India vs West Indies 2nd T20I Highlights: India Beat West Indies By 8 Runs In Series-Clinching Win


IND Vs WI 2Nd T20: ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡੇ ਗਏ ਦੂਜੇ T20 ਵਿੱਚ, ਰੋਹਿਤ ਬ੍ਰਿਗੇਡ ਨੇ ਫਿਰ ਜਿੱਤ ਹਾਸਲ ਹੋਈ। ਭਾਰਤ ਨੇ ਦੂਜਾ ਟੀ-20 ਅੱਠ ਦੌੜਾਂ ਨਾਲ ਜਿੱਤਿਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ।


ਪਹਿਲਾਂ ਖੇਡਦਿਆਂ ਭਾਰਤ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 186 ਦੌੜਾਂ ਬਣਾਈਆਂ। ਜਵਾਬ ਵਿੱਚ ਵੈਸਟਇੰਡੀਜ਼ ਦੀ ਟੀਮ ਨਿਰਧਾਰਤ ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 178 ਦੌੜਾਂ ਹੀ ਬਣਾ ਸਕੀ। ਵੈਸਟਇੰਡੀਜ਼ ਲਈ ਰੋਵਮੈਨ ਪਾਵੇਲ ਨੇ 36 ਗੇਂਦਾਂ ਵਿੱਚ ਨਾਬਾਦ 68 ਅਤੇ ਨਿਕੋਲਸ ਪੂਰਨ ਨੇ 41 ਗੇਂਦਾਂ ਵਿੱਚ 62 ਦੌੜਾਂ ਬਣਾਈਆਂ।


ਰੋਮਾਂਚਕ ਰਿਹਾ ਦੂਜਾ ਟੀ-20 ਮੈਚ


ਵੈਸਟਇੰਡੀਜ਼ ਨੂੰ ਆਖਰੀ 3 ਓਵਰਾਂ 'ਚ 8 ਵਿਕਟਾਂ ਡਿੱਗਣ ਨਾਲ ਜਿੱਤ ਲਈ 37 ਦੌੜਾਂ ਦੀ ਲੋੜ ਸੀ। ਹਰਸ਼ਲ ਪਟੇਲ ਨੇ 18ਵੇਂ ਓਵਰ ਵਿੱਚ 8 ਦੌੜਾਂ ਦਿੱਤੀਆਂ। ਭੁਵਨੇਸ਼ਵਰ ਕੁਮਾਰ ਨੇ 19ਵੇਂ ਓਵਰ ਵਿੱਚ ਸਿਰਫ਼ 4 ਦੌੜਾਂ ਹੀ ਦਿੱਤੀਆਂ ਅਤੇ ਨਿਕੋਲਸ ਪੂਰਨ ਨੂੰ ਵੀ ਪੈਵੇਲੀਅਨ ਦਾ ਰਾਹ ਵਿਖਾਇਆ। ਹਰਸ਼ਲ ਪਟੇਲ ਆਖਰੀ ਓਵਰ ਗੇਂਦਬਾਜ਼ੀ ਕਰਨ ਆਏ।






ਰੋਵਮੈਨ ਪਾਵੇਲ ਨੇ ਹਰਸ਼ਲ ਪਟੇਲ ਦੀ ਤੀਜੀ ਅਤੇ ਚੌਥੀ ਗੇਂਦ 'ਤੇ ਛੱਕਾ ਜੜ ਕੇ ਮੈਚ ਨੂੰ ਰੋਮਾਂਚਕ ਮੋੜ 'ਤੇ ਪਹੁੰਚਾਇਆ, ਪਰ ਹਰਸ਼ਲ ਨੇ ਅਗਲੀ ਗੇਂਦ ਨੂੰ ਹੌਲੀ ਕਰ ਦਿੱਤਾ। ਰੋਵਮੈਨ ਇਸ ਗੇਂਦ 'ਤੇ ਸਿਰਫ਼ ਇੱਕ ਦੌੜ ਹੀ ਬਣਾ ਸਕਿਆ। ਪੋਲਾਰਡ ਵੀ ਆਖਰੀ ਗੇਂਦ 'ਤੇ ਸਿਰਫ ਇੱਕ ਦੌੜ ਹੀ ਲੈ ਸਕਿਆ।


