IND vs ENG 2nd Test: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਕੁਝ ਹੀ ਘੰਟਿਆਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਦੋਵੇਂ ਟੀਮਾਂ ਬੁੱਧਵਾਰ, 2 ਜੁਲਾਈ ਤੋਂ ਬਰਮਿੰਘਮ ਦੇ ਐਜਬੈਸਟਨ ਮੈਦਾਨ 'ਚ ਆਹਮਣੇ-ਸਾਹਮਣੇ ਹੋਣਗੀਆਂ। ਇਹ ਮੈਚ ਭਾਰਤ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਣ ਵਾਲਾ ਹੈ, ਕਿਉਂਕਿ ਉਸ ਨੇ ਪਿਛਲੇ 58 ਸਾਲਾਂ ਵਿੱਚ ਇਸ ਇਤਿਹਾਸਕ ਮੈਦਾਨ 'ਤੇ ਕੋਈ ਵੀ ਟੈਸਟ ਮੈਚ ਨਹੀਂ ਜਿੱਤਿਆ ਹੈ।
ਲੀਡਜ਼ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ, ਭਾਰਤ ਨੂੰ ਇੰਗਲੈਂਡ ਵਿਰੁੱਧ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਟੀਮ ਇੰਡੀਆ 'ਤੇ ਸੀਰੀਜ਼ 1-1 ਨਾਲ ਬਰਾਬਰ ਕਰਨ ਦਾ ਦਬਾਅ ਹੈ ਅਤੇ ਇਸ ਦੇ ਲਈ ਉਸ ਨੂੰ 1967 ਤੋਂ ਚੱਲ ਰਹੀ ਹਾਰ ਨੂੰ ਜਿੱਤ ਵਿੱਚ ਬਦਲਣਾ ਪਵੇਗਾ।
ਭਾਰਤ ਨੇ ਆਪਣਾ ਪਹਿਲਾ ਟੈਸਟ ਮੈਚ 1967 ਵਿੱਚ ਐਜਬੈਸਟਨ ਵਿੱਚ ਖੇਡਿਆ ਸੀ। ਉਸ ਮੈਚ ਵਿੱਚ, ਕਪਤਾਨ ਮਨਸੂਰ ਅਲੀ ਖਾਨ ਪਟੌਦੀ ਦੀ ਟੀਮ ਨੂੰ ਇੰਗਲੈਂਡ ਖ਼ਿਲਾਫ਼ 132 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ, 1974 ਵਿੱਚ, ਅਜੀਤ ਵਾਡੇਕਰ ਦੀ ਕਪਤਾਨੀ ਵਿੱਚ, ਭਾਰਤ ਇੱਕ ਪਾਰੀ ਅਤੇ 78 ਦੌੜਾਂ ਨਾਲ ਹਾਰ ਗਿਆ। 1979 ਵਿੱਚ, ਐਸ. ਵੈਂਕਟਰਾਘਵਨ ਦੀ ਅਗਵਾਈ ਵਿੱਚ, ਭਾਰਤ ਨੂੰ ਵੀ ਇੱਕ ਪਾਰੀ ਅਤੇ 83 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ 1986 ਵਿੱਚ, ਕਪਿਲ ਦੇਵ ਦੀ ਕਪਤਾਨੀ ਵਿੱਚ, ਭਾਰਤ ਨੇ ਇੱਥੇ ਟੈਸਟ ਡਰਾਅ ਕਰਕੇ ਥੋੜੀ ਇੱਜਤ ਬਚਾਈ ਸੀ। ਅੱਜ ਤੱਕ ਦਾ ਇੱਕੋ ਇੱਕ ਮੈਚ ਸੀ, ਜਿਸ ਵਿੱਚ ਭਾਰਤ ਨਹੀਂ ਹਾਰਿਆ।
1996 ਵਿੱਚ, ਮੁਹੰਮਦ ਅਜ਼ਹਰੂਦੀਨ ਦੀ ਕਪਤਾਨੀ ਵਿੱਚ, ਹਾਰ ਦੀ ਲੜੀ ਫਿਰ ਸ਼ੁਰੂ ਹੋਈ ਅਤੇ ਭਾਰਤ ਨੂੰ ਇੰਗਲੈਂਡ ਨੇ 8 ਵਿਕਟਾਂ ਨਾਲ ਹਰਾਇਆ। 2011 ਵਿੱਚ, ਐਮਐਸ ਧੋਨੀ ਦੀ ਅਗਵਾਈ ਵਿੱਚ, ਇੰਗਲੈਂਡ ਨੇ ਭਾਰਤ ਨੂੰ ਇੱਕ ਪਾਰੀ ਅਤੇ 242 ਦੌੜਾਂ ਨਾਲ ਹਰਾਇਆ। 2018 ਵਿੱਚ, ਵਿਰਾਟ ਕੋਹਲੀ ਦੀ ਟੀਮ ਨੂੰ ਵੀ 31 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
