Jasprit Bumrah Test Captain: ਰੋਹਿਤ ਸ਼ਰਮਾ ਨੇ ਟੈਸਟ ਫਾਰਮੈਟ ਨੂੰ 7 ਮਈ 2025 ਨੂੰ ਅਲਵਿਦਾ ਕਿਹਾ ਸੀ। ਇਸ ਤੋਂ ਪਹਿਲਾਂ ਵੀ, ਕਿਆਸ ਲਗਾਏ ਜਾ ਰਹੇ ਸਨ ਕਿ ਜਸਪ੍ਰੀਤ ਬੁਮਰਾਹ ਜਾਂ ਸ਼ੁਭਮਨ ਗਿੱਲ ਭਾਰਤੀ ਟੈਸਟ ਟੀਮ ਦੇ ਨਵੇਂ ਕਪਤਾਨ ਬਣ ਸਕਦੇ ਹਨ। ਬੀਸੀਸੀਆਈ ਨੇ 24 ਮਈ ਨੂੰ ਸ਼ੁਭਮਨ ਗਿੱਲ ਨੂੰ ਭਾਰਤੀ ਟੈਸਟ ਟੀਮ ਦਾ ਨਵਾਂ ਕਪਤਾਨ ਐਲਾਨਿਆ। ਜਸਪ੍ਰੀਤ ਬੁਮਰਾਹ ਇਸ ਕਪਤਾਨੀ ਦੀ ਦੌੜ ਵਿੱਚ ਕਿਵੇਂ ਪਿੱਛੇ ਰਹਿ ਗਏ? ਬੁਮਰਾਹ ਨੇ ਖੁਦ ਭਾਰਤੀ ਟੈਸਟ ਟੀਮ ਦਾ ਕਪਤਾਨ ਨਾ ਬਣਨ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਸਕਾਈ ਸਪੋਰਟਸ ਨਾਲ ਗੱਲ ਕਰਦਿਆਂ ਹੋਇਆਂ ਜਸਪ੍ਰੀਤ ਬੁਮਰਾਹ ਨੇ ਖੁਲਾਸਾ ਕੀਤਾ, "ਰੋਹਿਤ ਅਤੇ ਵਿਰਾਟ ਦੇ ਸੰਨਿਆਸ ਤੋਂ ਪਹਿਲਾਂ ਅਤੇ ਆਈਪੀਐਲ ਦੇ ਦੌਰਾਨ ਮੈਂ ਬੀਸੀਸੀਆਈ ਨਾਲ ਗੱਲ ਕੀਤੀ ਸੀ ਕਿ ਮੈਂ ਭਾਰਤ-ਇੰਗਲੈਂਡ ਸੀਰੀਜ਼ ਤੋਂ ਪਹਿਲਾਂ ਆਪਣੇ ਵਰਕਲੋਡ 'ਤੇ ਵਿਚਾਰ ਕੀਤਾ ਹੈ। ਮੈਂ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਜਿਹੜੇ ਮੇਰੀ ਪਿੱਠ ਦੀ ਦੇਖਭਾਲ ਕਰਦੇ ਹਨ। ਅਸੀਂ ਫੈਸਲਾ ਕੀਤਾ ਹੈ ਕਿ ਮੇਰੀ ਪਿੱਠ ਨੂੰ ਲੈਕੇ ਮੈਨੂੰ ਸਾਵਧਾਨ ਰਹਿਣਾ ਪਵੇਗਾ।

ਬੁਮਰਾਹ ਨੇ ਖੁਦ ਅੱਗੇ ਦੱਸਿਆ, "ਵਿਚਾਰ ਕਰਨ ਤੋਂ ਬਾਅਦ, ਮੈਂ ਬੀਸੀਸੀਆਈ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਕਪਤਾਨੀ ਲਈ ਇੱਕ ਵਿਕਲਪ ਦੇ ਤੌਰ 'ਤੇ ਦੇਖਿਆ ਜਾਵੇ ਕਿਉਂਕਿ ਮੈਂ ਮੈਂ ਇੰਗਲੈਂਡ ਵਿੱਚ ਸਾਰੇ 5 ਟੈਸਟ ਨਹੀਂ ਖੇਡ ਸਕਾਂਗਾ। ਬੀਸੀਸੀਆਈ ਮੈਨੂੰ ਕਪਤਾਨ ਦੇ ਤੌਰ 'ਤੇ ਦੇਖ ਰਿਹਾ ਸੀ, ਪਰ ਮੈਨੂੰ ਇਸ ਤੋਂ ਇਨਕਾਰ ਕਰਨਾ ਪਿਆ ਕਿਉਂਕਿ ਇਹ ਚੰਗੀ ਗੱਲ ਨਹੀਂ ਹੈ ਕਿ ਕਿ ਤਿੰਨ ਮੈਚਾਂ ਦੀ ਕਪਤਾਨੀ ਕੋਈ ਹੋਰ ਕਰ ਰਿਹਾ ਹੈ ਅਤੇ ਬਾਕੀਆਂ ਦੀ ਕੋਈ ਹੈ। ਇਹ ਟੀਮ ਲਈ ਚੰਗੀ ਗੱਲ ਨਹੀਂ ਹੈ, ਇਸ ਲਈ ਟੀਮ ਦੇ ਹਿੱਤ ਬਾਰੇ ਸੋਚਦਿਆਂ ਹੋਇਆਂ ਮੈਂ ਕਪਤਾਨੀ ਛੱਡਣ ਦਾ ਦਾ ਫੈਸਲਾ ਕੀਤਾ।"

ਹੁਣ ਇੰਗਲੈਂਡ ਦੌਰੇ 'ਤੇ ਸ਼ੁਭਮਨ ਗਿੱਲ ਪਹਿਲੀ ਵਾਰ ਭਾਰਤੀ ਟੈਸਟ ਟੀਮ ਦੀ ਕਪਤਾਨੀ ਕਰਨਗੇ। ਤੁਹਾਨੂੰ ਦੱਸ ਦਈਏ ਕਿ ਰਿਸ਼ਭ ਪੰਤ ਨੂੰ ਟੈਸਟ ਟੀਮ ਵਿੱਚ ਉਪ-ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਗਿੱਲ 'ਤੇ ਵੀ ਦਬਾਅ ਹੋਵੇਗਾ ਕਿਉਂਕਿ ਟੀਮ ਇੰਡੀਆ ਨੇ ਪਿਛਲੇ 18 ਸਾਲਾਂ ਤੋਂ ਇੰਗਲੈਂਡ ਵਿੱਚ ਕੋਈ ਟੈਸਟ ਸੀਰੀਜ਼ ਨਹੀਂ ਜਿੱਤੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।