲੋੜ ਪਈ।

ਬੰਗਲਾਦੇਸ਼ ਦੇ ਖਿਡਾਰੀ ਰਿਸ਼ਾਦ ਹੁਸੈਨ ਨੇ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਦਾ ਜਹਾਜ਼ ਪਾਕਿਸਤਾਨ ਦੇ ਏਅਰਪੋਰਟ ਤੋਂ ਉੱਡ ਚੁੱਕਾ ਸੀ, ਉਸ ਦੇ ਸਿਰਫ਼ 20 ਮਿੰਟ ਬਾਅਦ ਹੀ ਏਅਰਪੋਰਟ 'ਤੇ ਹਮਲਾ ਹੋ ਗਿਆ। ਮੌਤ ਤੋਂ ਕੇਵਲ 20 ਮਿੰਟ ਦੂਰ ਹੋਣ ਦੇ ਅਹਿਸਾਸ 'ਤੇ ਰਿਸ਼ਾਦ ਨੇ ਕਿਹਾ ਕਿ ਜਦੋਂ ਉਹ ਦੁਬਈ ਪੁੱਜੇ ਤਾਂ ਉਨ੍ਹਾਂ ਨੂੰ ਲੱਗਿਆ ਕਿ ਜਿਵੇਂ ਉਨ੍ਹਾਂ ਨੂੰ ਦੁਬਾਰਾ ਜੀਵਨ ਮਿਲ ਗਿਆ ਹੋਵੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।