India vs Bangladesh 1st Test: ਜਸਪ੍ਰੀਤ ਬੁਮਰਾਹ ਨੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਚੇਨਈ ਵਿੱਚ ਖੇਡੇ ਜਾ ਰਹੇ ਟੈਸਟ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਬੁਮਰਾਹ ਨੇ ਇਸ ਮੈਚ ਦੇ ਜ਼ਰੀਏ 400 ਅੰਤਰਰਾਸ਼ਟਰੀ ਵਿਕਟਾਂ ਪੂਰੀਆਂ ਕਰ ਲਈਆਂ ਹਨ। ਉਹ 400 ਜਾਂ ਇਸ ਤੋਂ ਵੱਧ ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲਾ ਭਾਰਤ ਦਾ 10ਵਾਂ ਗੇਂਦਬਾਜ਼ ਹੈ। ਬੁਮਰਾਹ ਨੇ ਸਾਬਕਾ ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਸ਼ੇਸ਼ ਸੂਚੀ 'ਚ ਵੀ ਸ਼ਾਮਲ ਕੀਤਾ ਗਿਆ ਹੈ।



ਬੁਮਰਾਹ ਨੇ ਭਾਰਤ ਲਈ ਹੁਣ ਤੱਕ 196 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਦੌਰਾਨ ਖ਼ਬਰ ਲਿਖੇ ਜਾਣ ਤੱਕ 227 ਪਾਰੀਆਂ 'ਚ 400 ਵਿਕਟਾਂ ਲਈਆਂ ਗਈਆਂ ਹਨ। ਬੁਮਰਾਹ ਦਾ ਸਰਵੋਤਮ ਪ੍ਰਦਰਸ਼ਨ ਇੱਕ ਪਾਰੀ ਵਿੱਚ 19 ਦੌੜਾਂ ਦੇ ਕੇ 6 ਵਿਕਟਾਂ ਲੈਣ ਦਾ ਰਿਹਾ। ਬੁਮਰਾਹ ਨੇ ਚੇਨਈ ਵਿੱਚ ਬੰਗਲਾਦੇਸ਼ ਖ਼ਿਲਾਫ਼ ਵੀ ਘਾਤਕ ਗੇਂਦਬਾਜ਼ੀ ਕੀਤੀ ਹੈ।






ਬੁਮਰਾਹ ਨੇ ਹਰਭਜਨ ਸਿੰਘ ਦਾ ਰਿਕਾਰਡ ਤੋੜ ਦਿੱਤਾ ਹੈ। ਉਸ ਨੇ ਭਾਰਤ ਲਈ ਸਭ ਤੋਂ ਘੱਟ ਪਾਰੀਆਂ ਵਿੱਚ 400 ਵਿਕਟਾਂ ਲੈਣ ਦੇ ਮਾਮਲੇ ਵਿੱਚ ਭੱਜੀ ਨੂੰ ਪਿੱਛੇ ਛੱਡ ਦਿੱਤਾ ਹੈ। ਬੁਮਰਾਹ ਨੇ 227 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ ਹੈ। ਜਦਕਿ ਹਰਭਜਨ ਨੇ 237 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ ਸੀ। ਇਸ ਸੂਚੀ 'ਚ ਰਵੀਚੰਦਰਨ ਅਸ਼ਵਿਨ ਟਾਪ 'ਤੇ ਹਨ। ਉਨ੍ਹਾਂ ਨੇ 216 ਪਾਰੀਆਂ 'ਚ 400 ਵਿਕਟਾਂ ਹਾਸਲ ਕੀਤੀਆਂ ਸਨ। ਜਦਕਿ ਕਪਿਲ ਦੇਵ ਨੇ 220 ਪਾਰੀਆਂ 'ਚ 400 ਵਿਕਟਾਂ ਪੂਰੀਆਂ ਕੀਤੀਆਂ ਸਨ।



ਤੇਜ਼ ਗੇਂਦਬਾਜ਼ਾਂ ਦੀ ਸੂਚੀ 'ਚ ਛੇਵੇਂ ਨੰਬਰ 'ਤੇ ਬੁਮਰਾਹ 


ਟੀਮ ਇੰਡੀਆ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ਾਂ ਦੀ ਸੂਚੀ 'ਚ ਬੁਮਰਾਹ ਛੇਵੇਂ ਸਥਾਨ 'ਤੇ ਆ ਗਏ ਹਨ। ਇਸ ਸੂਚੀ ਵਿੱਚ ਕਪਿਲ ਦੇਵ ਸਭ ਤੋਂ ਉੱਪਰ ਹਨ। ਉਸ ਨੇ 687 ਵਿਕਟਾਂ ਲਈਆਂ ਹਨ। ਜ਼ਹੀਰ ਖ਼ਾਨ 610 ਵਿਕਟਾਂ ਨਾਲ ਦੂਜੇ ਸਥਾਨ 'ਤੇ ਹਨ। ਜਵਾਗਲ ਸ਼੍ਰੀਨਾਥ ਤੀਜੇ ਨੰਬਰ 'ਤੇ ਹਨ। ਉਸ ਨੇ 551 ਵਿਕਟਾਂ ਲਈਆਂ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :