India won by 238 runs Sri Lanka day night test 15th consecutive series win records ind vs sl
IND vs SL: ਭਾਰਤ ਨੇ ਬੈਂਗਲੁਰੂ 'ਚ ਖੇਡੇ ਗਏ ਡੇ-ਨਾਈਟ ਟੈਸਟ 'ਚ ਸ਼੍ਰੀਲੰਕਾ ਨੂੰ 238 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 2-0 ਨਾਲ ਆਪਣੇ ਨਾਂਅ ਕਰ ਲਈ ਹੈ। ਟੀਮ ਇੰਡੀਆ ਦੀ ਇਹ ਜਿੱਤ ਇਤਿਹਾਸਕ ਬਣ ਗਈ ਹੈ। ਭਾਰਤੀ ਟੀਮ ਨੇ ਘਰੇਲੂ ਮੈਦਾਨ 'ਤੇ ਲਗਾਤਾਰ 15ਵੀਂ ਟੈਸਟ ਸੀਰੀਜ਼ ਜਿੱਤੀ ਹੈ। ਉਸੇ ਸਾਲ 2012 'ਚ ਇੰਗਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਸ ਨੇ ਲਗਾਤਾਰ ਜਿੱਤਾਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਹੋਰ ਵੀ ਕਈ ਰਿਕਾਰਡ ਬਣਾਏ ਹਨ।
ਬੈਂਗਲੁਰੂ ਟੈਸਟ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਪਹਿਲੀ ਪਾਰੀ 'ਚ ਆਲ ਆਊਟ ਹੋਣ ਤੱਕ 252 ਦੌੜਾਂ ਬਣਾਈਆਂ। ਜਦਕਿ ਦੂਜੀ ਪਾਰੀ 303 ਦੌੜਾਂ ਬਣਾ ਕੇ ਐਲਾਨ ਦਿੱਤੀ ਗਈ। ਜਵਾਬ 'ਚ ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ 'ਚ 109 ਦੌੜਾਂ ਅਤੇ ਦੂਜੀ ਪਾਰੀ 'ਚ 208 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਨੇ ਇਹ ਮੈਚ 238 ਦੌੜਾਂ ਨਾਲ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ। ਇਹ ਭਾਰਤ ਦੀ ਘਰੇਲੂ ਧਰਤੀ 'ਤੇ ਲਗਾਤਾਰ 15ਵੀਂ ਟੈਸਟ ਸੀਰੀਜ਼ ਜਿੱਤ ਹੈ। ਉਸ ਨੂੰ ਆਖਰੀ ਵਾਰ 2012 'ਚ ਇੰਗਲੈਂਡ ਨੇ ਘਰੇਲੂ ਮੈਦਾਨ 'ਤੇ ਹਰਾਇਆ ਸੀ।
ਟੀਮ ਇੰਡੀਆ ਨੇ 2021-22 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਉਸ ਨੇ ਇਸ ਦੌਰਾਨ ਚਾਰ ਟੈਸਟ ਮੈਚ ਖੇਡਦੇ ਹੋਏ 3 ਮੈਚ ਜਿੱਤੇ। ਜਦਕਿ ਇੱਕ ਮੈਚ ਡਰਾਅ ਰਿਹਾ। ਭਾਰਤ ਨੇ 3 ਵਨਡੇ ਖੇਡੇ ਅਤੇ ਤਿੰਨੋਂ ਜਿੱਤੇ। ਇਸ ਦੇ ਨਾਲ ਹੀ 9 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਅਤੇ ਸਾਰੇ ਜਿੱਤੇ। ਰੋਹਿਤ ਸ਼ਰਮਾ ਦੇ ਕਪਤਾਨ ਬਣਨ ਤੋਂ ਬਾਅਦ ਭਾਰਤੀ ਟੀਮ ਦੀ ਜਿੱਤ ਦਾ ਸਿਲਸਿਲਾ ਹੁਣ ਤੱਕ ਜਾਰੀ ਹੈ।
ਇਹ ਵੀ ਪੜ੍ਹੋ: Congress Defeat in Punjab: ਪੰਜਾਬ 'ਚ ਕਿਉਂ ਹਾਰੀਕਾਂਗਰਸ? ਸੁਨੀਲ ਜਾਖੜ ਨੇ ਇੱਕ ਵਾਰ ਫਿਰ ਕੀਤਾ ਖੁਲਾਸਾ