ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੇ ਅਜੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਆਊਟ ਕੀਤਾ ਸੀ ਤੇ ਹਰ ਕਿਸੇ ਨੂੰ ਉਮੀਦ ਸੀ ਕਿ ਕਪਤਾਨ ਵਿਰਾਟ ਕੋਹਲੀ ਚੌਥੇ ਨੰਬਰ 'ਤੇ ਆਵੇਗਾ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇੰਗਲੈਂਡ ਦੇ ਰਹਿਣ ਵਾਲੇ ਸ਼ਖਸ ਨੇ ਭਾਰਤੀ ਟੀਮ ਦੀ ਡੁਪਲੀਕੇਟ ਜਰਸੀ ਨੰਬਰ 69 ਪਹਿਨ ਕੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ। ਇਸ ਤੇ ਜਾਰਵੋ ਲਿਖਿਆ ਸੀ। ਉਹ ਸ਼ਖਸ ਮੈਦਾਨ ਤਕ ਆ ਗਿਆ ਤੇ ਬਾਅਦ ਚ ਸੁਰੱਖਿਆ ਟੀਮ ਨੇ ਉਸਨੂੰ ਬਾਹਰ ਕੀਤਾ।


ਜਾਰਵੋ ਜੋ ਭਾਰਤ ਦੀ ਜਰਸੀ ਪਹਿਨ ਕੇ ਆਇਆ ਸੀ। ਜਦੋਂ ਭਾਰਤੀ ਟੀਮ ਦੂਜੇ ਟੈਸਟ ਮੈਚ ਲਈ ਫੀਲਡਿੰਗ ਕਰ ਰਹੀ ਸੀ ਤਾਂ ਉਸ ਵੇਲੇ ਉਸ ਨੇ ਮੈਦਾਨ 'ਚ ਆਕੇ ਭਾਰਤੀ ਖਿਡਾਰੀਆਂ ਨਾਲ ਸਲਾਹ ਮਸ਼ਵਰਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਜਰਸੀ ਪਹਿਨੀ ਸੀ। ਪਰ ਜਲਦ ਹੀ ਉਸ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਗਿਆ।






ਇਹ ਘਟਨਾ ਸ਼ੁੱਕਰਵਾਰ ਦੀ ਹੈ। ਜੋ ਵਿਅਕਤੀ ਅੰਦਰ ਆਇਆ ਸੀ ਉਹ ਪਿੱਚ ਛੱਡਣ ਲਈ ਤਿਆਰ ਨਹੀਂ ਸੀ। ਸੁਰੱਖਿਆ ਟੀਮ ਨੂੰ ਚਾਰ-ਪੰਜ ਜਣਿਆ ਦੀ ਮਦਦ ਨਾਲ ਉਸ ਨੂੰ ਮੈਦਾਨ ਤੋਂ ਬਾਹਰ ਕੀਤਾ ਗਿਆ। ਉਸ ਨੂੰ ਮੈਦਾਨ ਤੋਂ ਬਾਹਰ ਕਰਨਾ ਕਾਫੀ ਮੁਸ਼ਕਿਲ ਰਿਹਾ। ਲੋਕ ਇਸਦੀ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ।