Bangladesh vs India 3rd ODI: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਚਿਟਾਗਾਂਗ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਸਵੇਰੇ 11.30 ਵਜੇ ਸ਼ੁਰੂ ਹੋਵੇਗਾ, ਜਦਕਿ ਮੈਚ ਦਾ ਟਾਸ ਸਵੇਰੇ 11 ਵਜੇ ਹੋਵੇਗਾ।


ਪਹਿਲੇ ਦੋ ਵਨਡੇ ਹਾਰਨ ਤੋਂ ਬਾਅਦ ਭਾਰਤੀ ਟੀਮ ਕਲੀਨ ਸਵੀਪ ਤੋਂ ਬਚਣਾ ਚਾਹੇਗੀ। ਦੂਜੇ ਪਾਸੇ ਬੰਗਲਾਦੇਸ਼ ਦੀ ਟੀਮ ਤੀਸਰਾ ਵਨਡੇ ਜਿੱਤ ਕੇ ਪਹਿਲੀ ਵਾਰ ਟੀਮ ਇੰਡੀਆ ਨੂੰ ਕਲੀਨ ਸਵੀਪ ਦੇਣਾ ਚਾਹੇਗੀ। ਟੀਮ ਇੰਡੀਆ ਨਿਯਮਤ ਕਪਤਾਨ ਰੋਹਿਤ ਸ਼ਰਮਾ ਦੇ ਬਿਨਾਂ ਤੀਜੇ ਵਨਡੇ ਵਿੱਚ ਉਤਰੇਗੀ। ਇਸ ਤੋਂ ਇਲਾਵਾ ਦੀਪਕ ਚਾਹਰ ਵੀ ਤੀਜੇ ਵਨਡੇ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਹੋਣਗੇ। ਕੇਐੱਲ ਰਾਹੁਲ ਭਾਰਤੀ ਟੀਮ ਦੀ ਅਗਵਾਈ ਕਰਨਗੇ।


ਬੰਗਲਾਦੇਸ਼ ਦੇ ਪਲੇਇੰਗ 11


ਅੱਜ ਦੇ ਮੈਚ ਦਾ ਟਾਸ ਬੰਗਲਾਦੇਸ਼ ਨੇ ਜਿੱਤਿਆ। ਅੱਜ ਦੇ ਮੈਚ ਲਈ ਬੰਗਲਾਦੇਸ਼ ਦੇ ਪਲੇਇੰਗ 11: ਲਿਟਨ ਦਾਸ, ਅਨਾਮੁਲ ਹੱਕ, ਯਾਸਿਰ ਅਲੀ, ਸ਼ਾਕਿਬ ਅਲ ਹਸਨ, ਮੁਸ਼ਫਿਕਰ ਰਹੀਮ, ਮਹਿਮੂਦੁੱਲਾ, ਆਫੀਫ ਹੁਸੈਨ, ਮੇਹਦੀ ਹਸਨ, ਇਬਾਦਤ ਹੁਸੈਨ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ।


ਭਾਰਤ ਦਾ ਪਲੇਇੰਗ 11


ਅੱਜ ਦੇ ਮੈਚ ਦਾ ਟਾਸ ਭਾਰਤ ਨੇ ਹਾਰਿਆ। ਅੱਜ ਦੇ ਮੈਚ ਲਈ ਭਾਰਤ ਦੇ ਪਲੇਇੰਗ 11 ਇਸ ਤਰ੍ਹਾਂ ਹਨ- ਈਸ਼ਾਨ ਕਿਸ਼ਨ, ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਉਮਰਾਨ ਮਲਿਕ, ਮੁਹੰਮਦ ਸਿਰਾਜ।



ਬੰਗਲਾਦੇਸ਼ ਦਾ ਪਲੇਇੰਗ ਇਲੈਵਨ


ਬੰਗਲਾਦੇਸ਼ ਦੀ ਪਲੇਇੰਗ ਇਲੈਵਨ - ਅਨਾਮੁਲ ਹੱਕ, ਲਿਟਨ ਦਾਸ (ਕਪਤਾਨ), ਸ਼ਾਕਿਬ ਅਲ ਹਸਨ, ਯਾਸਿਰ ਅਲੀ, ਮੁਸ਼ਫਿਕਰ ਰਹੀਮ (ਵਿਕਟਕੀਪਰ), ਮਹਿਮੂਦੁੱਲਾ, ਆਫੀਫ ਹੁਸੈਨ, ਮੇਹਦੀ ਹਸਨ ਮਿਰਾਜ, ਇਬਾਦਤ ਹੁਸੈਨ, ਮੁਸਤਫਿਜ਼ੁਰ ਰਹਿਮਾਨ ਅਤੇ ਤਸਕੀਨ ਅਹਿਮਦ।


