INDW vs AUSW 2022, BCCI: ਦਸੰਬਰ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ (Indian Womens's cricket team) ਤੇ ਆਸਟ੍ਰੇਲੀਆਈ ਟੀਮ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦੇ ਤਿੰਨੇ ਮੈਚ ਮੁੰਬਈ 'ਚ ਖੇਡੇ ਜਾਣਗੇ। ਇਸ ਨਾਲ ਹੀ ਦੋਵਾਂ ਟੀਮਾਂ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 9 ਦਸੰਬਰ ਨੂੰ ਖੇਡਿਆ ਜਾਵੇਗਾ। ਭਾਰਤ-ਆਸਟ੍ਰੇਲੀਆ ਸੀਰੀਜ਼ ਦੇ ਪਹਿਲੇ 2 ਮੈਚ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ (DY Patil Stadium in Navi Mumbai) 'ਚ ਖੇਡੇ ਜਾਣਗੇ। ਇਸ ਤੋਂ ਇਲਾਵਾ ਸੀਰੀਜ਼ ਦੇ ਆਖਰੀ 3 ਮੈਚ ਬ੍ਰੇਬੋਰਨ ਸਟੇਡੀਅਮ (Brabourne Stadium) 'ਚ ਖੇਡੇ ਜਾਣਗੇ।


ਬੀਸੀਸੀਆਈ ਨੇ ਤਰੀਕ ਦਾ ਕਰ ਦਿੱਤਾ ਹੈ ਐਲਾਨ


BCCI ਮੁਤਾਬਕ ਇਸ ਸੀਰੀਜ਼ ਦੇ ਆਖਰੀ 3 ਟੀ-20 ਮੈਚ 14, 17 ਅਤੇ 20 ਦਸੰਬਰ ਨੂੰ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਜਾਣਗੇ। ਹਾਲਾਂਕਿ ਭਾਰਤ-ਆਸਟ੍ਰੇਲੀਆ ਸੀਰੀਜ਼ ਦੇ ਪਹਿਲੇ ਦੋ ਮੈਚ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਖੇਡੇ ਜਾਣਗੇ। ਦਰਅਸਲ, ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੀ ਇਸ ਸੀਰੀਜ਼ ਦਾ ਐਲਾਨ ਮਈ ਮਹੀਨੇ 'ਚ ਕੀਤਾ ਗਿਆ ਸੀ ਪਰ ਉਸ ਸਮੇਂ ਇਹ ਤੈਅ ਨਹੀਂ ਹੋਇਆ ਸੀ ਕਿ ਇਹ ਮੈਚ ਕਦੋਂ ਅਤੇ ਕਿਸ ਸਟੇਡੀਅਮ 'ਚ ਖੇਡੇ ਜਾਣਗੇ। ਹੁਣ ਇਸ ਸੀਰੀਜ਼ ਲਈ ਤਰੀਕ ਅਤੇ ਸਟੇਡੀਅਮ ਦੀ ਅੰਤਿਮ ਚੋਣ ਹੋ ਚੁੱਕੀ ਹੈ।


ਮੈਚ ਦਾ ਸਮਾਂ ਅਜੇ ਤੈਅ ਨਹੀਂ ਹੋਇਆ


ਹਾਲਾਂਕਿ ਇਸ ਸੀਰੀਜ਼ ਦੇ ਭਾਰਤ-ਆਸਟ੍ਰੇਲੀਆ ਮੈਚ ਦਾ ਸਮਾਂ ਕੀ ਹੋਵੇਗਾ, ਫਿਲਹਾਲ ਇਹ ਸਪੱਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਦੇ ਫਾਈਨਲ ਮੈਚ 'ਚ ਭਾਰਤੀ ਮਹਿਲਾ ਟੀਮ ਅਤੇ ਆਸਟ੍ਰੇਲੀਆ ਦੀ ਟੀਮ ਆਹਮੋ-ਸਾਹਮਣੇ ਸਨ। ਉਸ ਫਾਈਨਲ ਮੈਚ ਵਿੱਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤਰ੍ਹਾਂ ਹਰਮਨਪ੍ਰੀਤ ਕੌਰ ਦੀ ਟੀਮ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਜਦਕਿ ਆਸਟ੍ਰੇਲੀਆ ਨੇ ਸੋਨ ਤਗਮੇ 'ਤੇ ਕਬਜ਼ਾ ਕੀਤਾ। ਦਰਅਸਲ, ਇਹ ਪਹਿਲਾ ਮੌਕਾ ਸੀ ਜਦੋਂ ਟੀ-20 ਕ੍ਰਿਕਟ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।