KKR vs PBKS : ਮੁੰਬਈ ਦੇ ਵਾਨਖੇੜੇ ਵਿੱਚ ਖੇਡੇ ਗਏ IPL 2022 ਦੇ ਅੱਠਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਖੇਡਦਿਆਂ ਪੰਜਾਬ ਕਿੰਗਜ਼ ਦੀ ਟੀਮ 137 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਨੇ ਇਕ ਸਮੇਂ ਕੇਕੇਆਰ ਦੀਆਂ ਸੱਤ ਓਵਰਾਂ 'ਚ 51 ਦੌੜਾਂ 'ਤੇ ਚਾਰ ਵਿਕਟਾਂ ਝਟਕਾਈਆਂ ਸਨ ਪਰ ਇਸ ਤੋਂ ਬਾਅਦ ਆਂਦਰੇ ਰਸੇਲ ਨੇ ਤੂਫਾਨੀ ਪਾਰੀ ਖੇਡੀ ਅਤੇ ਕੇਕੇਆਰ ਨੂੰ ਜਿੱਤ ਦਿਵਾਈ।

 

ਕੋਲਕਾਤਾ ਨਾਈਟ ਰਾਈਡਰਜ਼ ਦੀ ਇਸ ਧਮਾਕੇਦਾਰ ਜਿੱਤ ਦੇ ਹੀਰੋ ਸਨ ਆਂਦਰੇ ਰਸੇਲ । ਉਸ ਨੇ ਸਿਰਫ 31 ਗੇਂਦਾਂ 'ਤੇ ਨਾਬਾਦ 70 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਉਸ ਦੇ ਬੱਲੇ ਤੋਂ ਦੋ ਚੌਕੇ ਅਤੇ ਅੱਠ ਛੱਕੇ ਲੱਗੇ। ਉਸ ਦੇ ਨਾਲ ਸੈਮ ਬਿਲਿੰਗਜ਼ ਵੀ 24 ਦੌੜਾਂ ਬਣਾ ਕੇ ਨਾਬਾਦ ਪਰਤੇ। ਬਿਲਿੰਗਸ ਦੇ ਬੱਲੇ 'ਤੇ ਇਕ ਚੌਕਾ ਅਤੇ ਇਕ ਛੱਕਾ ਲੱਗਾ।

 

 ਖ਼ਰਾਬ ਰਹੀ ਸੀ ਕੋਲਕਾਤਾ ਦੀ ਸ਼ੁਰੂਆਤ  


ਪੰਜਾਬ ਵੱਲੋਂ ਮਿਲੇ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੇਕੇਆਰ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਵੈਂਕਟੇਸ਼ ਅਈਅਰ ਇਕ ਵਾਰ ਫਿਰ ਫਲਾਪ ਰਹੇ। ਉਹ ਸਿਰਫ਼ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਅਜਿੰਕਿਆ ਰਹਾਣੇ ਵੀ 12 ਦੌੜਾਂ ਬਣਾ ਕੇ ਆਊਟ ਹੋ ਗਏ। ਸ਼੍ਰੇਅਸ ਅਈਅਰ ਨੇ ਹਮਲਾਵਰ ਤਰੀਕੇ ਨਾਲ ਪੰਜ ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ ਪਰ ਦੂਜੇ ਪਾਸੇ ਨਿਤੀਸ਼ ਰਾਣਾ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਏ। ਕੇਕੇਆਰ ਨੇ ਸੱਤ ਓਵਰਾਂ ਵਿੱਚ 51 ਦੌੜਾਂ ਦੇ ਸਕੋਰ 'ਤੇ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ ਸੀ।

 

ਹਾਲਾਂਕਿ ਇਸ ਤੋਂ ਬਾਅਦ ਆਂਦਰੇ ਰਸਲ ਅਤੇ ਸੈਮ ਬਿਲਿੰਗਸ ਨੇ ਪੰਜਵੇਂ ਵਿਕਟ ਲਈ ਅਜੇਤੂ 90 ਦੌੜਾਂ ਦੀ ਸਾਂਝੇਦਾਰੀ ਕਰਕੇ ਆਪਣੀ ਟੀਮ ਨੂੰ ਮੈਚ ਜਿੱਤ ਦਿਵਾਇਆ। ਰਸਲ ਨੇ ਸਿਰਫ 31 ਗੇਂਦਾਂ 'ਤੇ ਨਾਬਾਦ 70 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਉਸ ਦੇ ਬੱਲੇ ਤੋਂ ਦੋ ਚੌਕੇ ਅਤੇ ਅੱਠ ਛੱਕੇ ਲੱਗੇ। ਇਸ ਦੇ ਨਾਲ ਹੀ ਸੈਮ ਬਿਲਿੰਗਜ਼ 23 ਗੇਂਦਾਂ ਵਿੱਚ 24 ਦੌੜਾਂ ਬਣਾ ਕੇ ਨਾਬਾਦ ਪਰਤੇ। ਉਸਨੇ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ।