ਨਵੀਂ ਦਿੱਲੀ: ਇੰਦੌਰ ‘ਚ ਪਹਿਲੇ ਟੈਸਟ ‘ਚ ਬੰਗਲਾਦੇਸ਼ ਖਿਲਾਫ ਆਪਣੇ ਕਰੀਅਰ ਦੇ ਸਭ ਤੋਂ ਵੱਧ 243 ਦੌੜਾਂ ਬਣਾਉਣ ਵਾਲੇ ਮਿਅੰਕ ਅਗਰਵਾਲ ਨੂੰ ਜਲਦੀ ਹੀ ਇਸ ਦਾ ਇਨਾਮ ਮਿਲਣ ਵਾਲਾ ਹੈ। ਨੌਜਵਾਨ ਬੱਲੇਬਾਜ਼ ਮਿਅੰਕ ਅਗਰਵਾਲ ਪਹਿਲੀ ਵਾਰ ਆਈਸੀਸੀ ਟੈਸਟ ਰੈਂਕਿੰਗ ‘ਚ ਟੌਪ-10 ‘ਚ ਪਹੁੰਚਣ ‘ਚ ਕਾਮਯਾਬ ਹੋ ਰਹੇ ਹਨ।


ਉਧਰ, ਦੂਜੇ ਪਾਸੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਲਕਾਤਾ ‘ਚ ਖੇਡੇ ਗਏ ਡੇਅ-ਨਾਈਟ ਟੈਸਟ ਮੈਚ ‘ਚ ਲਾਏ ਸੈਂਕੜੇ ਦੀ ਬਦੌਲਤ ਰੈਕਿੰਗ ‘ਚ ਪਹਿਲੇ ਸਥਾਨ ‘ਤੇ ਬੈਠੇ ਆਸਟ੍ਰੇਲੀਅਨ ਪਲੇਅਰ ਸਟੀਵਨ ਸਮਿਥ ਦੇ ਦੌੜਾਂ ਦੇ ਫਾਸਲੇ ਨੂੰ ਘੱਟ ਕਰ ਲਿਆ ਹੈ।

ਕੋਹਲੀ ਤੇ ਸਮਿਥ ‘ਚ ਪਹਿਲਾਂ 25 ਅੰਕਾਂ ਦਾ ਫਾਸਲਾ ਸੀ ਜੋ ਹੁਣ ਮਹਿਜ਼ ਤਿੰਨ ਅੰਕਾਂ ਦਾ ਰਹਿ ਗਿਆ ਹੈ। ਅਗਰਵਾਲ ਨੇ ਜਿੱਥੇ 700 ਅੰਕਾਂ ਨਾਲ 10ਵੇਂ ਥਾਂ ‘ਤੇ ਛਾਲ ਮਾਰੀ ਹੈ, ਜਦਕਿ ਬੰਗਲਾਦੇਸ਼ ਖਿਲਾਫ ਦੂਜੇ ਟੈਸਟ ‘ਚ 136 ਦੌੜਾਂ ਦੀ ਪਾਰੀ ਤੋਂ ਬਾਅਦ ਉਸ ਦੇ ਕਪਤਾਨ ਨੇ 928 ਦੌੜਾਂ ਦੇ ਨਾਲ ਦੂਜਾ ਸਥਾਨ ਬਰਕਾਰ ਰੱਖਿਆ।


ਟੌਪ-10 ਲਿਸਟ ‘ਚ ਹੋਰ ਭਾਰਤੀ ਬੱਲੇਬਾਜ਼ਾਂ ‘ਚ ਚੇਤੇਸ਼ਵਰ ਤੇ ਅਜਿੰਕੀਆ ਰਹਾਣੇ ਚੌਥੇ ਤੇ ਪੰਜਵੇਂ ਸਥਾਨ ‘ਤੇ ਹਨ। ਬੱਲੇਬਾਜ਼ੀ ਤੋਂ ਇਲਾਵਾ ਭਾਰਤੀ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਉਮੇਸ਼ ਯਾਦਵ ਦੀ ਵੀ ਰੈਂਕਿੰਗ ਅੰਕਾਂ ‘ਚ ਫਾਇਦਾ ਹੋਇਆ ਹੈ। ਇਸ਼ਾਂਤ ਰੈਂਕਿੰਗ ‘ਚ 17ਵੇਂ ਸਥਾਨ ‘ਤੇ ਹਨ।