IPL 2023: IPL 2023 ਦੇ ਹੁਣ ਤੱਕ 46 ਮੈਚ ਖੇਡੇ ਜਾ ਚੁੱਕੇ ਹਨ। ਅੰਕ ਸੂਚੀ (Point table) ਵਿੱਚ ਪਲੇਆਫ ਲਈ 6 ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਹੈ। ਇਸ ਦੌਰਾਨ ਟੀਮ ਇੰਡੀਆ ਦੇ ਸਾਬਕਾ ਸਟਾਰ ਸਪਿਨਰ ਹਰਭਜਨ ਸਿੰਘ ਨੇ ਆਪਣੀਆਂ 4 ਟੀਮਾਂ ਦੇ ਨਾਂ ਚੁਣ ਲਏ ਹਨ, ਜੋ ਇਸ ਸੀਜ਼ਨ 'ਚ ਪਲੇਆਫ 'ਚ ਖੇਡਦੀਆਂ ਨਜ਼ਰ ਆਉਣਗੀਆਂ। ਹਰਭਜਨ ਸਿੰਘ ਨੇ ਰਾਜਸਥਾਨ ਰਾਇਲਜ਼ ਅਤੇ ਲਖਨਊ ਦੀਆਂ ਟੀਮਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਇਹ ਦੋਵੇਂ ਟੀਮਾਂ ਅੰਕ ਸੂਚੀ ਵਿੱਚ ਸਿਖਰ ’ਤੇ ਬਰਕਰਾਰ ਹਨ।


ਹਰਭਜਨ ਸਿੰਘ ਨੇ ਪਲੇਆਫ ਲਈ 4 ਟੀਮਾਂ ਦੀ ਚੋਣ ਕੀਤੀ


ਗੁਜਰਾਤ ਟਾਈਟਨਸ, ਮੁੰਬਈ ਇੰਡੀਅਨਸ, ਚੇਨਈ ਸੁਪਰ ਕਿੰਗਸ, ਰਾਇਲ ਚੈਲੇਂਜਰ ਬੰਗਲੌਰ


ਹਰਭਜਨ ਸਿੰਘ ਨੇ ਇਨ੍ਹਾਂ ਟੀਮਾਂ ਦੀ ਚੋਣ ਕਿਉਂ ਕੀਤੀ?


ਦਰਅਸਲ, ਸਟਾਰ ਸਪੋਰਟਸ 'ਤੇ ਪ੍ਰਸ਼ੰਸਕਾਂ ਨੇ ਹਰਭਜਨ ਸਿੰਘ ਤੋਂ ਪੁੱਛਿਆ ਸੀ ਕਿ ਕਿਹੜੀਆਂ ਚਾਰ ਟੀਮਾਂ ਪਲੇਅ ਆਫ 'ਚ ਜਗ੍ਹਾ ਬਣਾਉਣਗੀਆਂ? ਇਸ ਦੇ ਜਵਾਬ 'ਚ ਭੱਜੀ ਨੇ ਕਿਹਾ, 'ਇਹ ਬਹੁਤ ਮੁਸ਼ਕਲ ਸਵਾਲ ਹੈ ਪਰ ਮੇਰੇ ਕੋਲ ਚਾਰ ਟੀਮਾਂ ਹੋਣਗੀਆਂ, ਜਿਨ੍ਹਾਂ 'ਚ ਗੁਜਰਾਤ ਟਾਈਟਨਸ ਪਹਿਲੀ ਟੀਮ ਹੈ। ਉਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਹੋਵੇਗੀ, ਕਿਉਂਕਿ ਉਹ ਅਖੀਰ ਤੱਕ ਕਿਵੇਂ ਨਾ ਕਿਵੇਂ ਪਹੁੰਚ ਜਾਂਦੇ ਹਨ। ਤੀਜੇ ਨੰਬਰ 'ਤੇ ਮੁੰਬਈ ਇੰਡੀਅਨਜ਼ ਦਾ ਨਾਮ ਹੋਵੇਗਾ ਕਿਉਂਕਿ ਮੁੰਬਈ ਨੇ ਪਿਛਲੇ ਕੁਝ ਮੈਚਾਂ 'ਚ ਵਾਪਸੀ ਕੀਤੀ ਹੈ ਅਤੇ ਅੰਤ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਪਲੇਆਫ 'ਚ ਜਾਵੇਗੀ।


ਇਹ ਵੀ ਪੜ੍ਹੋ: Simi Chahal: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਦੀ ਧਰਨੇ 'ਤੇ ਬੈਠੇ ਪਹਿਲਵਾਨਾਂ ਨਾਲ ਬਦਸਲੂਕੀ 'ਤੇ ਤਿੱਖੀ ਪ੍ਰਤੀਕਿਰਿਆ, ਬੋਲੀ- 'ਬਹੁਤ ਗੁੱਸਾ ਆ ਰਿਹਾ'


ਹਰਭਜਨ ਸਿੰਘ ਦੇ ਨਾਮ 'ਤੇ ਚਾਰ ਟੀਮਾਂ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਗੁਜਰਾਤ 12 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ। ਚੇਨਈ ਦੀ ਟੀਮ 11 ਅੰਕਾਂ ਨਾਲ ਤੀਜੇ ਸਥਾਨ 'ਤੇ ਬਰਕਰਾਰ ਹੈ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਅੰਕ ਸੂਚੀ 'ਚ ਛੇਵਾਂ ਸਥਾਨ ਹਾਸਲ ਕੀਤਾ ਹੈ, ਜਦਕਿ ਆਰਸੀਬੀ ਵੀ 10 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਬਰਕਰਾਰ ਹੈ।


ਇਹ ਵੀ ਪੜ੍ਹੋ: Babar Azam ODI Record: ਬਾਬਰ ਨੇ ਵਿਰਾਟ ਕੋਹਲੀ ਤੇ ਵਿਵ ਰਿਚਰਡਸ ਨੂੰ ਛੱਡਿਆ ਪਿੱਛੇ, ਬਣੇ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੇ ਖਿਡਾਰੀ