ਇਸ ਨੂੰ ਅੰਤਮ ਰੂਪ ਦੇਣ ਅਤੇ ਮਨਜ਼ੂਰੀ ਦੇਣ ਲਈ ਆਈਪੀਐਲ ਗਵਰਨਿੰਗ ਕੌਂਸਲ ਅਗਲੇ ਹਫਤੇ ਬੈਠਕ ਕਰੇਗੀ। ਪਤਾ ਲੱਗਿਆ ਹੈ ਕਿ ਕ੍ਰਿਕਟ ਬੋਰਡ ਆਫ ਇੰਡੀਆ (ਬੀਸੀਸੀਆਈ) ਨੇ ਆਪਣੀ ਯੋਜਨਾ ਫਰੈਂਚਾਇਜ਼ੀ ਨੂੰ ਦਿੱਤੀ ਹੈ।
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ,
ਸੰਭਾਵਨਾ ਹੈ ਕਿ ਆਈਪੀਐਲ 19 ਸਤੰਬਰ (ਸ਼ਨੀਵਾਰ) ਨੂੰ ਸ਼ੁਰੂ ਹੋਵੇਗੀ ਅਤੇ ਫਾਈਨਲ 8 ਨਵੰਬਰ (ਐਤਵਾਰ) ਨੂੰ ਖੇਡਿਆ ਜਾਵੇਗਾ।ਇਸ ਤਰ੍ਹਾਂ ਇਹ 51 ਦਿਨਾਂ ਤੱਕ ਚੱਲੇਗਾ ਅਤੇ ਇਹ ਫਰੈਂਚਾਇਜ਼ੀ ਅਤੇ ਬ੍ਰੌਡਕਾਸਟਰਾਂ ਤੋਂ ਇਲਾਵਾ ਹੋਰ ਹਿੱਸੇਦਾਰਾਂ ਲਈ ਅਨੁਕੂਲ ਹੋਵੇਗਾ।-
ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਟੀ -20 ਵਰਲਡ ਕੱਪ ਨੂੰ ਮੁਲਤਵੀ ਕਰਨ ਦੇ ਕੌਮਾਂਤਰੀ ਕ੍ਰਿਕਟ ਪਰਿਸ਼ਦ ਦੇ ਫੈਸਲੇ ਤੋਂ ਬਾਅਦ ਆਈਪੀਐਲ ਸੰਭਵ ਹੋ ਗਿਆ ਹੈ।ਇਹ ਕਿਆਸ ਲਗਾਏ ਜਾ ਰਹੇ ਸਨ ਕਿ ਆਈਪੀਐਲ 26 ਸਤੰਬਰ ਤੋਂ ਸ਼ੁਰੂ ਹੋਵੇਗੀ।ਪਰ ਬੀਸੀਸੀਆਈ ਇਸਦੀ ਸ਼ੁਰੂਆਤ ਇੱਕ ਹਫ਼ਤੇ ਪਹਿਲਾਂ ਕਰਨਾ ਚਾਹੁੰਦਾ ਹੈ ਤਾਂ ਜੋ ਭਾਰਤੀ ਟੀਮ ਦਾ ਆਸਟਰੇਲੀਆ ਦੌਰਾ ਪ੍ਰਭਾਵਿਤ ਨਾ ਹੋਵੇ।