Ind vs WI T20Is: ਟੀਮ 'ਚੋਂ ਬਾਹਰ ਸ਼ਿਖਰ ਧਵਨ, ਸੰਜੂ ਨੂੰ ਮਿਲੀ ਥਾਂ
ਏਬੀਪੀ ਸਾਂਝਾ | 27 Nov 2019 03:01 PM (IST)
ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੈਸਟਇੰਡੀਜ਼ ਖਿਲਾਫ ਆਉਣ ਵਾਲੇ 3 ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਵਿਕਟਕੀਪਰ-ਬੱਲੇਬਾਜ਼ ਸੰਜੂ ਸੈਮਸਨ ਨੂੰ ਧਵਨ ਦੀ ਥਾਂ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਨਵੀਂ ਦਿੱਲੀ: ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੈਸਟਇੰਡੀਜ਼ ਖਿਲਾਫ ਆਉਣ ਵਾਲੇ 3 ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਵਿਕਟਕੀਪਰ-ਬੱਲੇਬਾਜ਼ ਸੰਜੂ ਸੈਮਸਨ ਨੂੰ ਧਵਨ ਦੀ ਥਾਂ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਸ਼ਿਖਰ ਧਵਨ ਦੇ ਖੱਬੇ ਗੋਡੇ ‘ਚ ਸੱਟ ਠੀਕ ਹੋ ਗਈ ਹੈ ਜੋ ਉਸ ਨੂੰ ਇਸ ਮਹੀਨੇ ਦੀ ਸ਼ੁਰੂਆਤੀ ‘ਚ ਦਿੱਲੀ ਲਈ ਸਇਦ ਮੁਸ਼ਤਾਕ ਅਲੀ ਟਰੌਫੀ ਟੀ-20 ‘ਚ ਲੱਗੀ ਸੀ। ਬੀਸੀਸੀਆਈ ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ‘ਚ ਕਿਹਾ ਕਿ ਧਵਨ ਨੂੰ ਸੂਰਤ ‘ਚ ਮਹਾਰਾਸ਼ਟਰ ਖਿਲਾਫ ਸਇਦ ਮੁਸ਼ਤਾਕ ਅਲੀ ਟ੍ਰਾਫੀ ਦੌਰਾਨ ਖੱਬੇ ਗੋਢੇ ‘ਤੇ ਸੱਟ ਲੱਗੀ ਸੀ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਮੰਗਲਵਾਰ ਨੂੰ ਉਸ ਜ਼ਖ਼ਮ ਦੇ ਇਲਾਜ ਦੀ ਸਮੀਖਿਆ ਕੀਤੀ। ਇਸ ‘ਚ ਟੀਮ ਨੇ ਬੋਰਡ ਨੂੰ ਸ਼ਿਖਰ ਨੂੰ ਆਰਾਮ ਦੇਣ ਦੀ ਗੱਲ ਕੀਤੀ ਹੈ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਆਲ ਇੰਡੀਆ ਸੀਨੀਅਰ ਸਲੈਕਸ਼ਨ ਕਮੇਟੀ ਨੇ ਟੀ-20 ਸੀਰੀਜ਼ ਲਈ ਧਵਨ ਦੀ ਥਾਂ ਸੰਜੂ ਸੈਮਸਨ ਦਾ ਨਾਂ ਦਿੱਤਾ ਹੈ। ਸੰਜੂ ਨੂੰ ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ‘ਚ ਥਾਂ ਮਿਲੀ ਸੀ ਪਰ ਉਹ ਪਲੇਇੰਗ-11 ‘ਚ ਨਹੀਂ ਖੇਡ ਪਾਏ ਸੀ।