Cricket Match In Jammu Kashmir: ਜੰਮੂ-ਕਸ਼ਮੀਰ 'ਚ ਪਹਿਲੀ ਵਾਰ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੈਚ (ICC ODI World Cup 2023) ਦੀ ਮੇਜ਼ਬਾਨੀ ਕਰਨ ਦੀ ਖ਼ਬਰ ਤੋਂ ਘਾਟੀ ਦੇ ਲੋਕ ਕਾਫੀ ਉਤਸ਼ਾਹਿਤ ਹਨ। ਤਿੰਨ ਦਹਾਕਿਆਂ ਦੇ ਵਕਫੇ ਤੋਂ ਬਾਅਦ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਸਟੇਡੀਅਮ (Sher-i-Kashmir Stadium) 'ਚ ਅੰਤਰਰਾਸ਼ਟਰੀ ਕ੍ਰਿਕਟ ਮੈਚ ਹੋ ਸਕਦਾ ਹੈ। ਸਟੇਡੀਅਮ ਵਿੱਚ ਹੁਣ ਤੱਕ ਸਿਰਫ਼ ਦੋ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ। ਕਰੀਬ 37 ਸਾਲਾਂ ਬਾਅਦ ਕਸ਼ਮੀਰ ਕ੍ਰਿਕਟ ਵਿਸ਼ਵ ਕੱਪ ਮੈਚ ਦੀ ਮੇਜ਼ਬਾਨੀ ਕਰੇਗਾ। ਮੈਚ ਦੀ ਅਧਿਕਾਰਤ ਪੁਸ਼ਟੀ ਅਜੇ ਬਾਕੀ ਹੈ।


ਜੰਮੂ-ਕਸ਼ਮੀਰ 'ਚ ਪਹਿਲਾ ਮੈਚ 13 ਅਕਤੂਬਰ 1983 ਨੂੰ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਗਿਆ ਸੀ। ਇਸ ਮੈਚ 'ਚ ਪਿੱਚ 'ਤੇ ਭੀੜ ਨੇ ਹਮਲਾ ਕੀਤਾ ਸੀ। ਭਾਰਤ ਨੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕੀਤੀ ਪਰ ਲੰਚ ਦੇ ਅੰਤਰਾਲ ਦੌਰਾਨ ਪਿੱਚ ਪੁੱਟਣ ਕਾਰਨ ਮੈਚ ਪ੍ਰਭਾਵਿਤ ਹੋਇਆ। ਇਹ ਮੈਚ ਵੀ ਮੀਂਹ ਕਾਰਨ ਪ੍ਰਭਾਵਿਤ ਹੋਇਆ ਅਤੇ ਵੈਸਟਇੰਡੀਜ਼ ਨੂੰ ਜੇਤੂ ਐਲਾਨ ਦਿੱਤਾ ਗਿਆ।


ਆਖਰੀ ਅੰਤਰਰਾਸ਼ਟਰੀ ਮੈਚ 1986 ਵਿੱਚ ਗਿਆ ਸੀ ਖੇਡਿਆ 


ਸ਼੍ਰੀਨਗਰ 'ਚ ਆਖਰੀ ਮੈਚ 1986 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਸੀ। ਇਹ 50 ਓਵਰਾਂ ਦਾ ਮੈਚ ਸੀ ਜਿਸ ਨੂੰ ਆਸਟ੍ਰੇਲੀਆ ਨੇ 3 ਵਿਕਟਾਂ ਨਾਲ ਜਿੱਤ ਲਿਆ। ਆਈਸੀਸੀ ਵਿਸ਼ਵ ਕੱਪ 2023 ਵਿਸ਼ਵ ਕੱਪ ਦਾ 13ਵਾਂ ਸੰਸਕਰਨ ਹੈ ਅਤੇ ਇਹ ਪਹਿਲਾ ਵਿਸ਼ਵ ਕੱਪ ਹੋਵੇਗਾ ਜਿਸ ਦੀ ਮੇਜ਼ਬਾਨੀ ਪੂਰੀ ਤਰ੍ਹਾਂ ਭਾਰਤ ਵੱਲੋਂ ਕੀਤੀ ਜਾਵੇਗੀ।



ਕਸ਼ਮੀਰ ਨੂੰ ਮਿਲ ਸਕਦੈ ਕ੍ਰਿਕਟ ਵਿਸ਼ਵ ਕੱਪ ਦਾ ਮੈਚ 


ਇਹ ਮੈਚ ਅਕਤੂਬਰ 2023 ਤੋਂ ਸ਼ੁਰੂ ਹੋ ਕੇ 26 ਨਵੰਬਰ 2023 ਤੱਕ ਚੱਲਣਗੇ। ਆਈਸੀਸੀ ਵਿਸ਼ਵ ਕੱਪ ਵਿੱਚ ਕੁੱਲ 48 ਮੈਚ ਖੇਡੇ ਜਾਣੇ ਹਨ। ਸੂਤਰਾਂ ਨੇ ਦੱਸਿਆ ਹੈ ਕਿ ਅੰਤਿਮ ਪੜਾਅ ਦੌਰਾਨ ਸ੍ਰੀਨਗਰ ਵਿੱਚ ਇੱਕ ਮੈਚ ਖੇਡਿਆ ਜਾਵੇਗਾ। ਵਿਸ਼ਵ ਕੱਪ 'ਚ ਟਰਾਫੀ ਲਈ 10 ਟੀਮਾਂ ਆਪਸ 'ਚ ਲੜਨਗੀਆਂ। ਆਈਸੀਸੀ ਵਿਸ਼ਵ ਕੱਪ ਦਾ ਫਾਈਨਲ 26 ਨਵੰਬਰ 2023 ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਹਾਲਾਂਕਿ ਆਈਸੀਸੀ ਅਧਿਕਾਰੀਆਂ ਨੇ ਵਿਸ਼ਵ ਕੱਪ ਦੀਆਂ ਅੰਤਿਮ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ।


ਦੱਸ ਦੇਈਏ ਕਿ ਨਵੰਬਰ 2007 ਵਿੱਚ ਸੀਆਰਪੀਐਫ ਨੇ ਸ਼ੇਰ-ਏ-ਕਸ਼ਮੀਰ ਸਟੇਡੀਅਮ (Sher-i-Kashmir Stadium) ਨੂੰ ਖਾਲੀ ਕਰਨ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਕ੍ਰਿਕਟ ਸੰਘ ਨੇ ਸਟੇਡੀਅਮ ਦੇ ਨਵੀਨੀਕਰਨ ਦੀ ਯੋਜਨਾ ਬਣਾਈ। ਇੱਥੇ 2009 ਤੋਂ ਪਹਿਲੀ ਸ਼੍ਰੇਣੀ ਕ੍ਰਿਕਟ (Cricket) ਫਿਰ ਸ਼ੁਰੂ ਹੋਈ।