India vs Australia 1st Test: ਯਸ਼ਸਵੀ ਜੈਸਵਾਲ ਤੇ KL ਰਾਹੁਲ ਨੇ ਪਰਥ ਟੈਸਟ ਵਿੱਚ ਇਤਿਹਾਸ ਰਚਿਆ  ਹੈ। ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੈਸਟ 'ਚ ਰਾਹੁਲ ਤੇ ਯਸ਼ਸਵੀ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਹੋਈ ਸੀ। 2004 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਆਸਟ੍ਰੇਲੀਆ 'ਚ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਹੈ। ਰਾਹੁਲ ਤੇ ਯਸ਼ਸਵੀ ਨੇ ਦਮਦਾਰ ਪ੍ਰਦਰਸ਼ਨ ਕੀਤਾ ਤੇ ਅਰਧ ਸੈਂਕੜੇ ਵੀ ਲਗਾਏ। ਇਨ੍ਹਾਂ ਦੋਵਾਂ ਨੇ ਟੀਮ ਇੰਡੀਆ ਦੇ ਸਕੋਰ ਨੂੰ 150 ਦੌੜਾਂ ਦੇ ਨੇੜੇ ਪਹੁੰਚਾਇਆ।






ਦਰਅਸਲ, 2004 ਤੋਂ ਬਾਅਦ ਭਾਰਤੀ ਸਲਾਮੀ ਬੱਲੇਬਾਜ਼ ਆਸਟ੍ਰੇਲੀਆ 'ਚ ਟੈਸਟ ਮੈਚਾਂ 'ਚ ਸੈਂਕੜੇ ਵਾਲੀ ਸਾਂਝੇਦਾਰੀ ਨਹੀਂ ਕਰ ਸਕੇ ਸਨ ਪਰ ਯਸ਼ਸਵੀ ਅਤੇ ਰਾਹੁਲ ਨੇ ਇਹ ਚਮਤਕਾਰ ਕੀਤਾ। ਇਸ ਲਈ ਇਹ ਰਿਕਾਰਡ 20 ਸਾਲ ਬਾਅਦ ਬਣਿਆ ਹੈ। ਇਨ੍ਹਾਂ ਦੋਵਾਂ ਨੇ ਟੀਮ ਇੰਡੀਆ ਦੇ ਸਕੋਰ ਨੂੰ 150 ਦੌੜਾਂ ਤੱਕ ਪਹੁੰਚਾਇਆ। ਖ਼ਬਰ ਲਿਖੇ ਜਾਣ ਤੱਕ ਭਾਰਤ ਨੇ ਪਹਿਲੀ ਪਾਰੀ ਵਿੱਚ 57 ਓਵਰਾਂ ਵਿੱਚ 172 ਦੌੜਾਂ ਬਣਾ ਲਈਆਂ ਸਨ। ਯਸ਼ਸਵੀ ਨੇ 90 ਦੌੜਾਂ ਬਣਾਈਆਂ ਸਨ। ਰਾਹੁਲ ਨੇ 62 ਦੌੜਾਂ ਬਣਾਈਆਂ ਸਨ।



ਰਾਹੁਲ ਤੇ ਯਸ਼ਸਵੀ ਦੇ ਨਾਂ ਦਰਜ ਹੋਇਆ ਇਕ ਹੋਰ ਰਿਕਾਰਡ


ਇੱਕ ਹੋਰ ਰਿਕਾਰਡ ਯਸ਼ਸਵੀ ਅਤੇ ਰਾਹੁਲ ਦੇ ਨਾਂਅ ਦਰਜ ਹੋਇਆ ਹੈ। ਯਸ਼ਸਵੀ-ਰਾਹੁਲ ਆਸਟ੍ਰੇਲੀਆ ਵਿੱਚ ਸਲਾਮੀ ਬੱਲੇਬਾਜ਼ ਵਜੋਂ ਸਭ ਤੋਂ ਵੱਧ ਗੇਂਦਾਂ ਦਾ ਸਾਹਮਣਾ ਕਰਨ ਵਾਲੀ ਜੋੜੀ ਬਣ ਗਈ ਹੈ। ਖ਼ਬਰ ਲਿਖੇ ਜਾਣ ਤੱਕ ਦੋਵੇਂ 57 ਓਵਰ ਖੇਡ ਚੁੱਕੇ ਸਨ। ਟੀਮ ਇੰਡੀਆ ਨੇ ਪਰਥ ਟੈਸਟ ਦੀ ਦੂਜੀ ਪਾਰੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ 200 ਤੋਂ ਵੱਧ ਦੌੜਾਂ ਦੀ ਬੜ੍ਹਤ ਵੀ ਹਾਸਲ ਕੀਤੀ।



ਟੀਮ ਇੰਡੀਆ ਨੇ ਗੇਂਦਬਾਜ਼ੀ 'ਚ ਵੀ ਦਿਖਾਈ ਆਪਣੀ ਤਾਕਤ-


ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਜਾਨਲੇਵਾ ਗੇਂਦਬਾਜ਼ੀ ਕੀਤੀ। ਭਾਰਤੀ ਟੀਮ ਪਹਿਲੀ ਪਾਰੀ 'ਚ 150 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ ਸੀ। ਜਵਾਬ 'ਚ ਆਸਟ੍ਰੇਲੀਆਈ ਟੀਮ ਪਹਿਲੀ ਪਾਰੀ 'ਚ 104 ਦੌੜਾਂ ਹੀ ਬਣਾ ਸਕੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਘਾਤਕ ਗੇਂਦਬਾਜ਼ੀ ਕੀਤੀ ਅਤੇ 5 ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੇ 2 ਵਿਕਟਾਂ ਲਈਆਂ। ਹਰਸ਼ਿਤ ਰਾਣਾ ਨੇ 3 ਵਿਕਟਾਂ ਲਈਆਂ।