Vishwa Ramkumar: ਭਾਰਤ ਅਤੇ ਆਸਟ੍ਰੇਲੀਆ ਕ੍ਰਿਕਟ ਟੀਮ ਵਿਚਾਲੇ ਹਮੇਸ਼ਾ ਹੀ ਸਖਤ ਮੁਕਾਬਲਾ ਹੁੰਦਾ ਹੈ। ਦੋਵਾਂ ਦੇਸ਼ਾਂ ਦੇ ਖਿਡਾਰੀ ਆਪਣੀ ਟੀਮ ਨੂੰ ਜਿੱਤ ਦਿਵਾਉਣ ਲਈ ਸਖ਼ਤ ਮਿਹਨਤ ਕਰਦੇ ਹਨ। ਮੌਜੂਦਾ ਸਮੇਂ 'ਚ ਭਾਰਤੀ ਮੂਲ ਦੇ ਬਹੁਤ ਸਾਰੇ ਖਿਡਾਰੀ ਹਨ, ਜੋ ਆਸਟ੍ਰੇਲੀਆ, ਅਮਰੀਕਾ ਅਤੇ ਹੋਰ ਦੇਸ਼ਾਂ ਲਈ ਕ੍ਰਿਕਟ ਖੇਡਦੇ ਹਨ। ਹਾਲਾਂਕਿ ਹੁਣ ਇਕ ਹੋਰ ਭਾਰਤੀ ਖਿਡਾਰੀ ਨੇ ਆਸਟ੍ਰੇਲੀਆ ਲਈ ਖੇਡਣ ਦਾ ਫੈਸਲਾ ਕੀਤਾ ਹੈ। ਇਹ ਖਿਡਾਰੀ ਆਉਣ ਵਾਲੀ ਸੀਰੀਜ਼ ਲਈ ਭਾਰਤ ਖਿਲਾਫ ਖੇਡੇਗਾ। ਆਓ ਜਾਣਦੇ ਹਾਂ ਇਹ ਖਿਡਾਰੀ ਕੌਣ ਹੈ...


ਇਹ ਖਿਡਾਰੀ ਟੀਮ ਇੰਡੀਆ ਖਿਲਾਫ ਖੇਡੇਗਾ
ਟੀਮ ਇੰਡੀਆ ਲਈ ਖੇਡਣਾ ਹਰ ਭਾਰਤੀ ਖਿਡਾਰੀ ਦਾ ਸੁਪਨਾ ਹੁੰਦਾ ਹੈ। ਪਰ ਸਖ਼ਤ ਮੁਕਾਬਲੇ ਕਾਰਨ ਹਰ ਖਿਡਾਰੀ ਨੂੰ ਮੇਨ ਇਨ ਬਲੂ ਦੀ ਜਰਸੀ ਪਹਿਨਣ ਦਾ ਮੌਕਾ ਨਹੀਂ ਮਿਲਦਾ। ਹਾਲਾਂਕਿ ਹੁਣ ਭਾਰਤੀ ਮੂਲ ਦਾ ਇੱਕ ਹੋਰ ਖਿਡਾਰੀ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਲਈ ਤਿਆਰ ਹੈ। 



ਦਰਅਸਲ ਆਸਟ੍ਰੇਲੀਆ ਦੀ ਅੰਡਰ 19 ਟੀਮ ਭਾਰਤ ਆਉਣ ਵਾਲੀ ਹੈ। ਇਸ ਸੀਰੀਜ਼ ਲਈ ਵਿਸ਼ਵ ਰਾਮਕੁਮਾਰ (Vishwa Ramkumar) ਨੂੰ ਭਾਰਤ ਖਿਲਾਫ ਹੋਣ ਵਾਲੀ ਸੀਰੀਜ਼ ਲਈ ਆਸਟ੍ਰੇਲੀਆ ਕ੍ਰਿਕਟ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਵਿਸ਼ਵ ਕੁਮਾਰ ਨੇ ਲੈੱਗ ਸਪਿਨਰ ਵਜੋਂ ਟੀਮ ਵਿੱਚ ਆਪਣੀ ਥਾਂ ਪੱਕੀ ਕਰ ਲਈ ਸੀ।


