Shikhar Dhawan 900 fours in IPL: ਆਈਪੀਐੱਲ 2024 ਦੇ ਦੂਜੇ ਮੈਚ ਵਿੱਚ ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ ਕਰਾਰੀ ਮਾਤ ਦਿੱਤੀ। ਇਨ੍ਹਾਂ ਮੁਕਾਬਲਿਆਂ ਦਾ ਜਲਵਾ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਮੈਦਾਨ ਵਿੱਚ ਪੰਜਾਬ ਕਿੰਗਜ਼ ਦੇ ਖਿਡਾਰੀਆਂ ਦਾ ਜ਼ਜਬਾ ਵੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੇ ਸ਼ਨੀਵਾਰ ਨੂੰ ਸੀਜ਼ਨ ਦੇ ਆਪਣੇ ਪਹਿਲੇ ਹੀ ਮੈਚ 'ਚ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਧਵਨ 16 ਗੇਂਦਾਂ 'ਚ 22 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਪਾਰੀ ਦੌਰਾਨ ਉਨ੍ਹਾਂ ਨੇ 4 ਚੌਕੇ ਲਗਾਏ। ਜਿਵੇਂ ਹੀ ਧਵਨ ਨੇ ਦਿੱਲੀ ਖਿਲਾਫ ਆਪਣੀ ਪਾਰੀ ਦੌਰਾਨ ਦੂਜਾ ਚੌਕਾ ਲਗਾਇਆ। ਉਹ ਆਈਪੀਐਲ ਵਿੱਚ 900 ਬਾਊਂਡਰੀ ਦਾ ਅੰਕੜਾ ਪਾਰ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਧਵਨ ਨੇ ਆਪਣਾ 218ਵਾਂ ਮੈਚ ਖੇਡਦੇ ਹੋਏ ਇਹ ਉਪਲਬਧੀ ਹਾਸਲ ਕੀਤੀ।


ਸ਼ਿਖਰ ਧਵਨ ਨੇ ਵਿਰਾਟ ਕੋਹਲੀ ਨੂੰ ਪਛਾੜਿਆ


ਧਵਨ ਨੇ ਆਪਣੇ ਆਈਪੀਐਲ ਕਰੀਅਰ ਵਿੱਚ 754 ਚੌਕੇ ਅਤੇ 148 ਛੱਕੇ ਲਗਾਏ ਹਨ। 218 ਮੈਚਾਂ 'ਚ ਉਨ੍ਹਾਂ ਦੇ ਖਾਤੇ 'ਚ ਸਭ ਤੋਂ ਵੱਧ 902 ਚੌਕੇ ਹਨ। ਧਵਨ ਤੋਂ ਬਾਅਦ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਬੱਲੇਬਾਜ਼ ਵਿਰਾਟ ਕੋਹਲੀ ਹਨ। ਇਸ ਮੁਕਾਬਲੇ ਤੋਂ ਪਹਿਲਾਂ ਦੋਵਾਂ ਨੇ 898 ਚੌਕੇ-ਛੱਕੇ ਲਗਾਏ ਸਨ। ਇਸ ਸੂਚੀ 'ਚ ਡੇਵਿਡ ਵਾਰਨਰ 877 ਚੌਕਿਆਂ ਨਾਲ ਤੀਜੇ, ਰੋਹਿਤ ਸ਼ਰਮਾ 811 ਚੌਕਿਆਂ ਨਾਲ ਚੌਥੇ ਅਤੇ ਸੁਰੇਸ਼ ਰੈਨਾ 709 ਚੌਕਿਆਂ-ਛੱਕਿਆਂ ਨਾਲ ਪੰਜਵੇਂ ਸਥਾਨ 'ਤੇ ਹਨ।


ਅਜਿਹਾ ਹੈ ਧਵਨ ਦਾ ਆਈਪੀਐਲ ਰਿਕਾਰਡ


ਧਵਨ ਨੇ ਆਈਪੀਐਲ ਵਿੱਚ 218 ਮੈਚਾਂ ਵਿੱਚ 35.31 ਦੀ ਔਸਤ ਅਤੇ 127.21 ਦੀ ਸਟ੍ਰਾਈਕ ਰੇਟ ਨਾਲ 6639 ਦੌੜਾਂ ਬਣਾਈਆਂ ਹਨ। ਇਸ ਦੌਰਾਨ ਧਵਨ ਨੇ 2 ਸੈਂਕੜੇ ਅਤੇ 50 ਅਰਧ ਸੈਂਕੜੇ ਲਗਾਏ ਹਨ। 106* ਦੌੜਾਂ ਉਸ ਦਾ ਸਰਵੋਤਮ ਪ੍ਰਦਰਸ਼ਨ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Read More: CM ਮਾਨ ਦੀ ਭੈਣ ਨਾਲ ਕ੍ਰਿਕਟ ਦੇ ਨਜ਼ਾਰੇ ਲੈਂਦੀ ਨਜ਼ਰ ਆਈ ਸੋਨਮ ਬਾਜਵਾ, ਪੰਜਾਬ ਕਿੰਗਜ਼ ਦੀ ਜਿੱਤ 'ਤੇ ਪ੍ਰੀਤੀ ਜਿੰਟਾ ਦਾ ਫਲਾਇੰਗ KISS Viral


 Read More: Virat Kohli: ਰਚਿਨ ਰਵਿੰਦਰ ਦੇ ਆਊਟ ਹੋਣ 'ਤੇ ਵਿਰਾਟ ਕੋਹਲੀ ਨੇ ਦਿੱਤਾ ਸੀ ਅਜਿਹਾ ਰਿਐਕਸ਼ਨ, ਵੀਡੀਓ ਹੋ ਰਿਹਾ ਵਾਇਰਲ