ਮੁੰਬਈ: ਸਾਬਕਾ ਟੈਸਟ ਲੀਜੈਂਡ ਵੀਵੀਐਸ ਲਕਸ਼ਮਣ ਨੂੰ ਲੱਗਦਾ ਹੈ ਕਿ ਸ਼੍ਰੀਲੰਕਾ ਵਿਚ ਸੀਮਤ ਓਵਰਾਂ ਦੀ ਸੀਰੀਜ਼ ਦੇ ਕਪਤਾਨ ਸ਼ਿਖਰ ਧਵਨ ਨੂੰ ਸਲਾਮੀ ਬੱਲੇਬਾਜ਼ ਨੂੰ ਭਾਰਤੀ ਟੀ-20 ਵਿਸ਼ਵ ਕੱਪ ਟੀਮ ਵਿੱਚ ਸਲਾਮੀ ਬੱਲੇਬਾਜ਼ ਦੇ ਆਪਸ਼ਨ ਵਜੋਂ ਥਾਂ ਬਣਾਉਣ ਲਈ ਆਪਣੀ ਯੋਗਤਾ ਦੀ ਪਰਖ ਕਰਨੀ ਪਏਗੀ। ਧਵਨ ਭਾਰਤ ਦੀ ਵਨਡੇ ਟੀਮ ਦਾ ਨਿਯਮਿਤ ਮੈਂਬਰ ਹੈ ਪਰ ਟੀ-20 ਕੌਮੀ ਟੀਮ ਵਿਚ ਥਾਂ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ। ਹਾਲਾਂਕਿ, ਉਹ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਖਰੀ ਦੋ ਸੀਜ਼ਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੇ ਬਾਅਦ ਤੀਜਾ ਵਿਕਲਪ ਬਣ ਕੇ ਸਾਹਮਣੇ ਆਇਆ ਹੈ।
ਲਕਸ਼ਮਣ ਨੇ ਸਟਾਰ ਸਪੋਰਟਸ ਦੇ 'ਗੇਮ ਪਲਾਨ' ਪ੍ਰੋਗਰਾਮ ਵਿਚ ਕਿਹਾ, 'ਟੀ -20 ਵਰਲਡ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ, ਸ਼ਿਖਰ ਧਵਨ ਦੀ ਸੋਚ ਬਹੁਤ ਸਪੱਸ਼ਟ ਹੋਵੇਗੀ ਕਿ ਉਸ ਨੂੰ ਇਸ ਮੌਕੇ ਦਾ ਫਾਇਦਾ ਚੁੱਕਣਾ ਹੈ। ਟੀਮ ਵਿਚ ਥਾਂ ਬਣਾਉਣ ਲਈ ਬਹੁਤ ਸਖ਼ਤ ਮੁਕਾਬਲਾ ਹੈ।" ਉਨ੍ਹਾਂ ਕਿਹਾ, “ਉਹ ਭਾਰਤੀ ਟੀਮ ਦਾ ਕਪਤਾਨ ਬਣਨ 'ਤੇ ਉਤਸ਼ਾਹਿਤ ਹੋਵੇਗਾ ਅਤੇ ਕੋਈ ਵੀ ਆਪਣੇ ਦੇਸ਼ ਦੀ ਅਗਵਾਈ ਕਰਨ ‘ਤੇ ਮਾਣ ਮਹਿਸੂਸ ਕਰੇਗਾ।” ਹਾਲਾਂਕਿ, ਉਸਦਾ ਧਿਆਨ ਦੌੜਾਂ ਬਣਾਉਣ ਅਤੇ ਆਪਣਾ ਸਥਾਨ ਸੁਰੱਖਿਅਤ ਕਰਨ 'ਤੇ ਰਹੇਗਾ।
ਭਾਰਤ ਦੇ ਨਿਯਮਤ ਕਪਤਾਨ ਵਿਰਾਟ ਕੋਹਲੀ ਦੇ ਵੀ ਆਈਪੀਐਲ ਵਿੱਚ ਆਰਸੀਬੀ ਲਈ ਪਾਰੀ ਦੀ ਸ਼ੁਰੂਆਤ ਕਰਨ ਲੱਗੇ ਹਨ। ਅਜਿਹੇ 'ਚ ਧਵਨ ਲਈ ਸਭ ਤੋਂ ਛੋਟੇ ਫਾਰਮੈਟ ਵਿੱਚ ਟੀਮ 'ਚ ਥਾਂ ਬਣਾਉਣਾ ਹੋਰ ਮੁਸ਼ਕਲ ਹੋਵੇਗਾ। ਲਕਸ਼ਮਣ ਨੇ ਕਿਹਾ, 'ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਟੀਮ ਵਿਚ ਸਲਾਮੀ ਬੱਲੇਬਾਜ਼ ਹਨ। ਵਿਰਾਟ ਕੋਹਲੀ ਨੇ ਸਾਫ ਕਿਹਾ ਕਿ ਉਹ ਟੀ -20 ਫਾਰਮੈਟ ਵਿਚ ਪਾਰੀ ਖੋਲ੍ਹਣਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ ਸ਼ਿਖਰ ਧਵਨ ਨੂੰ ਦੌੜਾਂ ਬਣਾਉਣੀਆਂ ਪੈਣਗੀਆਂ।
ਦੱਸ ਦਈਏ ਤਿ ਧਵਨ ਪਹਿਲੀ ਵਾਰ ਰਾਸ਼ਟਰੀ ਟੀਮ ਦੀ ਅਗਵਾਈ ਕਰਨਗੇ ਅਤੇ ਲਕਸ਼ਮਣ ਨੂੰ ਲੱਗਦਾ ਹੈ ਕਿ ਉਸ ਦੇ ਲਗਾਤਾਰ ਵਧੀਆ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਖ਼ਾਸਕਰ ਸੀਮਤ ਓਵਰਾਂ ਦੇ ਫਾਰਮੈਟ ਵਿੱਚ। ਉਹ ਇਸ ਟੀਮ ਵਿਚ ਸਭ ਤੋਂ ਤਜਰਬੇਕਾਰ ਖਿਡਾਰੀ ਹੈ।“
ਇਹ ਵੀ ਪੜ੍ਹੋ: Pfizer Covid vaccine: ਮੋਡਰਨਾ ਟੀਕਾ ਇਸ ਹਫ਼ਤੇ ਪਹੁੰਚ ਸਕਦਾ ਭਾਰਤ, ਜਾਣੋ ਕਿ ਇਹ ਡੈਲਟਾ ਰੂਪਾਂ ਦੇ ਵਿਰੁੱਧ ਕਿੰਨਾ ਪ੍ਰਭਾਵਸ਼ਾਲੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904