ਆਸਟ੍ਰੇਲੀਆ ਦੀ ਸੀਨੀਅਰ ਟੀਮ ਵਿੱਚ ਵੀ ਖੇਡ ਚੁੱਕਾ ਹੈ ਇਕ ਭਾਰਤੀ ਖਿਡਾਰੀ 
ਭਾਰਤੀ ਮੂਲ ਦੇ ਖਿਡਾਰੀ ਤਨਵੀਰ ਸੰਘਾ ਵੀ ਆਸਟ੍ਰੇਲੀਆ ਦੀ ਸੀਨੀਅਰ ਟੀਮ 'ਚ ਭਾਰਤ ਖਿਲਾਫ ਖੇਡ ਚੁੱਕੇ ਹਨ। ਉਸ ਨੂੰ ਭਾਰਤ ਖਿਲਾਫ ਹੀ ਡੈਬਿਊ ਕਰਨ ਦਾ ਮੌਕਾ ਮਿਲਿਆ। ਤਨਵੀਰ ਨੇ ਆਸਟ੍ਰੇਲੀਆ ਲਈ ਹੁਣ ਤੱਕ 2 ਵਨਡੇ ਮੈਚਾਂ 'ਚ 2 ਵਿਕਟਾਂ ਵੀ ਲਈਆਂ ਹਨ, ਜਦਕਿ ਇਸ ਖਿਡਾਰੀ ਨੇ 7 ਟੀ-20 ਮੈਚਾਂ 'ਚ 10 ਵਿਕਟਾਂ ਲਈਆਂ ਹਨ। ਤਨਵੀਰ ਸੰਘਾ ਦਾ ਜਨਮ ਆਸਟ੍ਰੇਲੀਆ ਵਿੱਚ ਹੋਇਆ ਸੀ, ਪਰ ਉਸ ਦਾ ਪਿਤਾ ਜਲੰਧਰ ਦਾ ਵਸਨੀਕ ਸੀ ਅਤੇ ਉਸ ਦੇ ਪਿਤਾ ਸਿਡਨੀ ਵਿੱਚ ਟੈਕਸੀ ਡਰਾਈਵਰ ਵਜੋਂ ਕੰਮ ਕਰਦੇ ਸਨ। 


ਤਨਵੀਰ ਨੇ ਆਪਣੀ ਸਕੂਲੀ ਪੜ੍ਹਾਈ ਈਸਟ ਹਿਲਜ਼ ਬੁਆਏਜ਼ ਹਾਈ ਸਕੂਲ, ਸਿਡਨੀ ਤੋਂ ਕੀਤੀ। ਅੰਡਰ-19 ਆਸਟ੍ਰੇਲੀਆ ਲਈ ਖੇਡਣ ਤੋਂ ਬਾਅਦ ਉਹ ਬਿਗ ਬੈਸ਼ 'ਚ ਚੁਣਿਆ ਗਿਆ। ਉਸ ਨੂੰ ਸਿਡਨੀ ਥੰਡਰ ਲਈ ਖੇਡਣ ਦਾ ਮੌਕਾ ਮਿਲਿਆ। ਹਾਲਾਂਕਿ ਹੁਣ ਵਿਸ਼ਵਾ ਰਾਜਕੁਮਾਰ ਵੀ ਤਨਵੀਰ ਦੇ ਰਸਤੇ 'ਤੇ ਚੱਲ ਕੇ ਆਸਟ੍ਰੇਲੀਆ ਦੀ ਸੀਨੀਅਰ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਨਾ ਚਾਹੁੰਦੇ ਹਨ।