Kane Williamson Steps Down from Test Captainship : ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਕੇਨ ਵਿਲੀਅਮਸਨ ਨੇ ਵੱਡਾ ਫੈਸਲਾ ਲੈਂਦੇ ਹੋਏ ਟੈਸਟ ਕ੍ਰਿਕਟ ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਕੇਨ ਦੀ ਜਗ੍ਹਾ ਹੁਣ ਤਜਰਬੇਕਾਰ ਗੇਂਦਬਾਜ਼ ਟਿਮ ਸਾਊਦੀ ਨਿਊਜ਼ੀਲੈਂਡ ਟੈਸਟ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ। ਹਾਲਾਂਕਿ ਕੇਨ ਵਨਡੇ ਅਤੇ ਟੀ-20 ਫਾਰਮੈਟ 'ਚ ਨਿਊਜ਼ੀਲੈਂਡ ਦੀ ਕਪਤਾਨੀ ਜਾਰੀ ਰੱਖਣਗੇ।

ਕੇਨ ਨੇ ਕਿਹਾ - ਇਹ ਸਹੀ ਸਮਾਂ ਹੈ



ਨਿਊਜ਼ੀਲੈਂਡ ਟੈਸਟ ਟੀਮ ਦੀ ਕਪਤਾਨੀ ਛੱਡਣ ਦੇ ਬਾਰੇ 'ਚ ਕੇਨ ਵਿਲੀਅਮਸਨ ਨੇ ਕਿਹਾ ਕਿ 'ਇਹ ਟੈਸਟ ਕਪਤਾਨੀ ਛੱਡਣ ਦਾ ਫੈਸਲਾ ਕਰਨ ਦਾ ਸਹੀ ਸਮਾਂ ਹੈ'। ਟੈਸਟ ਟੀਮ ਦੀ ਕਪਤਾਨੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਟੈਸਟ ਕ੍ਰਿਕਟ ਮੇਰੇ ਲਈ ਸਭ ਤੋਂ ਉੱਚਾ ਹੈ ਅਤੇ ਮੈਂ ਇਸ ਦੇ ਕਪਤਾਨ ਦੇ ਤੌਰ 'ਤੇ ਚੁਣੌਤੀਆਂ ਦਾ ਆਨੰਦ ਲੈਂਦਾ ਹਾਂ। ਬਤੌਰ ਕਪਤਾਨ ਤੁਹਾਡੇ ਕੰਮ ਅਤੇ ਵਰਕਲੋਡ਼ ਵਧਦਾ ਹੈ। ਆਪਣੇ ਕਰੀਅਰ ਦੇ ਇਸ ਮੌਕੇ 'ਤੇ ਮੈਂ ਮਹਿਸੂਸ ਕੀਤਾ ਕਿ ਇਹ ਟੈਸਟ ਕਪਤਾਨੀ ਛੱਡਣ ਦਾ ਸਹੀ ਸਮਾਂ ਹੈ।

ਕੇਨ ਨੇ ਬਣਾਇਆ ਸੀ ਨਿਊਜ਼ੀਲੈਂਡ ਨੂੰ ਟੈਸਟ ਚੈਂਪੀਅਨ  


ਕੇਨ ਵਿਲੀਅਮਸਨ ਨਿਊਜ਼ੀਲੈਂਡ ਦੇ ਮਹਾਨ ਟੈਸਟ ਕਪਤਾਨਾਂ ਵਿੱਚੋਂ ਇੱਕ ਹੈ। ਅਸਲ 'ਚ ਕੇਨ ਦੀ ਕਪਤਾਨੀ 'ਚ ਹੀ ਕੀਵੀ ਟੀਮ ਨੇ ਭਾਰਤ ਨੂੰ ਹਰਾ ਕੇ ਪਹਿਲਾ ਟੈਸਟ ਚੈਂਪੀਅਨਸ਼ਿਪ ਖਿਤਾਬ ਜਿੱਤਿਆ ਸੀ। ਉਨ੍ਹਾਂ ਦੇ ਕਪਤਾਨੀ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ 38 ਟੈਸਟ ਮੈਚਾਂ 'ਚ ਨਿਊਜ਼ੀਲੈਂਡ ਦੀ ਕਪਤਾਨੀ ਕੀਤੀ ਹੈ। ਜਿਸ ਵਿਚ ਉਸ ਨੇ 22 ਵਾਰ ਟੀਮ ਨੂੰ ਜਿੱਤ ਦਿਵਾਈ ਅਤੇ 8 ਮੈਚ ਡਰਾਅ ਰਹੇ।

ਟਿਮ ਸਾਊਦੀ ਬਣੇ ਨਵੇਂ ਟੈਸਟ ਕਪਤਾਨ


ਕੇਨ ਵਿਲੀਅਮਸਨ ਦੇ ਟੈਸਟ ਕ੍ਰਿਕਟ ਦੀ ਕਪਤਾਨੀ ਛੱਡਣ ਤੋਂ ਬਾਅਦ ਨਿਊਜ਼ੀਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੂੰ ਨਵਾਂ ਟੈਸਟ ਕਪਤਾਨ ਬਣਾਇਆ ਗਿਆ ਹੈ। ਉਹ ਪਾਕਿਸਤਾਨ ਦੌਰੇ 'ਤੇ ਟੈਸਟ ਸੀਰੀਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਟੀਮ ਦੀ ਉਪ ਕਪਤਾਨੀ ਦੀ ਜ਼ਿੰਮੇਵਾਰੀ ਟਾਮ ਲੈਥਮ ਸੰਭਾਲਣਗੇ। ਤੁਹਾਨੂੰ ਦੱਸ ਦੇਈਏ ਕਿ ਟਿਮ ਸਾਊਦੀ ਨਿਊਜ਼ੀਲੈਂਡ ਟੀਮ ਦੇ 31ਵੇਂ ਟੈਸਟ ਕਪਤਾਨ ਬਣ ਗਏ ਹਨ। ਇਸ ਤੋਂ ਪਹਿਲਾਂ ਉਹ ਟੀ-20 ਇੰਟਰਨੈਸ਼ਨਲ 'ਚ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆ ਚੁੱਕੇ ਹਨ।