India vs Bangladesh Gwalior T20 Match: ਭਾਰਤ ਨੇ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਹਾਰਦਿਕ ਪੰਡਯਾ ਨੇ ਗਵਾਲੀਅਰ 'ਚ ਖੇਡੇ ਗਏ ਇਸ ਮੈਚ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਅਖੀਰ 'ਚ ਉਨ੍ਹਾਂ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਪੰਡਯਾ ਨੇ 16 ਗੇਂਦਾਂ ਦਾ ਸਾਹਮਣਾ ਕਰਦਿਆਂ ਹੋਇਆਂ ਨਾਬਾਦ 39 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ ਅਤੇ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਰਸ਼ਦੀਪ ਨੇ 3 ਵਿਕਟਾਂ ਲਈਆਂ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।



ਬੰਗਲਾਦੇਸ਼ ਨੇ ਟੀਮ ਇੰਡੀਆ ਨੂੰ ਜਿੱਤ ਲਈ 128 ਦੌੜਾਂ ਦਾ ਟੀਚਾ ਦਿੱਤਾ ਸੀ। ਪੰਡਯਾ ਭਾਰਤ ਲਈ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਉਨ੍ਹਾਂ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਪੰਡਯਾ ਨੇ 16 ਗੇਂਦਾਂ ਵਿੱਚ ਨਾਬਾਦ 39 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 5 ਚੌਕੇ ਅਤੇ 2 ਛੱਕੇ ਲਗਾਏ। ਪੰਡਯਾ ਦੀ ਇਸ ਪਾਰੀ ਨੇ ਪ੍ਰਸ਼ੰਸਕਾਂ ਦਾ ਦਿਲ ਵੀ ਜਿੱਤ ਲਿਆ। ਨਿਤੀਸ਼ ਰੈੱਡੀ ਨੇ ਵੀ ਪੰਡਯਾ ਦਾ ਕਾਫੀ ਸਮਰਥਨ ਕੀਤਾ। ਉਨ੍ਹਾਂ ਨੇ ਨਾਬਾਦ 16 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ 11.5 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।


ਇਹ ਵੀ ਪੜ੍ਹੋ: ਫਰੂਟ ਜੂਸ ਅਤੇ ਕੌਫੀ ਪੀਂਦੇ ਹੋ ਜ਼ਿਆਦਾ ਤਾਂ ਹੋ ਜਾਓ ਸਾਵਧਾਨ, ਖਤਰੇ 'ਚ ਪੈ ਸਕਦੀ ਜਾਨ


ਸੂਰਿਆ-ਸੰਜੂ ਦਾ ਜ਼ਬਰਦਸਤ ਪ੍ਰਦਰਸ਼ਨ -


ਭਾਰਤ ਦੀ ਸ਼ੁਰੂਆਤ ਧਮਾਕੇਦਾਰ ਰਹੀ। ਟੀਮ ਲਈ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਓਪਨਿੰਗ ਕਰਨ ਆਏ। ਹਾਲਾਂਕਿ ਅਭਿਸ਼ੇਕ ਜਲਦੀ ਹੀ ਰਨ ਆਊਟ ਹੋ ਗਏ। ਉਨ੍ਹਾਂ ਨੇ 7 ਗੇਂਦਾਂ 'ਚ 2 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 16 ਦੌੜਾਂ ਬਣਾਈਆਂ। ਸੰਜੂ ਨੇ 19 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਉਨ੍ਹਾਂ ਨੇ 6 ਚੌਕੇ ਲਗਾਏ। ਕਪਤਾਨ ਸੂਰਿਆਕੁਮਾਰ ਯਾਦਵ ਨੇ ਗੇਂਦਬਾਜ਼ਾਂ ਨੂੰ ਪਛਾੜ ਦਿੱਤਾ। ਉਨ੍ਹਾਂ ਨੇ 14 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਸੂਰਿਆ ਨੇ 3 ਛੱਕੇ ਅਤੇ 2 ਚੌਕੇ ਲਗਾਏ।


ਬੰਗਲਾਦੇਸ਼ ਨੇ 127 ਦੌੜਾਂ ਬਣਾਈਆਂ ਸਨ


ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 19.5 ਓਵਰਾਂ 'ਚ ਆਲ ਆਊਟ ਹੋਣ ਤੱਕ 127 ਦੌੜਾਂ ਬਣਾਈਆਂ। ਇਸ ਦੌਰਾਨ ਮੇਹਦੀ ਹਸਨ ਮਿਰਾਜ ਨੇ 35 ਦੌੜਾਂ ਦੀ ਚੰਗੀ ਪਾਰੀ ਖੇਡੀ। ਉਨ੍ਹਾਂ ਨੇ 32 ਗੇਂਦਾਂ ਦਾ ਸਾਹਮਣਾ ਕੀਤਾ ਅਤੇ 3 ਚੌਕੇ ਲਗਾਏ। ਜ਼ਾਕਿਰ ਅਲੀ ਨੇ ਇਕ ਛੱਕੇ ਦੀ ਮਦਦ ਨਾਲ 8 ਦੌੜਾਂ ਬਣਾਈਆਂ। ਕਪਤਾਨ ਸ਼ਾਂਤੋ ਨੇ 25 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਉਨ੍ਹਾਂ ਨੇ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ। ਤਸਕੀਨ ਅਹਿਮਦ ਨੇ 12 ਦੌੜਾਂ ਬਣਾਈਆਂ। ਪਰਵੇਜ਼ ਹੁਸੈਨ ਨੇ 8 ਦੌੜਾਂ ਬਣਾਈਆਂ। ਲਿਟਨ ਦਾਸ 4 ਦੌੜਾਂ ਬਣਾ ਕੇ ਆਊਟ ਹੋ ਗਏ।



ਅਰਸ਼ਦੀਪ-ਵਰੁਣ ਨੇ 3-3 ਵਿਕਟਾਂ ਲਈਆਂ


ਭਾਰਤ ਲਈ ਅਰਸ਼ਦੀਪ ਸਿੰਘ ਨੇ ਖਤਰਨਾਕ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਵਰੁਣ ਨੇ 31 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਮਯੰਕ ਯਾਦਵ, ਹਾਰਦਿਕ ਪੰਡਯਾ ਅਤੇ ਵਾਸ਼ਿੰਗਟਨ ਸੁੰਦਰ ਨੇ 1-1 ਵਿਕਟ ਲਈ। ਇਹ ਮਯੰਕ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਸੀ। ਉਨ੍ਹਾਂ ਨੇ 4 ਓਵਰਾਂ 'ਚ 21 ਦੌੜਾਂ ਦੇ ਕੇ 1 ਵਿਕਟ ਲਿਆ ਅਤੇ ਇਕ ਮੇਡਨ ਓਵਰ ਵੀ ਸੁੱਟਿਆ।


ਇਹ ਵੀ ਪੜ੍ਹੋ: AirForce ਦੇ ਏਅਰ ਸ਼ੋਅ ਤੋਂ ਬਾਅਦ ਮਚੀ ਹਫੜਾ-ਦਫੜੀ, 3 ਦੀ ਮੌਤ, 230 ਹਸਪਤਾਲ 'ਚ ਭਰਤੀ, ਪਾਣੀ ਨੂੰ ਵੀ ਤਰਸੇ ਲੋਕ