India vs Pakistan Match Highlights: ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2023 ਦਾ ਤੀਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਸ ਤੋਂ ਬਾਅਦ ਟੀਮ ਇੰਡੀਆ ਦੀ ਪਾਰੀ 48.5 ਓਵਰਾਂ 'ਚ 266 ਦੌੜਾਂ 'ਤੇ ਸਿਮਟ ਗਈ। ਪਾਰੀ ਦੇ ਬਰੇਕ ਤੋਂ ਬਾਅਦ ਸਾਰਿਆਂ ਨੂੰ ਉਮੀਦ ਸੀ ਕਿ ਜਲਦੀ ਹੀ ਮੈਚ ਦੁਬਾਰਾ ਸ਼ੁਰੂ ਹੋਵੇਗਾ ਪਰ ਲਗਾਤਾਰ ਮੀਂਹ ਪੈਣ ਕਾਰਨ ਅੰਤ ਵਿੱਚ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਹੁਣ 3 ਅੰਕਾਂ ਨਾਲ ਸੁਪਰ-4 ਵਿੱਚ ਪਹੁੰਚ ਗਿਆ ਹੈ।
ਮੈਚ ਰੱਦ ਹੋਣ ਤੋਂ ਬਾਅਦ ਭਾਰਤੀ ਟੀਮ ਨੂੰ 1 ਅੰਕ ਮਿਲਿਆ ਪਰ ਸੁਪਰ-4 'ਚ ਆਪਣੀ ਜਗ੍ਹਾ ਪੱਕੀ ਕਰਨ ਲਈ ਨੇਪਾਲ ਖਿਲਾਫ ਅਗਲਾ ਮੈਚ ਜਿੱਤਣਾ ਉਸ ਲਈ ਬਹੁਤ ਜ਼ਰੂਰੀ ਹੈ। ਭਾਰਤ ਹੁਣ ਆਪਣਾ ਦੂਜਾ ਗਰੁੱਪ ਮੈਚ 4 ਸਤੰਬਰ ਨੂੰ ਪੱਲੇਕੇਲੇ ਸਟੇਡੀਅਮ ਵਿੱਚ ਨੇਪਾਲ ਖ਼ਿਲਾਫ਼ ਖੇਡੇਗਾ।
ਇਹ ਵੀ ਪੜ੍ਹੋ: IND vs PAK: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਨੇ ਭਾਰਤ ਖਿਲਾਫ ਰਚਿਆ ਇਤਿਹਾਸ, ਏਸ਼ੀਆ ਕੱਪ 'ਚ ਪਹਿਲੀ ਵਾਰ ਹੋਇਆ ਵੱਡਾ ਕਾਰਨਾਮਾ
ਜੇਕਰ ਇਸ ਮੈਚ 'ਚ ਭਾਰਤੀ ਟੀਮ ਦੀ ਪਾਰੀ ਦੀ ਗੱਲ ਕਰੀਏ ਤਾਂ ਟਾਸ ਜਿੱਤਣ ਤੋਂ ਬਾਅਦ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਟੀਮ ਇੰਡੀਆ ਦਾ ਸੰਘਰਸ਼ ਸਾਫ਼ ਨਜ਼ਰ ਆ ਰਿਹਾ ਸੀ। ਸ਼ਾਹੀਨ ਅਫਰੀਦੀ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਬੋਲਡ ਕਰਕੇ ਭਾਰਤ ਨੂੰ ਸ਼ੁਰੂਆਤ 'ਚ 2 ਵੱਡੇ ਝਟਕੇ ਦਿੱਤੇ। ਇਸ ਤੋਂ ਬਾਅਦ ਗਿੱਲ ਅਤੇ ਸ਼੍ਰੇਅਸ ਵੀ 66 ਦੇ ਸਕੋਰ ਤੱਕ ਪੈਵੇਲੀਅਨ ਪਰਤ ਗਏ।
ਇੱਥੋਂ ਈਸ਼ਾਨ ਕਿਸ਼ਨ ਅਤੇ ਹਾਰਦਿਕ ਪੰਡਯਾ ਨੇ ਪਾਰੀ ਨੂੰ ਸੰਭਾਲਿਆ ਅਤੇ ਪੰਜਵੀਂ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਜਿੱਥੇ ਹਾਰਦਿਕ ਦੇ ਬੱਲੇ ਤੋਂ 87 ਦੌੜਾਂ ਦੇਖਣ ਨੂੰ ਮਿਲੀਆਂ, ਉੱਥੇ ਹੀ ਈਸ਼ਾਨ ਕਿਸ਼ਨ ਨੇ 82 ਦੌੜਾਂ ਦੀ ਪਾਰੀ ਖੇਡੀ।
ਪਾਕਿਸਤਾਨ ਟੀਮ ਲਈ ਉਨ੍ਹਾਂ ਦੇ ਤੇਜ਼ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ ਅਤੇ ਭਾਰਤੀ ਟੀਮ ਦੀਆਂ ਸਾਰੀਆਂ 10 ਵਿਕਟਾਂ ਲਈਆਂ। ਸ਼ਾਹੀਨ ਅਫਰੀਦੀ ਨੇ 10 ਓਵਰਾਂ 'ਚ 35 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦਕਿ ਨਸੀਮ ਸ਼ਾਹ ਅਤੇ ਹੈਰਿਸ ਰਾਊਫ ਨੇ 3-3 ਵਿਕਟਾਂ ਲਈਆਂ। ਹੁਣ ਪਾਕਿਸਤਾਨ ਦੀ ਟੀਮ ਸੁਪਰ 4 ਵਿੱਚ ਆਪਣਾ ਪਹਿਲਾ ਮੈਚ 6 ਸਤੰਬਰ ਨੂੰ ਲਾਹੌਰ ਦੇ ਸਟੇਡੀਅਮ ਵਿੱਚ ਖੇਡੇਗੀ।
ਇਹ ਵੀ ਪੜ੍ਹੋ: ODI WC 2023: ਇਸ ਦਿਨ ਹੋਵੇਗਾ ਵਨਡੇ ਵਰਲਡ ਕੱਪ ਦੇ ਲਈ ਟੀਮ ਇੰਡੀਆ ਦਾ ਐਲਾਨ, ਸੈਮਸਨ ਅਤੇ ਤਿਲਕ ਵਰਮਾ 'ਤੇ ਲਿਆ ਜਾ ਸਕਦਾ ਇਹ ਫੈਸਲਾ