Jasprit Bumrah: ਟੀਮ ਇੰਡੀਆ ਨੇ ਵਿਸ਼ਾਖਾਪਟਨਮ ਟੈਸਟ 'ਚ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਇੰਗਲੈਂਡ ਨੇ ਹੈਦਰਾਬਾਦ ਟੈਸਟ 'ਚ ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਰਾਇਆ ਸੀ। ਇਸ ਤਰ੍ਹਾਂ 5 ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਸੀਰੀਜ਼ ਦਾ ਤੀਜਾ ਟੈਸਟ 15 ਫਰਵਰੀ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਰਾਜਕੋਟ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਦੇ ਨਾਲ ਹੀ ਇਸ ਟੈਸਟ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਰਾਜਕੋਟ ਟੈਸਟ ਦਾ ਹਿੱਸਾ ਨਹੀਂ ਹੋਣਗੇ।
ਰਾਜਕੋਟ ਟੈਸਟ 'ਚ ਜਸਪ੍ਰੀਤ ਬੁਮਰਾਹ ਨੂੰ ਮਿਲੇਗਾ ਆਰਾਮ!
ਮੀਡੀਆ ਰਿਪੋਰਟਾਂ ਮੁਤਾਬਕ ਜਸਪ੍ਰੀਤ ਬੁਮਰਾਹ ਨੂੰ ਤੀਜੇ ਟੈਸਟ ਲਈ ਆਰਾਮ ਦਿੱਤਾ ਜਾ ਸਕਦਾ ਹੈ। ਹਾਲਾਂਕਿ ਅਧਿਕਾਰਤ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਜਸਪ੍ਰੀਤ ਬੁਮਰਾਹ ਰਾਜਕੋਟ ਟੈਸਟ 'ਚ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਣਗੇ।
ਭਾਰਤ-ਇੰਗਲੈਂਡ ਦੀ ਮੌਜੂਦਾ ਸੀਰੀਜ਼ 'ਚ ਜਸਪ੍ਰੀਤ ਬੁਮਰਾਹ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਟਾਪ 'ਤੇ ਹਨ। ਹੁਣ ਤੱਕ 2 ਟੈਸਟ ਮੈਚਾਂ 'ਚ ਜਸਪ੍ਰੀਤ ਬੁਮਰਾਹ 15 ਇੰਗਲਿਸ਼ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ। ਇੰਗਲੈਂਡ ਖਿਲਾਫ ਹੈਦਰਾਬਾਦ ਟੈਸਟ 'ਚ 6 ਵਿਕਟਾਂ ਲਈਆਂ ਸਨ। ਇਸ ਤੋਂ ਬਾਅਦ ਇੰਗਲੈਂਡ ਦੀ ਵਿਸ਼ਾਖਾਪਟਨਮ ਟੈਸਟ ਪਾਰੀ 'ਚ 6 ਬੱਲੇਬਾਜ਼ ਆਊਟ ਹੋਏ।
ਇਹ ਵੀ ਪੜ੍ਹੋ: Shubman Gill: ਸ਼ੁਭਮਨ ਗਿੱਲ ਲਈ ਸਿਰਦਰਦ ਬਣੀ ਇਹ ਪਰੇਸ਼ਾਨੀ, ਜਾਣੋ ਚੌਥੇ ਦਿਨ ਮੈਦਾਨ ਤੋਂ ਬਾਹਰ ਕਿਉਂ ਬੈਠੇ ?
ਜਦਕਿ ਦੂਜੀ ਪਾਰੀ 'ਚ 3 ਇੰਗਲਿਸ਼ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤਰ੍ਹਾਂ ਜਸਪ੍ਰੀਤ ਬੁਮਰਾਹ ਨੇ ਮੌਜੂਦਾ ਸੀਰੀਜ਼ 'ਚ 15 ਵਿਕਟਾਂ ਹਾਸਲ ਕੀਤੀਆਂ ਹਨ। ਵਿਸ਼ਾਖਾਪਟਨਮ ਵਿੱਚ ਸ਼ਾਨਦਾਰ ਗੇਂਦਬਾਜ਼ੀ ਲਈ ਜਸਪ੍ਰੀਤ ਬੁਮਰਾਹ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ।
ਦੱਸ ਦੇਈਏ ਕਿ ਵਿਸ਼ਾਖਾਪਟਨਮ ਟੈਸਟ ਵਿੱਚ ਭਾਰਤ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾਇਆ ਸੀ। ਇੰਗਲੈਂਡ ਸਾਹਮਣੇ 399 ਦੌੜਾਂ ਦਾ ਟੀਚਾ ਸੀ ਪਰ ਬੇਨ ਸਟੋਕਸ ਦੀ ਟੀਮ ਸਿਰਫ਼ 292 ਦੌੜਾਂ ਤੱਕ ਹੀ ਸੀਮਤ ਹੋ ਗਈ। ਇਸ ਤਰ੍ਹਾਂ 5 ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ।
ਇਹ ਵੀ ਪੜ੍ਹੋ: Ludhiana News: 12 ਤੋਂ 14 ਫਰਵਰੀ ਤੱਕ ਹੋਣਗੀਆਂ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ, ਜਾਣੋ ਹਰ ਜਾਣਕਾਰੀ