ਨਵੀਂ ਦਿੱਲੀ:  ਕੋਰੋਨਾਵਾਇਰਸ (Coronavirus) ਮਹਾਮਾਰੀ ਕਰਕੇ ਸਭ ਕੁਝ ਬੰਦ ਸੀ। ਇਸ ਦੇ ਨਾਲ ਹੀ ਲੋਕਾਂ ਦੇ ਇੱਕਠ ‘ਤੇ ਵੀ ਰੋਕ ਲੱਗਾ ਦਿੱਤੀ ਗਈ ਸੀ। ਇਸੇ ਤਰ੍ਹਾਂ ਕ੍ਰਿਕਟ ਮੈਚ ()Cricket Match) ਸਮੇਤ ਕਿਸੰ ਵੀ ਮੈਚ ਦਾ ਲੁਤਫ਼ ਦਰਸ਼ਕਾਂ ਨੇ ਸਟੇਡੀਅਮ ਬੈਠ ਕੇ ਨਹੀਂ ਲਿਆ ਸੀ। ਪਰ ਹੁਣ ਹੌਲੀ-ਹੌਲੀ ਸਭ ਖੁਲ੍ਹ ਰਿਹਾ ਹੈ ਅਤੇ ਆਮ ਵਰਗਾ ਹੋ ਰਿਹਾ ਹੈ। ਇਸੇ ਲਈ ਹੁਣ ਭਾਰਤ ‘ਚ ਕ੍ਰਿਕਟ ਪ੍ਰੇਮੀਆਂ ਲਈ ਅਹਿਮ ਖ਼ਬਰ ਹੈ।


 


ਦੱਸ ਦਈਏ ਕਿ ਭਾਰਤ ਬਨਾਮ ਇੰਗਲੈਂਡ (IND vs ENG) ਟੈਸਟ ਸੀਰੀਜ਼ ਖੇਡੀ ਦੈ ਰਹੀ ਹੈ। ਇਸ ਦਰਮਿਆਨ 13 ਫਰਵਰੀ ਨੂੰ ਹੋਣ ਵਾਲੇ ਮੈਚ ਲਈ ਦਰਸ਼ਕਾਂ ਨੂੰ ਸਟੇਡੀਅਮ ‘ਚ ਬੈਠਣ ਦੀ ਇਜਾਜ਼ਤ ਮਿਲ ਗਈ ਹੈ। ਇਸ ਦੀ ਇਜਾਜ਼ਤ ਬੀਸੀਸੀਆਈ ਵਲੋਂ ਦਿੱਤੀ ਗੱਈ ਹੈ। ਇਸ ਦੇ ਨਾਲ ਹੀ ਦੂਜੇ ਟੈਸਟ ਮੈਚ ਦੀ ਟਿਕਟਾਂ ਦੀ ਵਿਕਰੀ (Match ticket Sale) ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ।


 


ਸੀਰੀਜ਼ ਦਾ ਦੂਜਾ ਟੈਸਟ ਵੀ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। 13 ਤੋਂ 17 ਫਰਵਰੀ ਤੱਕ ਹੋਣ ਵਾਲੇ ਦੂਸਰੇ ਟੈਸਟ ਦੀਆਂ ਟਿਕਟਾਂ ਸਿਰਫ ਆਨਲਾਈਨ ਉਪਲਬਧ ਹੋਣਗੀਆਂ। ਤਾਮਿਲਨਾਡੂ ਕ੍ਰਿਕਟ ਸੰਘ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਸਟੇਡੀਅਮ ਦੀਆਂ 50 ਪ੍ਰਤੀਸ਼ਤ ਸੀਟਾਂ ਦੂਜੇ ਟੈਸਟ ਲਈ ਦਰਸ਼ਕਾਂ ਨਾਲ ਭਰੀਆਂ ਜਾਣਗੀਆਂ।


 


ਟੀਐਨਸੀਏ ਨੇ ਐਤਵਾਰ ਨੂੰ ਕਿਹਾ ਕਿ ਟਿਕਟਾਂ ਨੂੰ ਇਨਸਾਈਡਰ ਡਾਟ ਕਾਮ ਅਤੇ ਪੇਟੀਐੱਮ ਡਾਟ ਕਾਮ ਤੋਂ ਇਲਾਵਾ ਪੇਟੀਐਮ ਐਪ ਅਤੇ ਪੇਟੀਐਮ ਇਨਸਾਈਡਰ ਐਪ ਰਾਹੀਂ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਆਮ ਲੋਕਾਂ ਨੂੰ ਵੇਚਿਆ ਜਾਵੇਗਾ। ਰੋਜ਼ਾਨਾ ਟਿਕਟ ਦੀਆਂ ਕੀਮਤਾਂ 100 ਤੋਂ 200 ਰੁਪਏ ਦੇ ਵਿਚਕਾਰ ਰੱਖੀਆਂ ਗਈਆਂ ਹਨ।


ਇਹ ਵੀ ਪੜ੍ਹੋ: https://punjabi.abplive.com/news/india/pm-modi-can-talk-about-farmers-protest-in-rajya-sabha-protests-continue-over-farm-laws-613608/amp


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904