2022 ਵਿੱਚ, ਜਦੋਂ ਕੋਵਿਡ ਕਰਕੇ ਮੁਲਤਵੀ ਕੀਤਾ ਗਿਆ 5ਵਾਂ ਟੈਸਟ ਮੈਚ ਐਜਬੈਸਟਨ ਵਿਖੇ ਹੋਇਆ ਸੀ, ਤਾਂ ਜਸਪ੍ਰੀਤ ਬੁਮਰਾਹ ਕਪਤਾਨ ਸਨ ਅਤੇ ਉਦੋਂ ਵੀ ਭਾਰਤ 7 ਵਿਕਟਾਂ ਨਾਲ ਹਾਰਿਆ। ਕੁੱਲ ਮਿਲਾ ਕੇ, ਭਾਰਤ ਨੇ ਇਸ ਮੈਦਾਨ 'ਤੇ 8 ਟੈਸਟ ਖੇਡੇ ਹਨ, ਜਿਨ੍ਹਾਂ ਵਿੱਚੋਂ 7 ਵਿਚੋਂ ਹਾਰ ਮਿਲੀ ਅਤੇ ਇੱਕ ਡਰਾਅ ਰਿਹਾ।
ਲੀਡਜ਼ ਟੈਸਟ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 105 ਦੌੜਾਂ ਬਣਾਈਆਂ, ਅਤੇ ਫਿਰ ਇੰਗਲੈਂਡ ਦੀ ਪਾਰੀ ਨੂੰ 353 ਦੌੜਾਂ 'ਤੇ ਰੋਕ ਦਿੱਤਾ। ਇਸ ਤੋਂ ਬਾਅਦ, ਕੇਐਲ ਰਾਹੁਲ ਦੇ 137 ਦੌੜਾਂ ਦੇ ਸੈਂਕੜੇ ਅਤੇ ਯਸ਼ਸਵੀ ਜੈਸਵਾਲ ਨਾਲ ਵੱਡੀ ਸਾਂਝੇਦਾਰੀ ਦੇ ਆਧਾਰ 'ਤੇ, ਭਾਰਤ ਨੇ ਦੂਜੀ ਪਾਰੀ ਵਿੱਚ 423 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ 371 ਦੌੜਾਂ ਦਾ ਟੀਚਾ ਦਿੱਤਾ।
ਪਰ ਅੰਗਰੇਜ਼ੀ ਓਪਨਰ ਬੱਲੇਬਾਜ਼ ਬੇਨ ਡਕੇਟ ਨੇ 149 ਦੌੜਾਂ ਅਤੇ ਜੈਕ ਕ੍ਰਾਊਲੀ ਨੇ 65 ਦੌੜਾਂ ਬਣਾਈਆਂ ਅਤੇ ਪਹਿਲੀ ਵਿਕਟ ਲਈ 188 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਦੀਆਂ ਸਾਰੀਆਂ ਰਣਨੀਤੀਆਂ ਅਸਫਲ ਹੋ ਗਈਆਂ। ਰੂਟ ਦੀ 53 ਦੌੜਾਂ ਦੀ ਨਾਬਾਦ ਪਾਰੀ ਅਤੇ ਜੈਮੀ ਸਮਿਥ ਦੀ 44 ਦੌੜਾਂ ਦੀ ਨਾਬਾਦ ਪਾਰੀ ਨੇ ਬਾਕੀ ਸਮਾਂ ਪੂਰਾ ਕੀਤਾ ਅਤੇ ਇੰਗਲੈਂਡ ਨੇ ਮੈਚ 5 ਵਿਕਟਾਂ ਨਾਲ ਜਿੱਤ ਲਿਆ।
ਮੈਚ ਵਿੱਚ ਭਾਰਤ ਦੀ ਫੀਲਡਿੰਗ ਵੀ ਮਾੜੀ ਰਹੀ, ਖਾਸ ਕਰਕੇ ਯਸ਼ਸਵੀ ਜੈਸਵਾਲ ਨੇ 4 ਆਸਾਨ ਕੈਚ ਛੱਡੇ। ਜਿਸ ਕਾਰਨ ਇੰਗਲੈਂਡ ਦੀ ਟੀਮ ਨੂੰ ਲਗਭਗ 160 ਦੌੜਾਂ ਵਾਧੂ ਮਿਲੀਆਂ। ਇਸ ਹਾਰ ਤੋਂ ਬਾਅਦ, ਭਾਰਤ ਲੜੀ ਵਿੱਚ 0-1 ਨਾਲ ਪਿੱਛੇ ਹੈ।
IND vs ENG 2nd Test Live:
ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ?
ਤਰੀਕ- ਬੁੱਧਵਾਰ, 2 ਜੁਲਾਈ
ਸਮਾਂ- ਦੁਪਹਿਰ 3:30 ਵਜੇ (ਭਾਰਤੀ ਸਮਾਂ)
ਟਾਸ- ਦੁਪਹਿਰ 3:00 ਵਜੇ
ਮੈਚ ਕਿੱਥੇ ਖੇਡਿਆ ਜਾਵੇਗਾ?
ਸਥਾਨ- ਐਜਬੈਸਟਨ ਕ੍ਰਿਕਟ ਗਰਾਊਂਡ, ਬਰਮਿੰਘਮ
ਲਾਈਵ ਟੈਲੀਕਾਸਟ ਕਿੱਥੇ ਦੇਖ ਸਕਦੇ?
Sony Sports Network, Sony Sports 1 (English), Sony Sports 3 (Hindi), Sony Sports 4 (Tamil, Telugu), Sony Sports 5 (Regional/Alternate feed)
ਲਾਈਵ ਸਟ੍ਰੀਮਿੰਗ ਕਿੱਥੇ ਦੇਖ ਸਕਦੇ?
JioCinema ਐਪ
Disney+ Hotstar (ਸਬਸਕ੍ਰਿਪਸ਼ਨ ਆਧਾਰਿਤ)