ਰੋਵਮੈਨ ਪਾਵੇਲ 36 ਗੇਂਦਾਂ 'ਤੇ 68 ਦੌੜਾਂ ਬਣਾ ਕੇ ਨਾਬਾਦ ਰਹੇ। ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 4 ਚੌਕੇ ਅਤੇ 5 ਛੱਕੇ ਲਗਾਏ। ਪੂਰਨ 41 ਗੇਂਦਾਂ ਵਿੱਚ 62 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ 5 ਚੌਕੇ ਅਤੇ 3 ਛੱਕੇ ਲਗਾਏ। ਭਾਰਤ ਲਈ ਭੁਵਨੇਸ਼ਵਰ ਕੁਮਾਰ, ਰਵੀ ਬਿਸ਼ਨੋਈ ਅਤੇ ਯੁਜਵੇਂਦਰ ਚਾਹਲ ਨੇ ਇੱਕ-ਇੱਕ ਵਿਕਟ ਲਈ।


ਰਿਸ਼ਭ ਪੰਤ ਅਤੇ ਵੈਂਕਟੇਸ਼ ਅਈਅਰ ਨੇ 35 ਗੇਂਦਾਂ ਵਿੱਚ 76 ਦੌੜਾਂ ਬਣਾਈਆਂ


ਇਸ ਤੋਂ ਪਹਿਲਾਂ ਭਾਰਤ ਲਈ ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਨੇ ਅਰਧ ਸੈਂਕੜੇ ਲਗਾਏ। ਰਿਸ਼ਭ ਨੂੰ ਮੈਨ ਔਫ਼ ਦ ਮੈਚ ਚੁਣਿਆ ਗਿਆ। ਪੰਤ ਨੇ ਵੈਂਕਟੇਸ਼ ਅਈਅਰ ਨਾਲ ਮਿਲ ਕੇ ਪੰਜਵੇਂ ਵਿਕਟ ਲਈ 35 ਗੇਂਦਾਂ ਵਿੱਚ 76 ਦੌੜਾਂ ਦੀ ਸਾਂਝੇਦਾਰੀ ਕੀਤੀ। ਵੈਂਕਟੇਸ਼ ਅਈਅਰ 18 ਗੇਂਦਾਂ 'ਚ 33 ਦੌੜਾਂ ਬਣਾ ਕੇ ਆਊਟ ਹੋ ਗਏ, ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 4 ਚੌਕੇ ਅਤੇ 1 ਛੱਕਾ ਲਗਾਇਆ।


ਰਿਸ਼ਭ ਪੰਤ 28 ਗੇਂਦਾਂ 'ਤੇ 52 ਦੌੜਾਂ ਬਣਾ ਕੇ ਨਾਬਾਦ ਰਹੇ। ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 7 ਚੌਕੇ ਅਤੇ 1 ਛੱਕਾ ਲਗਾਏ। ਵੈਸਟਇੰਡੀਜ਼ ਲਈ ਰੋਸਟਨ ਚੇਜ਼ ਸਭ ਤੋਂ ਸਫਲ ਰਿਹਾ। ਉਨ੍ਹਾਂ ਨੇ 4 ਓਵਰਾਂ 'ਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਰੋਮਾਰੀਓ ਸ਼ੈਫਰਡ ਅਤੇ ਸ਼ੈਲਡਨ ਕੌਟਰੇਲ ਵੀ ਇੱਕ-ਇੱਕ ਵਿਕਟ ਲੈਣ ਵਿੱਚ ਕਾਮਯਾਬ ਰਹੇ।


ਇਸ ਮੈਚ 'ਚ ਵੈਸਟਇੰਡੀਜ਼ ਦੀ ਟੀਮ ਇਕ ਬਦਲਾਅ ਦੇ ਨਾਲ ਆਈ। ਵੈਸਟਇੰਡੀਜ਼ ਨੇ ਫੈਬੀਅਨ ਐਲਨ ਦੀ ਥਾਂ ਜੇਸਨ ਹੋਲਡਰ ਨੂੰ ਪਲੇਇੰਗ ਇਲੈਵਨ ਵਿੱਚ ਰੱਖਿਆ ਹੈ। ਇਸ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਦੱਸ ਦਈਏ ਕਿ ਭਾਰਤ ਨੇ ਪਹਿਲੇ ਟੀ-20 ਵਿੱਚ ਮਹਿਮਾਨ ਟੀਮ ਨੂੰ 6 ਵਿਕਟਾਂ ਨਾਲ ਹਰਾਇਆ ਸੀ।



ਇਹ ਵੀ ਪੜ੍ਹੋ: PM Modi meets Sikh Leaders: ਪੰਜਾਬ ਚੋਣਾਂ ਤੋਂ ਦੋ ਦਿਨ ਪਹਿਲਾਂ ਪੀਐਮ ਮੋਦੀ ਨੇ ਸਿੱਖ ਭਾਈਚਾਰੇ ਦੇ ਪ੍ਰਮੁੱਖ ਲੋਕਾਂ ਨਾਲ ਕੀਤੀ ਮੁਲਾਕਾਤ, ਜਾਣੋ ਕੀ ਰਿਹਾ ਖਾਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904