Arjuna Award For Mohammed Shami: ਮੁਹੰਮਦ ਸ਼ਮੀ ਭਾਰਤ ਲਈ ਵਨਡੇ ਵਿਸ਼ਵ ਕੱਪ 2023 ਵਿੱਚ ਹੀਰੋ ਸਾਬਤ ਹੋਏ ਸੀ। ਸ਼ਮੀ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ ਸਨ। ਹੁਣ ਵਿਸ਼ਵ ਕੱਪ 'ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਖੇਡ ਖੇਤਰ 'ਚ ਦਿੱਤੇ ਜਾਣ ਵਾਲੇ ਅਰਜੁਨ ਪੁਰਸਕਾਰ ਲਈ ਮੁਹੰਮਦ ਸ਼ਮੀ ਦਾ ਨਾਂ ਅੱਗੇ ਰੱਖਿਆ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਖੇਡ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਬੀਸੀਸੀਆਈ ਨੇ ਖੇਡ ਮੰਤਰਾਲੇ ਨੂੰ ਅਰਜੁਨ ਐਵਾਰਡ ਦੀ ਸੂਚੀ ਵਿੱਚ ਸ਼ਮੀ ਦਾ ਨਾਂ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ ਕਿਉਂਕਿ ਸ਼ਮੀ ਪਹਿਲਾਂ ਤੋਂ ਉਸ ਸੂਚੀ ਵਿੱਚ ਸ਼ਾਮਲ ਨਹੀਂ ਸੀ। ਅਰਜੁਨ ਐਵਾਰਡ ਖੇਡਾਂ ਦੇ ਖੇਤਰ ਵਿੱਚ ਦਿੱਤਾ ਜਾਣ ਵਾਲਾ ਭਾਰਤ ਦਾ ਦੂਜਾ ਸਭ ਤੋਂ ਵੱਡਾ ਪੁਰਸਕਾਰ ਹੈ।


ਮੰਤਰਾਲੇ ਨੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਅਤੇ ਅਰਜੁਨ ਪੁਰਸਕਾਰ ਸਮੇਤ ਇਸ ਸਾਲ ਦੇ ਖੇਡ ਪੁਰਸਕਾਰਾਂ 'ਤੇ ਫੈਸਲਾ ਲੈਣ ਲਈ 12 ਮੈਂਬਰੀ ਕਮੇਟੀ ਬਣਾਈ ਹੈ, ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਏ.ਐੱਮ. ਖਾਨਵਿਲਕਰ ਕਰਨਗੇ। ਉਨ੍ਹਾਂ ਤੋਂ ਇਲਾਵਾ ਕਮੇਟੀ ਵਿੱਚ ਕੁੱਲ 6 ਹੋਰ ਮੈਂਬਰ ਹੋਣਗੇ, ਜੋ ਸਾਬਕਾ ਅੰਤਰਰਾਸ਼ਟਰੀ ਐਥਲੀਟ ਹਨ।


ਸ਼ਮੀ ਨੇ ਵਿਸ਼ਵ ਕੱਪ 'ਚ ਮਚਾਇਆ ਕਹਿਰ


ਵਿਸ਼ਵ ਕੱਪ 2023 ਵਿੱਚ, ਸ਼ਮੀ ਨੇ 7 ਮੈਚਾਂ ਵਿੱਚ 10.71 ਦੀ ਔਸਤ ਨਾਲ 24 ਵਿਕਟਾਂ ਲਈਆਂ, ਜੋ ਕਿ ਟੂਰਨਾਮੈਂਟ ਵਿੱਚ ਕਿਸੇ ਵੀ ਗੇਂਦਬਾਜ਼ ਵੱਲੋਂ ਸਭ ਤੋਂ ਵੱਧ ਵਿਕਟਾਂ ਸਨ। ਵਿਸ਼ਵ ਕੱਪ ਦੇ ਪਹਿਲੇ ਚਾਰ ਮੈਚਾਂ 'ਚ ਸ਼ਮੀ ਨੂੰ ਬੈਂਚ ਗਰਮ ਕਰਦੇ ਦੇਖਿਆ ਗਿਆ ਸੀ। ਪਰ ਬੰਗਲਾਦੇਸ਼ ਦੇ ਖਿਲਾਫ ਚੌਥੇ ਲੀਗ ਮੈਚ 'ਚ ਹਾਰਦਿਕ ਪੰਡਯਾ ਦੇ ਜ਼ਖਮੀ ਹੋਣ ਤੋਂ ਬਾਅਦ ਸ਼ਮੀ ਨੂੰ ਨਿਊਜ਼ੀਲੈਂਡ ਖਿਲਾਫ ਪੰਜਵੇਂ ਮੈਚ ਤੋਂ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਗਿਆ ਅਤੇ ਅੱਗੇ ਕੀ ਹੁੰਦਾ ਹੈ, ਸਭ ਨੇ ਦੇਖਿਆ। ਸ਼ਮੀ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਇਲਾਵਾ ਉਸ ਨੇ ਵਿਸ਼ਵ ਕੱਪ 'ਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾਇਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।