IPL 2025 Points Table After Lucknow Victory: IPL 2025 ਦਾ 26ਵਾਂ ਮੈਚ ਸ਼ਨੀਵਾਰ ਨੂੰ ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਵਿਚਕਾਰ ਖੇਡਿਆ ਗਿਆ। ਦੋਵਾਂ ਟੀਮਾਂ ਵਿਚਕਾਰ ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਹੋਇਆ। ਜਿੱਥੇ ਲਖਨਊ ਨੇ ਗੁਜਰਾਤ ਨੂੰ 6 ਵਿਕਟਾਂ ਨਾਲ ਹਰਾਇਆ, ਜਿਸ ਤੋਂ ਬਾਅਦ ਲਖਨਊ 8 ਅੰਕਾਂ ਨਾਲ ਪੁਆਇੰਟਸ ਟੇਬਲ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਹਾਰਨ ਤੋਂ ਬਾਅਦ, ਗੁਜਰਾਤ ਪਹਿਲੇ ਸਥਾਨ ਤੋਂ ਦੂਜੇ ਸਥਾਨ 'ਤੇ ਖਿਸਕ ਗਿਆ ਹੈ।
ਇਹ ਲਖਨਊ ਦੀ 6 ਮੈਚਾਂ ਵਿੱਚ ਚੌਥੀ ਜਿੱਤ ਹੈ। ਇਸ ਮੈਚ ਤੋਂ ਪਹਿਲਾਂ ਲਖਨਊ ਛੇਵੇਂ ਸਥਾਨ 'ਤੇ ਸੀ ਅਤੇ ਗੁਜਰਾਤ ਟਾਈਟਨਸ ਟਾਪ 'ਤੇ ਸੀ। ਹਾਰਨ ਤੋਂ ਬਾਅਦ, ਉਸ ਦਾ ਰਨ ਰੇਟ ਘੱਟ ਗਿਆ। ਜਿਸ ਕਾਰਨ ਉਹ ਦੂਜੇ ਸਥਾਨ 'ਤੇ ਆ ਗਿਆ। ਇਸ ਦੇ ਨਾਲ ਹੀ, ਦਿੱਲੀ ਕੈਪੀਟਲਜ਼ ਨੂੰ ਗੁਜਰਾਤ ਦੀ ਹਾਰ ਦਾ ਫਾਇਦਾ ਹੋਇਆ ਹੈ। ਉਹ ਹੁਣ 8 ਅੰਕਾਂ ਨਾਲ ਪੁਆਇੰਟਸ ਟੇਬਲ ਵਿੱਚ ਟਾਪ 'ਤੇ ਪਹੁੰਚ ਗਿਆ ਹੈ।
ਲਖਨਊ ਦੀ ਜਿੱਤ ਤੋਂ ਬਾਅਦ ਇਦਾਂ ਦਾ ਹੈ ਪੁਆਇੰਟਸ ਟੇਬਲ ਦਾ ਹਾਲ
ਦਿੱਲੀ, ਗੁਜਰਾਤ ਅਤੇ ਲਖਨਊ 8 ਅੰਕਾਂ ਨਾਲ ਪੁਆਇੰਟਸ ਟੇਬਲ ਵਿੱਚ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ 6 ਅੰਕਾਂ ਨਾਲ ਕ੍ਰਮਵਾਰ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ 'ਤੇ ਹਨ। ਰਾਜਸਥਾਨ ਰਾਇਲਜ਼ ਚਾਰ ਅੰਕਾਂ ਨਾਲ ਸੱਤਵੇਂ ਸਥਾਨ 'ਤੇ ਹੈ। ਜਦੋਂ ਕਿ ਮੁੰਬਈ ਇੰਡੀਅਨਜ਼, ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੋ-ਦੋ ਅੰਕਾਂ ਨਾਲ ਕ੍ਰਮਵਾਰ 8ਵੇਂ, 9ਵੇਂ ਅਤੇ 10ਵੇਂ ਸਥਾਨ 'ਤੇ ਹਨ।
ਨਿਕੋਲਸ ਪੂਰਨ ਦੀ ਇੱਕ ਹੋਰ ਜ਼ਬਰਦਸਤ ਪਾਰੀ
ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਗੁਜਰਾਤ ਨੇ ਲਖਨਊ ਸੁਪਰ ਜਾਇੰਟਸ ਨੂੰ 181 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਤੋਂ ਬਾਅਦ, ਟੀਚੇ ਦਾ ਪਿੱਛਾ ਕਰਦਿਆਂ ਹੋਇਆਂ ਨਿਕੋਲਸ ਪੂਰਨ ਨੇ 34 ਗੇਂਦਾਂ ਵਿੱਚ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਹ ਇਸ ਸੀਜ਼ਨ ਵਿੱਚ ਪੂਰਨ ਦਾ ਚੌਥਾ ਅਰਧ ਸੈਂਕੜਾ ਸੀ। ਪੂਰਨ ਨੇ ਇਸ ਪਾਰੀ ਵਿੱਚ 7 ਛੱਕੇ ਅਤੇ ਇੱਕ ਚੌਕਾ ਲਗਾਇਆ। ਜਿਸ ਕਾਰਨ ਲਖਨਊ ਨੇ 19.3 ਓਵਰਾਂ ਵਿੱਚ ਟੀਚਾ ਹਾਸਲ ਕਰਕੇ ਮੈਚ ਜਿੱਤ ਲਿਆ। ਲਖਨਊ ਲਈ ਏਡਨ ਮਾਰਕਰਾਮ ਨੇ ਵੀ 31 ਗੇਂਦਾਂ ਵਿੱਚ 58 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਵਿੱਚ ਉਨ੍ਹਾਂ ਨੇ 9 ਚੌਕੇ ਅਤੇ ਇੱਕ ਛੱਕਾ ਲਗਾਇਆ।