ਪਿੱਚ ਰਿਪੋਰਟ


ਚਟਗਾਂਵ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਬਹੁਤ ਅਨੁਕੂਲ ਹੈ। ਇਸ ਪਿੱਚ 'ਤੇ ਟਾਸ ਜਿੱਤਣ ਤੋਂ ਬਾਅਦ ਕੋਈ ਵੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਕੇ ਸਕੋਰ ਬੋਰਡ 'ਤੇ ਵੱਡਾ ਸਕੋਰ ਬਣਾਉਣਾ ਚਾਹੇਗੀ। ਪ੍ਰਸ਼ੰਸਕ ਇਸ ਮੈਦਾਨ 'ਤੇ 300+ ਦਾ ਸਕੋਰ ਦੇਖ ਸਕਦੇ ਹਨ। ਹਾਲਾਂਕਿ ਮੈਚ ਦੀ ਸ਼ੁਰੂਆਤ 'ਚ ਤੇਜ਼ ਗੇਂਦਬਾਜ਼ਾਂ ਨੂੰ ਵੀ ਕੁਝ ਮਦਦ ਮਿਲ ਸਕਦੀ ਹੈ।


ਮੌਸਮ ਦਾ ਹਾਲ


ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਇਹ ਮੈਚ ਚਿਟਾਗਾਂਗ ਦੇ ਜ਼ਹੂਰ ਅਹਿਮਦ ਚੌਧਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਮੌਸਮ ਵਿਭਾਗ ਨੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦਰਅਸਲ, ਮੌਸਮ ਵਿਭਾਗ ਨੇ ਦੱਸਿਆ ਹੈ ਕਿ ਮੈਚ ਦੌਰਾਨ ਮੀਂਹ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਇੱਥੇ ਤਾਪਮਾਨ 29 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ।


ਤੀਜੇ ਵਨਡੇ ਵਿੱਚ ਟੀਮ ਇੰਡੀਆ ਦੀ ਸੰਭਾਵਿਤ ਪਲੇਇੰਗ ਇਲੈਵਨ - ਸ਼ਿਖਰ ਧਵਨ, ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਉਮਰਾਨ ਮਲਿਕ।


ਤੀਜੇ ਵਨਡੇ ਵਿੱਚ ਬੰਗਲਾਦੇਸ਼ ਦੀ ਸੰਭਾਵਿਤ ਪਲੇਇੰਗ ਇਲੈਵਨ - ਨਜਮੁਲ ਹੁਸੈਨ ਸ਼ਾਂਤੋ, ਲਿਟਨ ਦਾਸ (ਕਪਤਾਨ), ਅਨਾਮੁਲ ਹੱਕ, ਸ਼ਾਕਿਬ ਅਲ ਹਸਨ, ਮੁਸ਼ਫਿਕਰ ਰਹੀਮ (ਵਿਕਟਕੀਪਰ), ਮਹਿਮੂਦੁੱਲਾ, ਆਫੀਫ ਹੁਸੈਨ, ਮੇਹਦੀ ਹਸਨ ਮਿਰਾਜ, ਨਸੁਮ ਅਹਿਮਦ, ਇਬਾਦਤ ਹੁਸੈਨ, ਮੁਸਤਫਿਜ਼ੁਰ ਰਹਿਮਾਨ।


ਈਸ਼ਾਨ ਕਿਸ਼ਨ ਅਤੇ ਕੁਲਦੀਪ ਯਾਦਵ ਨੂੰ ਮਿਲਿਆ ਮੌਕਾ 


ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਤੀਜੇ ਵਨਡੇ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਦੋਵਾਂ ਟੀਮਾਂ ਨੇ ਆਪਣੇ ਪਲੇਇੰਗ ਇਲੈਵਨ ਵਿੱਚ ਦੋ-ਦੋ ਬਦਲਾਅ ਕੀਤੇ ਹਨ। ਈਸ਼ਾਨ ਕਿਸ਼ਨ ਅਤੇ ਕੁਲਦੀਪ ਯਾਦਵ ਨੂੰ ਟੀਮ ਇੰਡੀਆ 'ਚ ਮੌਕਾ ਮਿਲਿਆ ਹੈ।