ਬੀਸੀਸੀਆਈ 7 ਤੇ 8 ਫਰਵਰੀ ਨੂੰ ਬੈਂਗਲੁਰੂ 'ਚ ਇੰਡੀਅਨ ਪ੍ਰੀਮੀਅਰ ਲੀਗ ਦੀ ਮੇਗਾ ਨਿਲਾਮੀ ਦਾ ਆਯੋਜਨ ਕਰੇਗਾ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਆਈਪੀਐਲ ਦੀ ਆਖਰੀ ਮੇਗਾ ਨਿਲਾਮੀ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਅਸਲ ਆਈਪੀਐਲ ਟੀਮਾਂ ਹੁਣ ਇਸਨੂੰ ਬੰਦ ਕਰਨਾ ਚਾਹੁੰਦੀਆਂ ਹਨ।
ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਜੇਕਰ ਸਥਿਤੀ ਵਿਗੜਦੀ ਨਹੀਂ ਤਾਂ ਆਈਪੀਐਲ ਦੀ ਮੇਗਾ ਨਿਲਾਮੀ ਭਾਰਤ 'ਚ ਹੋਵੇਗੀ। ਦੋ ਦਿਨਾਂ ਨਿਲਾਮੀ ਬੈਂਗਲੁਰੂ ਵਿੱਚ 7 ਤੇ 8 ਫਰਵਰੀ ਨੂੰ ਹੋਵੇਗੀ। ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਖਬਰਾਂ ਸਨ ਕਿ ਨਿਲਾਮੀ ਯੂਏਈ 'ਚ ਹੋਵੇਗੀ ਪਰ ਬੀਸੀਸੀਆਈ ਦੀ ਫਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ। ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਮਾਮਲਿਆਂ ਵਿਚ ਵਾਧਾ ਹੋਣ ਦੀ ਸਥਿਤੀ 'ਚ ਵਿਦੇਸ਼ ਯਾਤਰਾ 'ਤੇ ਪਾਬੰਦੀਆਂ ਲੱਗ ਸਕਦੀਆਂ ਹਨ, ਜਿਸ ਨਾਲ ਭਾਰਤ ਵਿਚ ਇਸ ਨੂੰ ਕਰਵਾਉਣਾ ਆਸਾਨ ਹੋ ਜਾਵੇਗਾ। ਇਸ ਸਾਲ ਆਈਪੀਐਲ 'ਚ 10 ਟੀਮਾਂ ਹੋਣਗੀਆਂ ਕਿਉਂਕਿ ਲਖਨਊ ਅਤੇ ਅਹਿਮਦਾਬਾਦ ਦੀਆਂ ਨਵੀਆਂ ਟੀਮਾਂ ਸ਼ਾਮਲ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਡੀਜੀਪੀ ਨੂੰ ਕਿਸਾਨਾਂ 'ਤੇ ਦਰਜ ਪਰਚੇ ਰੱਦ ਕਰਨ ਲਈ ਕਿਹਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/