ਅਹਿਮਦਾਬਾਦ: ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਦੂਜੇ ਟੀ -20 ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਇੰਗਲੈਂਡ ਨੂੰ 6 ਵਿਕਟਾਂ 'ਤੇ 164 ਦੌੜਾਂ 'ਤੇ ਰੋਕ ਦਿੱਤਾ ਅਤੇ ਫਿਰ 17.5 ਓਵਰਾਂ ਵਿਚ ਤਿੰਨ ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ।


ਕਪਤਾਨ ਵਿਰਾਟ ਕੋਹਲੀ (ਨਾਬਾਦ 73) ਅਤੇ ਇਸ਼ਾਨ ਕਿਸ਼ਨ (56) ਨੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤਲ ਭਾਰਤ ਪੰਜ ਮੈਚਾਂ ਦੀ ਟੀ -20 ਸੀਰੀਜ਼ ਵਿਚ 1-1 ਨਾਲ ਬਰਾਬਰੀ 'ਤੇ ਪਹੁੰਚ ਗਿਆ ਹੈ। ਇੰਗਲੈਂਡ ਨੇ ਪਹਿਲੇ ਟੀ -20 ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਪਰ ਭਾਰਤ ਨੇ ਦੂਜੇ ਮੈਚ ਵਿੱਚ ਹੀ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਪਹਿਲੇ ਮੈਚ ਦੀ ਹਾਰ ਦਾ ਬਦਲਾ ਲਿਆ।


ਦੱਸ ਦਈਏ ਕਿ ਇੰਗਲੈਂਡ ਦੇ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ। ਕੇਐਲ ਰਾਹੁਲ ਬਗੈਰ ਖਾਤਾ ਖੋਲ੍ਹੇ ਪਵੇਲੀਅਨ ਵਾਪਸ ਪਰਤ ਗਿਆ। ਪਰ ਇਸ਼ਾਨ ਕਿਸ਼ਨ ਨੇ ਆਪਣੇ ਡੈਬਿਊ ਮੈਚ ਵਿੱਚ ਸਿਰਫ 28 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ਼ਾਨ ਨੇ ਕਪਤਾਨ ਕੋਹਲੀ ਨਾਲ ਦੂਜੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਹਾਸਲ ਕੀਤੀ। ਇਸ਼ਾਨ ਨੇ 32 ਗੇਂਦਾਂ ਵਿੱਚ ਪੰਜ ਚੌਕੇ ਅਤੇ ਚਾਰ ਛੱਕੇ ਮਾਰੇ।


ਉਧਰ ਕਪਤਾਨ ਕੋਹਲੀ ਨੇ 49 ਗੇਂਦਾਂ ਵਿੱਚ ਪੰਜ ਚੌਕੇ ਅਤੇ ਤਿੰਨ ਛੱਕੇ ਮਾਰੇ। ਕੋਹਲੀ ਦੇ ਕਰੀਅਰ ਦਾ ਇਹ 26ਵਾਂ ਅਰਧ ਸੈਂਕੜਾ ਹੈ। ਉਸਨੇ ਟੀ 20 ਅੰਤਰਰਾਸ਼ਟਰੀ ਮੈਚਾਂ ਵਿੱਚ 3000 ਦੌੜਾਂ ਪੂਰੀਆਂ ਕੀਤੀਆਂ ਹਨ। ਉਸ ਤੋਂ ਇਲਾਵਾ ਰਿਸ਼ਭ ਪੰਤ ਨੇ 13 ਗੇਂਦਾਂ ਵਿੱਚ 26 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ ਅੱਠ ਗੇਂਦਾਂ ਵਿੱਚ ਨਾਬਾਦ ਅੱਠ ਦੌੜਾਂ ਬਣਾਈਆਂ।


ਇਹ ਵੀ ਪੜ੍ਹੋ: Kohli T20 Record: ਵਿਰਾਟ ਕੋਹਲੀ ਨੇ ਕੀਤਾ ਕਮਾਲ, ਅਜਿਹਾ ਕਾਰਨਾਮਾ ਕਰ ਸਾਬਤ ਕੀਤਾ ਸ਼ਾਨਦਾਰ ਬੱਲੇਬਾਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904