Arshdeep Singh In County Championship: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਕਾਊਂਟੀ ਚੈਂਪੀਅਨਸ਼ਿਪ ਵਿੱਚ ਕੇਂਟ ਲਈ ਖੇਡਣਗੇ। ਉਹ ਸਰੀ ਦੇ ਖਿਲਾਫ ਮੁਕਾਬਲੇ ਤੋਂ ਟੀਮ ਨਾਲ ਜੁੜ ਜਾਣਗੇ। ਕਾਊਂਟੀ ਚੈਂਪੀਅਨਸ਼ਿਪ ਟੀਮ ਕੇਂਟ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਅਰਸ਼ਦੀਪ ਸਿੰਘ ਦੇ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ। ਐਤਵਾਰ ਨੂੰ ਕੇਂਟ ਅਤੇ ਸਰੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ਵਿੱਚ ਅਰਸ਼ਦੀਪ ਸਿੰਘ ਖੇਡਣਗੇ। ਇਸ ਤੋਂ ਇਲਾਵਾ ਉਹ ਕਾਊਂਟੀ ਚੈਂਪੀਅਨਸ਼ਿਪ ਦੇ ਅਗਲੇ 5 ਮੈਚਾਂ ਲਈ ਉਪਲਬਧ ਰਹਿਣਗੇ। ਅਰਸ਼ਦੀਪ ਸਿੰਘ ਨੇ ਟੀ-20 ਵਿਸ਼ਵ ਕੱਪ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਕੇਂਟ ਨੇ ਇਸ ਸਾਲ ਮਾਰਚ ਮਹੀਨੇ ਅਰਸ਼ਦੀਪ ਸਿੰਘ ਨੂੰ ਸਾਈਨ ਕੀਤਾ ਸੀ।


ਇਹ ਵੀ ਪੜ੍ਹੋ: ਹਰਭਜਨ ਸਿੰਘ ਨੇ ਪਾਕਿਸਤਾਨੀ ਫੈਨ ਨੂੰ ਕੁਝ ਇਸ ਅੰਦਾਜ਼ 'ਚ ਦਿੱਤਾ ਆਟੋਗ੍ਰਾਫ਼, ਵੀਡੀਓ ਹੋ ਰਿਹਾ ਵਾਇਰਲ


ਕੇਂਟ ਦੇ ਨਾਲ ਜੁੜਨ ‘ਤੇ ਅਰਸ਼ਦੀਪ ਸਿੰਘ ਨੇ ਕੀ ਕਿਹਾ?


ਉੱਥੇ ਹੀ ਕੇਂਟ 'ਚ ਸ਼ਾਮਲ ਹੋਣ 'ਤੇ ਅਰਸ਼ਦੀਪ ਸਿੰਘ ਨੇ ਕਿਹਾ ਕਿ ਮੈਂ ਇੰਗਲੈਂਡ 'ਚ ਰੈਡ ਬਾਲ ਨਾਲ ਖੇਡਣ ਲਈ ਉਤਸ਼ਾਹਿਤ ਹਾਂ। ਮੈਨੂੰ ਯਕੀਨ ਹੈ ਕਿ ਇੰਗਲੈਂਡ ਵਿੱਚ ਰੈਡ ਬਾਲ ਦੀ ਕ੍ਰਿਕਟ ਖੇਡਣ ਨਾਲ ਮੇਰੀ ਗੇਂਦਬਾਜ਼ੀ ਵਿੱਚ ਸੁਧਾਰ ਹੋਵੇਗਾ। ਮੈਂ ਆਪਣੇ ਕੇਂਟ ਸਾਥੀਆਂ ਅਤੇ ਪ੍ਰਸ਼ੰਸਕਾਂ ਦੇ ਸਾਹਮਣੇ ਬਿਹਤਰ ਗੇਂਦਬਾਜ਼ੀ ਕਰਨ ਦੀ ਉਮੀਦ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੇ ਮੈਨੂੰ ਕੇਂਟ ਟੀਮ ਦੇ ਇਤਿਹਾਸ ਬਾਰੇ ਦੱਸਿਆ ਹੋਇਆ ਹੈ। ਜੇਕਰ ਅਰਸ਼ਦੀਪ ਸਿੰਘ ਦੇ ਅੰਤਰਰਾਸ਼ਟਰੀ ਟੀ-20 ਕਰੀਅਰ 'ਤੇ ਨਜ਼ਰ ਮਾਰੀਏ ਤਾਂ ਇਹ ਖਿਡਾਰੀ ਹੁਣ ਤੱਕ 26 ਮੈਚ ਖੇਡ ਚੁੱਕਿਆ ਹੈ। ਅਰਸ਼ਦੀਪ ਸਿੰਘ ਨੇ ਇਨ੍ਹਾਂ 26 ਮੈਚਾਂ ਵਿੱਚ 41 ਵਿਕਟਾਂ ਲਈਆਂ ਹਨ।




 


ਹੁਣ ਤੱਕ ਇਦਾਂ ਦਾ ਰਿਹਾ ਅਰਸ਼ਦੀਪ ਸਿੰਘ ਦਾ ਪ੍ਰਦਰਸ਼ਨ


ਅਰਸ਼ਦੀਪ ਸਿੰਘ ਟੀ-20 ਮੈਚਾਂ ਤੋਂ ਇਲਾਵਾ ਵਨਡੇ ਫਾਰਮੈਟ ਵਿੱਚ ਵੀ ਭਾਰਤ ਲਈ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 7 ਫਸਟ ਕਲਾਸ ਮੈਚ ਖੇਡੇ ਹਨ। ਇਨ੍ਹਾਂ 7 7 ਫਸਟ ਕਲਾਸ ਮੈਚਾਂ 'ਚ ਇਸ ਤੇਜ਼ ਗੇਂਦਬਾਜ਼ ਨੇ 25 ਵਿਕਟਾਂ ਲਈਆਂ ਹਨ। ਹਾਲਾਂਕਿ, ਆਈਪੀਐਲ 2023 ਦਾ ਸੀਜ਼ਨ ਅਰਸ਼ਦੀਪ ਸਿੰਘ ਲਈ ਰਲਵਾਂ ਜਿਹਾ ਰਿਹਾ। ਅਰਸ਼ਦੀਪ ਸਿੰਘ ਨੇ IPL 2023 ਸੀਜ਼ਨ ਵਿੱਚ 14 ਮੈਚ ਖੇਡੇ ਹਨ। ਅਰਸ਼ਦੀਪ ਸਿੰਘ ਨੇ ਇਨ੍ਹਾਂ 14 ਮੈਚਾਂ ਵਿੱਚ 17 ਵਿਕਟਾਂ ਲਈਆਂ।


ਇਹ ਵੀ ਪੜ੍ਹੋ: Disney+ Hotstar ‘ਤੇ ਫ੍ਰੀ ‘ਚ ਦੇਖ ਸਕੋਗੇ ICC ਵਰਲਡ ਕੱਪ ਅਤੇ ਏਸ਼ੀਅ ਕੱਪ ਦੇ ਮੈਚ