IPL 2020: 19 ਸਤੰਬਰ ਨੂੰ ਸ਼ੁਰੂ ਹੋਵੇਗਾ ਟੂਰਨਾਮੈਂਟ, 8 ਨਵੰਬਰ ਨੂੰ ਖੇਡਿਆ ਜਾਵੇਗਾ ਫਾਈਨਲ
ਏਬੀਪੀ ਸਾਂਝਾ | 24 Jul 2020 01:47 PM (IST)
ਆਈਪੀਐਲ 2020: ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਯੂਏਈ ਵਿੱਚ ਖੇਡਿਆ ਜਾਵੇਗਾ। ਹੁਣ ਟੂਰਨਾਮੈਂਟ ਦੀ ਸ਼ੁਰੂਆਤ ਦੀ ਤਰੀਕ ਦਾ ਵੀ ਐਲਾਨ ਜਲਦ ਕੀਤਾ ਜਾ ਸਕਦਾ ਹੈ।
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਯੋਜਨ ਨੂੰ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਆਈਪੀਐਲ 13 ਦੀ ਸ਼ੁਰੂਆਤ 19 ਸਤੰਬਰ ਤੋਂ ਹੋਵੇਗੀ ਅਤੇ ਟੂਰਨਾਮੈਂਟ ਦਾ ਫਾਈਨਲ 8 ਨਵੰਬਰ ਨੂੰ ਖੇਡਿਆ ਜਾਏਗਾ। ਇੰਡੀਅਨ ਪ੍ਰੀਮੀਅਰ ਲੀਗ ਦੇ ਚੇਅਰਮੈਨ ਬ੍ਰਜੇਸ਼ ਪਟੇਲ ਨੇ ਇਸਦਾ ਅਧਿਕਾਰਤ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਬ੍ਰਜੇਸ਼ ਪਟੇਲ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਆਈਪੀਐਲ ਸੰਯੁਕਤ ਅਰਬ ਅਮੀਰਾਤ ਵਿੱਚ ਹੋਏਗਾ। ਕੋਰੋਨਾਵਾਇਰਸ ਕਰਕੇ ਆਈਪੀਐਲ ਸਮੇਂ 'ਤੇ ਆਯੋਜਨ ਨਹੀਂ ਕਰ ਸਕਿਆ। ਪਰ ਵਰਲਡ ਕੱਪ ਰੱਦ ਹੋਣ ਕਾਰਨ ਬੀਸੀਸੀਆਈ ਲਈ ਆਈਪੀਐਲ ਦੀ ਨਿਲਾਮੀ ਦਾ ਰਸਤਾ ਸਾਫ ਹੋ ਗਿਆ ਸੀ। ਬ੍ਰਜੇਸ਼ ਪਟੇਲ ਨੇ ਸਾਫ ਕੀਤਾ ਹੈ ਕਿ ਆਈਪੀਐਲ ਦਾ 13ਵਾਂ ਸੀਜ਼ਨ 51 ਦਿਨਾਂ ਤੱਕ ਚੱਲੇਗਾ। ਜਲਦੀ ਹੀ ਜਾਰੀ ਕੀਤੀ ਜਾਏਗਾ ਸ਼ੈਡਿਊਲ: ਹਾਲਾਂਕਿ, ਅਜੇ ਤੱਕ ਆਈਪੀਐਲ ਦੇ ਕਾਰਜਕਾਲ ਅਤੇ ਮੈਚਾਂ ਦੀ ਗਿਣਤੀ ਬਾਰੇ ਜਾਣਕਾਰੀ ਬੋਰਡ ਦੁਆਰਾ ਨਹੀਂ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਅਗਲੇ ਇੱਕ ਹਫਤੇ ਦੇ ਅੰਦਰ ਆਈਪੀਐਲ ਦਾ ਸ਼ੈਡਿਊਲ ਜਾਰੀ ਕਰ ਸਕਦਾ ਹੈ। ਆਈਪੀਐਲ ਦੀ ਗਵਰਨਿੰਗ ਕੌਂਸਲ ਦੀ ਬੈਠਕ ਵਿੱਚ ਫੈਸਲਾ ਲਿਆ ਜਾਵੇਗਾ। ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ 28 ਮਾਰਚ ਤੋਂ ਹੋਣਾ ਸੀ। ਪਰ ਕੋਰੋਨਾਵਾਇਰਸ ਕਰਕੇ ਟੂਰਨਾਮੈਂਟ ਪਹਿਲਾਂ 15 ਅਪਰੈਲ ਤਕ ਮੁਲਤਵੀ ਕੀਤਾ ਗਿਆ ਸੀ ਅਤੇ ਫਿਰ ਵੱਧ ਰਹੇ ਲੌਕਡਾਊਨ ਕਰਕੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।