ਨਵੀਂ ਦਿੱਲੀ: ਭਾਰਤ ਦੇ ਸਾਬਕਾ ਕਪਤਾਨ ਐਮਐਸ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦੀ ਟੀਮ 21 ਅਗਸਤ ਨੂੰ ਦੁਬਈ ਪਹੁੰਚੀ ਸੀ ਅਤੇ ਛੇ ਦਿਨਾਂ ਦੀ ਕੁਆਰੰਟੀਨ ਹੋਣ ਤੋਂ ਬਾਅਦ ਟੀਮ ਨੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਸੀ। ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਕੋਵਿਡ 19 ਪੌਜ਼ੇਟਿਵ ਪਾਇਆ ਜਾਣ ਵਾਲਾ ਖਿਡਾਰੀ ਭਾਰਤੀ ਤੇਜ਼ ਗੇਂਦਬਾਜ਼ ਹੈ।


ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਦੀ ਟੀਮ ਵਿੱਚ ਚਾਰ ਭਾਰਤੀ ਤੇਜ਼ ਗੇਂਦਬਾਜ਼ ਹਨ। ਇਨ੍ਹਾਂ ਵਿੱਚ ਸ਼ਾਰਦੂਲ ਠਾਕੁਰ, ਦੀਪਕ ਚਾਹਰ, ਕੇਐਮ ਆਸਿਫ ਅਤੇ ਮੋਨੂੰ ਕੁਮਾਰ ਸ਼ਾਮਲ ਹਨ। ਹੁਣ ਇਨ੍ਹਾਂ ਚਾਰਾਂ ਚੋਂ ਕਿਸ ਖਿਡਾਰੀ ਨੂੰ ਕੋਰੋਨਾ ਹੋਇਆ ਹੈ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ।

ਇਸ ਦੇ ਨਾਲ ਹੀ ਟੀਮ ਦੇ ਮਿਡਲ ਆਰਡਰ ਦੇ ਬੱਲੇਬਾਜ਼ ਸੁਰੇਸ਼ ਰੈਨਾ ਯੂਏਈ ਤੋਂ ਭਾਰਤ ਪਰਤੇ ਹਨ। ਨਿਊਜ਼ ਏਜੰਸੀ ਮੁਤਾਬਕ ਰੈਨਾ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਨਹੀਂ ਖੇਡ ਸਕੇਗਾ। ਰੈਨਾ ਦੀ ਵਾਪਸੀ ਦਾ ਕਾਰਨ ਨਿੱਜੀ ਦੱਸਿਆ ਗਿਆ ਹੈ। ਹਾਲਾਂਕਿ ਰੈਨਾ ਨੇ ਖ਼ੁਦ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਹੈ।

ਦੱਸ ਦਈਏ ਕਿ 33 ਸਾਲਾ ਰੈਨਾ ਆਈਪੀਐਲ ਵਿੱਚ ਹੁਣ ਤੱਕ ਸੀਐਸਕੇ ਲਈ 193 ਮੈਚ ਖੇਡੇ ਹਨ। ਇਸ ਦੌਰਾਨ ਉਸਨੇ 137 ਦੇ ਸਟ੍ਰਾਈਕ ਰੇਟ 'ਤੇ ਲਗਪਗ ਪੰਜ ਹਜ਼ਾਰ ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਨਾਂ 25 ਵਿਕਟਾਂ ਵੀ ਦਰਜ ਹਨ।

ਸੁਰੇਸ਼ ਰੈਨਾ ਨਹੀਂ ਹੋਣਗੇ IPL ਦਾ ਹਿੱਸਾ, ਯੂਏਈ ਤੋਂ ਪਰਤੇ ਭਾਰਤ

ਆਈਪੀਐਲ 2020 ਮੈਚਾਂ ਦਾ ਐਲਾਨ ਅਜੇ ਨਹੀਂ ਹੋਏਗਾ, ਬੀਸੀਸੀਆਈ ਕੁਝ ਦਿਨਾਂ ਬਾਅਦ ਜਾਰੀ ਕਰੇਗੀ ਸਾਰੇ ਮੈਚਾਂ ਦੀ ਲਿਸਟ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904