ਨਵੀਂ ਦਿੱਲੀ: ਆਈਪੀਐਲ 2020 ਵਿੱਚ ਚੇਨਈ ਸੁਪਰ ਕਿੰਗਜ਼ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਟੀਮ ਦੇ ਖਿਡਾਰੀ ਰਿਤੂਰਾਜ ਗਾਇਕਵਾੜ ਦੀ ਕੋਵਿਡ -19 ਰਿਪੋਰਟ ਪੌਜ਼ੇਟਿਵ ਆਈ ਹੈ। ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਗਾਇਕਵਾੜ 14 ਦਿਨਾਂ ਲਈ ਆਪਣੇ ਆਪ ਨੂੰ ਆਈਸੋਲੇਟ ਕਰ ਚੁੱਕੇ ਹਨ।

ਦੱਸ ਦਈਏ ਕਿ ਗਾਇਕਵਾੜ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਵਾਲਾ ਚੇਨਈ ਸੁਪਰ ਕਿੰਗਜ਼ ਦਾ ਦੂਜਾ ਖਿਡਾਰੀ ਹੈ। ਸ਼ੁੱਕਰਵਾਰ ਨੂੰ ਟੀਮ ਦੇ ਇੱਕ ਖਿਡਾਰੀ ਸਮੇਤ 12 ਸਪੋਟ ਮੈਂਬਰਾਂ ਦੀ ਰਿਪੋਰਟ ਪੌਜ਼ੇਟਿਵ ਆਈ। ਇਸ ਦੇ ਨਾਲ ਹੀ ਟੀਮ ਦੇ ਬੱਲੇਬਾਜ਼ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰਕੇ ਵਾਪਸ ਭਾਰਤ ਪਰਤੇ ਹਨ।

ਸੁਰੇਸ਼ ਰੈਨਾ ਨਹੀਂ ਹੋਣਗੇ IPL ਦਾ ਹਿੱਸਾ, ਯੂਏਈ ਤੋਂ ਪਰਤੇ ਭਾਰਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904