Jos Buttler : ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ (Jos Buttler) ਨੂੰ ਸੀਮਤ ਓਵਰਾਂ ਦੀ ਕ੍ਰਿਕਟ 'ਚ ਸਭ ਤੋਂ ਖ਼ਤਰਨਾਕ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ 'ਚ ਜੋਸ ਬਟਲਰ (Jos Buttler) ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜੋਸ ਬਟਲਰ (Jos Buttler) ਨੂੰ ਮੌਜੂਦਾ ਸਮੇਂ 'ਚ ਸਫੈਦ ਗੇਂਦ ਦਾ ਸਭ ਤੋਂ ਵਧੀਆ ਖਿਡਾਰੀ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਜੋਸ ਬਟਲਰ (Jos Buttler) ਨੇ ਇਕ ਖ਼ਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਦਰਅਸਲ, ਜੋਸ ਬਟਲਰ (Jos Buttler) ਸਭ ਤੋਂ ਘੱਟ ਗੇਂਦਾਂ 'ਚ 4 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।


ਸ਼ਾਹਿਦ ਅਫ਼ਰੀਦੀ ਅਤੇ ਡੇਵਿਡ ਵਾਰਨਰ ਨੂੰ ਪਛਾੜਿਆ


ਜੋਸ ਬਟਲਰ ਨੇ ਵਨਡੇ ਕ੍ਰਿਕਟ 'ਚ ਸਭ ਤੋਂ ਘੱਟ ਗੇਂਦਾਂ 'ਚ 4000 ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ 3281 ਗੇਂਦਾਂ 'ਤੇ ਵਨਡੇ ਕ੍ਰਿਕਟ 'ਚ 4 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕੀਤਾ। ਇਸ ਦੇ ਨਾਲ ਹੀ ਇਸ ਸੂਚੀ 'ਚ ਦੂਜੇ ਨੰਬਰ 'ਤੇ ਸਾਬਕਾ ਪਾਕਿਸਤਾਨੀ ਬੱਲੇਬਾਜ਼ ਸ਼ਾਹਿਦ ਅਫ਼ਰੀਦੀ (Shahid Afridi) ਹਨ। ਸ਼ਾਹਿਦ ਅਫ਼ਰੀਦੀ ਨੇ 3930 ਗੇਂਦਾਂ 'ਚ 4 ਹਜ਼ਾਰ ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਸਾਬਕਾ ਵਿਸਫ਼ੋਟਕ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ (Virendra Sehwag) ਵੀ ਇਸ ਸੂਚੀ 'ਚ ਸ਼ਾਮਲ ਹੈ।


ਟਾਪ-5 'ਚ ਸ਼ਾਮਲ ਹਨ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ


ਇਸ ਸੂਚੀ 'ਚ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (David Warner) ਤੀਜੇ ਨੰਬਰ 'ਤੇ ਹਨ, ਜਦਕਿ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ (Virendra Sehwag) ਚੌਥੇ ਨੰਬਰ 'ਤੇ ਹਨ। ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 4128 ਗੇਂਦਾਂ 'ਚ 4 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। ਇਸ ਦੇ ਨਾਲ ਹੀ ਵਰਿੰਦਰ ਸਹਿਵਾਗ ਨੇ 4131 ਗੇਂਦਾਂ 'ਤੇ ਇਹ ਕਾਰਨਾਮਾ ਕੀਤਾ ਸੀ। ਸਭ ਤੋਂ ਘੱਟ ਗੇਂਦ 'ਚ 4 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਦੱਖਣੀ ਅਫ਼ਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਪੰਜਵੇਂ ਨੰਬਰ 'ਤੇ ਹਨ। ਉਨ੍ਹਾਂ ਨੇ ਵਨਡੇ ਕ੍ਰਿਕਟ 'ਚ 4255 ਗੇਂਦਾਂ 'ਤੇ 4 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕੀਤਾ ਸੀ।