India vs Ireland: ਭਾਰਤੀ ਟੀਮ ਫਿਲਹਾਲ ਆਇਰਲੈਂਡ ਦੇ ਦੌਰੇ 'ਤੇ ਹੈ। ਦੂਜੇ ਟੀ-20 ਮੈਚ 'ਚ ਕਪਤਾਨ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਆਇਰਲੈਂਡ ਨੂੰ 4 ਦੌੜਾਂ ਨਾਲ ਮਾਤ ਦਿੱਤੀ। ਇਸ ਮੈਚ ਨੂੰ ਜਿੱਤਣ ਲਈ ਕਪਤਾਨ ਹਾਰਦਿਕ ਪੰਡਯਾ ਨੇ ਪਲੇਇੰਗ ਇਲੈਵਨ 'ਚ ਤਿੰਨ ਵੱਡੇ ਬਦਲਾਅ ਕੀਤੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਫਲਾਪ ਖਿਡਾਰੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।
ਇਸ ਖਿਡਾਰੀ ਨੂੰ ਕੀਤਾ ਬਾਹਰ
ਕਪਤਾਨ ਹਾਰਦਿਕ ਪੰਡਯਾ ਨੇ ਆਵੇਸ਼ ਖਾਨ ਨੂੰ ਦੂਜੇ ਮੈਚ ਦੀ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ। ਆਵੇਸ਼ ਖਾਨ ਦੀ ਥਾਂ ਹਰਸ਼ਲ ਪਟੇਲ ਨੂੰ ਮੌਕਾ ਦਿੱਤਾ ਗਿਆ ਹੈ। ਆਵੇਸ਼ ਖਾਨ ਬਿਲਕੁਲ ਆਪਣੀ ਲੈਅ 'ਚ ਨਜ਼ਰ ਆ ਰਹੇ ਸਨ। ਵਿਰੋਧੀ ਬੱਲੇਬਾਜ਼ਾਂ ਨੇ ਉਨ੍ਹਾਂ ਦੇ ਖ਼ਿਲਾਫ਼ ਖੂਬ ਦੌੜਾਂ ਬਣਾਈਆਂ। ਉਹ ਟੀਮ ਇੰਡੀਆ ਲਈ ਕਮਜ਼ੋਰ ਕੜੀ ਸਾਬਤ ਹੋਏ ਹਨ। ਆਇਰਲੈਂਡ ਖ਼ਿਲਾਫ਼ ਪਹਿਲੇ ਮੈਚ 'ਚ ਉਨ੍ਹਾਂ ਨੇ 2 ਓਵਰਾਂ 'ਚ 22 ਦੌੜਾਂ ਦਿੱਤੀਆਂ ਅਤੇ ਉਹ ਸਿਰਫ਼ 2 ਵਿਕਟ ਹੀ ਲੈ ਸਕੇ ਸਨ।
ਖ਼ਰਾਬ ਫਾਰਮ ਨਾਲ ਜੂਝ ਰਿਹਾ ਇਹ ਖਿਡਾਰੀ
ਆਵੇਸ਼ ਖ਼ਾਨ ਬੇਹੱਦ ਖਰਾਬ ਫ਼ਾਰਮ ਨਾਲ ਜੂਝ ਰਹੇ ਹਨ। ਉਹ ਵਿਕਟਾਂ ਲੈਣਾ ਤਾਂ ਦੂਰ ਦੌੜਾਂ ਬਚਾਉਣ ਲਈ ਤਰਸ ਰਹੇ ਹਨ। ਅਜਿਹੇ 'ਚ ਕਪਤਾਨ ਹਾਰਦਿਕ ਪੰਡਯਾ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਉਨ੍ਹਾਂ ਨੂੰ ਪਲੇਇੰਗ ਇਲੈਵਨ 'ਚੋਂ ਬਾਹਰ ਕਰ ਦਿੱਤਾ। ਅਵੇਸ਼ ਖਾਨ ਨੇ ਭਾਰਤ ਲਈ ਹੁਣ ਤੱਕ 8 ਟੀ-20 ਮੈਚ ਖੇਡੇ ਹਨ, ਜਿਨ੍ਹਾਂ 'ਚ ਸਿਰਫ਼ 7 ਵਿਕਟਾਂ ਹੀ ਲਈਆਂ ਹਨ। ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ 'ਚ ਉਹ ਕਮਾਲ ਨਹੀਂ ਦਿਖਾ ਸਕਿਆ ਅਤੇ 4 ਮੈਚਾਂ 'ਚ ਸਿਰਫ਼ 4 ਵਿਕਟਾਂ ਹੀ ਲੈ ਸਕੇ।
ਹਾਰਦਿਕ ਪੰਡਯਾ ਨੇ ਕੀਤੇ ਤਿੰਨ ਬਦਲਾਅ
ਆਇਰਲੈਂਡ ਖ਼ਿਲਾਫ਼ ਦੂਜੇ ਟੀ-20 ਮੈਚ 'ਚ ਕਪਤਾਨ ਹਾਰਦਿਕ ਪੰਡਯਾ ਨੇ ਪਲੇਇੰਗ ਇਲੈਵਨ 'ਚ ਤਿੰਨ ਬਦਲਾਅ ਕੀਤੇ ਹਨ। ਉਨ੍ਹਾਂ ਨੇ ਹਰਸ਼ਲ ਪਟੇਲ, ਰਵੀ ਬਿਸ਼ਨੋਈ ਅਤੇ ਸੁਪਰਸਟਾਰ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਮੌਕਾ ਦਿੱਤਾ ਹੈ। ਇਸ ਦੇ ਨਾਲ ਹੀ ਆਵੇਸ਼ ਖਾਨ, ਯੁਜਵੇਂਦਰ ਚਾਹਲ ਅਤੇ ਰਿਤੂਰਾਜ ਗਾਇਕਵਾੜ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ। ਭਾਰਤੀ ਟੀਮ ਨੇ ਆਇਰਲੈਂਡ ਖ਼ਿਲਾਫ਼ ਪਹਿਲਾ ਟੀ-20 7 ਵਿਕਟਾਂ ਨਾਲ ਜਿੱਤਿਆ ਸੀ।