Joe Root: ਇੰਗਲੈਂਡ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਜੋ ਰੂਟ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀ ਛਾਪ ਛੱਡੀ ਹੈ। ਉਨ੍ਹਾਂ ਕਈ ਮੌਕਿਆਂ 'ਤੇ ਆਪਣੀ ਟੀਮ ਨੂੰ ਇਕੱਲੇ ਹੀ ਜਿੱਤ ਦਿਵਾਈ ਹੈ ਅਤੇ ਉਹ ਇੰਗਲੈਂਡ ਕ੍ਰਿਕਟ ਟੀਮ ਦਾ ਮਹੱਤਵਪੂਰਨ ਮੈਂਬਰ ਹੈ।
ਰੂਟ ਟੈਸਟ ਕ੍ਰਿਕਟ 'ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹ ਇਕ ਤੋਂ ਬਾਅਦ ਇਕ ਰਿਕਾਰਡ ਤੋੜ ਰਹੇ ਹਨ। ਹਾਲਾਂਕਿ ਹੁਣ ਇਹ ਦਿੱਗਜ ਖਿਡਾਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦਾ ਹੈ। ਇਸ ਦਾ ਇਕ ਵੱਡਾ ਕਾਰਨ ਸਾਹਮਣੇ ਆਇਆ ਹੈ, ਜੋ ਕਾਫੀ ਦਿਲਚਸਪ ਹੈ।
Joe Root ਨੂੰ ਵਨਡੇ ਟੀਮ ਤੋਂ ਕੀਤਾ ਗਿਆ ਬਾਹਰ
ਦਰਅਸਲ, ਅਗਲੇ ਮਹੀਨੇ ਆਸਟ੍ਰੇਲੀਆਈ ਟੀਮ ਵਨਡੇ ਅਤੇ ਟੀ-20 ਸੀਰੀਜ਼ ਲਈ ਇੰਗਲੈਂਡ ਦੌਰੇ 'ਤੇ ਜਾ ਰਹੀ ਹੈ। ਅਜਿਹੇ 'ਚ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ।
ਟੀਮ ਦੇ ਐਲਾਨ ਦੇ ਨਾਲ ਹੀ ਹੈਰਾਨ ਕਰਨ ਵਾਲਾ ਫੈਸਲਾ ਲਿਆ ਗਿਆ ਹੈ ਅਤੇ ਜੋ ਰੂਟ ਨੂੰ ਵਨਡੇ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸੱਜੇ ਹੱਥ ਦਾ ਇਹ ਬੱਲੇਬਾਜ਼ ਇੰਗਲਿਸ਼ ਟੀਮ 'ਚ ਆਪਣੀ ਜਗ੍ਹਾ ਨਹੀਂ ਬਣਾ ਸਕਿਆ ਅਤੇ ਆਸਟ੍ਰੇਲੀਆ ਖਿਲਾਫ 5 ਮੈਚਾਂ ਦੀ ਵਨਡੇ ਸੀਰੀਜ਼ ਲਈ ਨਹੀਂ ਚੁਣਿਆ ਗਿਆ ਹੈ।
ਜੋ ਰੂਟ ਲੈ ਸਕਦੇ ਹਨ ਸੰਨਿਆਸ
ਦੱਸ ਦੇਈਏ ਕਿ ਜੋ ਰੂਟ ਨੂੰ ਕਾਫੀ ਸਮਾਂ ਪਹਿਲਾਂ ਇੰਗਲੈਂਡ ਦੀ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਅਜਿਹੇ 'ਚ ਹੁਣ ਤੱਕ ਉਹ ਸਿਰਫ ਦੋ ਫਾਰਮੈਟਾਂ ਵਨਡੇ ਅਤੇ ਟੈਸਟ 'ਚ ਹੀ ਟੀਮ ਲਈ ਖੇਡਦੇ ਨਜ਼ਰ ਆਉਂਦੇ ਸਨ ਪਰ ਹੁਣ ਉਨ੍ਹਾਂ ਨੂੰ ਵਨਡੇ ਫਾਰਮੈਟ ਤੋਂ ਵੀ ਬਾਹਰ ਕਰ ਦਿੱਤਾ ਗਿਆ ਹੈ।
ਵਨਡੇ ਤੋਂ ਵੀ ਬਾਹਰ ਹੋਣ ਤੋਂ ਬਾਅਦ ਰੂਟ ਹੁਣ ਵੱਡਾ ਫੈਸਲਾ ਲੈਂਦੇ ਹੋਏ ਵਨਡੇ ਅਤੇ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ। ਅਜਿਹੇ 'ਚ ਇਹ ਦਿੱਗਜ ਖਿਡਾਰੀ ਹੁਣ ਆਪਣੀ ਰਾਸ਼ਟਰੀ ਟੀਮ ਲਈ ਸਿਰਫ ਟੈਸਟ ਕ੍ਰਿਕਟ ਖੇਡਦਾ ਦੇਖਿਆ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।