Navjot Singh Sidhu On Virat Kohli Controversial Dismissal: ਵਿਰਾਟ ਕੋਹਲੀ ਆਈਪੀਐੱਲ 2024 ਦੇ ਮੈਚ ਨੰਬਰ 36 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਜਿਸ ਤਰ੍ਹਾਂ ਨਾਲ ਆਊਟ ਹੋਏ, ਉਹ ਲਗਾਤਾਰ ਖਬਰਾਂ 'ਚ ਬਣੇ ਹੋਏ ਹਨ। ਕੋਹਲੀ ਫੁੱਲ ਟਾਸ ਗੇਂਦ 'ਤੇ ਆਊਟ ਹੋਏ, ਜਿਸ ਨੂੰ ਕੁਝ ਲੋਕ ਨੋ ਬਾਲ ਕਹਿ ਰਹੇ ਹਨ। ਹੁਣ ਨਵਜੋਤ ਸਿੰਘ ਸਿੱਧੂ ਨੇ ਇਸ ਵਿਕਟ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਸਿੱਧੂ ਨੇ ਕਿਹਾ ਕਿ ਛਾਤੀ ਠੋਕ ਕੇ ਕਹਾਂਗਾ ਕਿ ਉਹ ਨਾਟ ਆਊਟ ਹੈ। ਉਸ ਨੇ ਦੱਸਿਆ ਕਿ ਜਦੋਂ ਗੇਂਦ ਬੱਲੇ ਨਾਲ ਲੱਗੀ ਤਾਂ ਕਰੀਬ ਡੇਢ ਫੁੱਟ ਉੱਪਰ ਸੀ।
ਦੱਸ ਦੇਈਏ ਕਿ ਹਰਸ਼ਿਤ ਰਾਣਾ ਦੀ ਸਲੋਅ ਗੇਂਦ 'ਤੇ ਵਿਰਾਟ ਕੋਹਲੀ ਕਾਟਨ ਬੋਲਡ ਹੋ ਗਏ ਸਨ। ਹਰਸ਼ਿਤ ਨੇ ਜਿਸ ਤਰ੍ਹਾਂ ਦੀ ਗੇਂਦ ਸੁੱਟੀ ਸੀ, ਉਹ ਨੋ ਬਾਲ ਸੀ, ਪਰ ਜਦੋਂ ਤੀਜੇ ਅੰਪਾਇਰ ਨੇ ਜਾਂਚ ਕੀਤੀ ਤਾਂ ਇਸ ਨੂੰ ਕਾਨੂੰਨੀ ਗੇਂਦ ਮੰਨਿਆ ਗਿਆ ਅਤੇ ਕੋਹਲੀ ਨੂੰ ਆਊਟ ਐਲਾਨ ਦਿੱਤਾ ਗਿਆ। ਇਹ ਘਟਨਾ ਕੋਲਕਾਤਾ ਅਤੇ ਬੈਂਗਲੁਰੂ ਵਿਚਾਲੇ ਖੇਡੇ ਗਏ ਮੈਚ ਦੀ ਦੂਜੀ ਪਾਰੀ ਦੌਰਾਨ ਤੀਜੇ ਓਵਰ ਦੀ ਪਹਿਲੀ ਗੇਂਦ 'ਤੇ ਵਾਪਰੀ, ਜਦੋਂ ਆਰਸੀਬੀ ਬੱਲੇਬਾਜ਼ੀ ਕਰ ਰਿਹਾ ਸੀ।
ਹੁਣ ਸਾਬਕਾ ਭਾਰਤੀ ਬੱਲੇਬਾਜ਼ ਅਤੇ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਨੇ ਕੋਹਲੀ ਦੀ ਵਿਵਾਦਿਤ ਵਿਕਟ ਬਾਰੇ ਗੱਲ ਕਰਦੇ ਹੋਏ ਕਿਹਾ, ''ਮੈਂ ਕਹਿੰਦਾ ਹਾਂ ਛਾਤੀ ਠੋਕ ਕੇ ਨਾਟ ਆਊਟ। ਜਦੋਂ ਇਹ (ਗੇਂਦ) ਬੱਲੇ ਨਾਲ ਟਕਰਾਉਂਦੀ ਹੈ ਤਾਂ ਇਹ ਘੱਟੋ-ਘੱਟ ਡੇਢ ਫੁੱਟ ਉੱਚੀ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਇਸ ਨਿਯਮ ਨੂੰ ਕਿਸੇ ਵੀ ਕੀਮਤ 'ਤੇ ਬਦਲਣਾ ਚਾਹੀਦਾ ਹੈ, ਇਸ ਇਕੱਲੇ ਫੈਸਲੇ ਨੇ ਇਸ ਖੇਡ ਦੇ ਰੰਗ ਵਿੱਚ ਭੰਗ ਪਾ ਦਿੱਤਾ ਹੈ।
ਆਊਟ ਹੋਣ ਤੋਂ ਬਾਅਦ ਅੰਪਾਇਰਾਂ ਨਾਲ ਕੋਹਲੀ ਨੇ ਬਹਿਸ ਕੀਤੀ
ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਖੁਦ ਵੀ ਆਪਣੀ ਵਿਕਟ ਤੋਂ ਨਾਖੁਸ਼ ਨਜ਼ਰ ਆਏ। ਆਊਟ ਹੋਣ ਤੋਂ ਬਾਅਦ ਕੋਹਲੀ ਮੈਦਾਨ 'ਤੇ ਅੰਪਾਇਰ ਨਾਲ ਬਹਿਸ ਕਰਦੇ ਵੀ ਨਜ਼ਰ ਆਏ। ਅੰਪਾਇਰ ਦੇ ਫੈਸਲੇ ਤੋਂ ਬਾਅਦ ਕੋਹਲੀ ਕਾਫੀ ਗੁੱਸੇ 'ਚ ਪੈਵੇਲੀਅਨ ਪਰਤ ਗਏ।
ਸਿਰਫ 1 ਦੌੜ ਨਾਲ ਹਾਰੀ ਬੈਂਗਲੁਰੂ
ਈਡਨ ਗਾਰਡਨ 'ਤੇ ਖੇਡੇ ਗਏ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੇ 20 ਓਵਰਾਂ 'ਚ 6 ਵਿਕਟਾਂ 'ਤੇ 222 ਦੌੜਾਂ ਬਣਾਈਆਂ। ਟੀਮ ਲਈ ਕਪਤਾਨ ਸ਼੍ਰੇਅਸ ਅਈਅਰ ਨੇ 50 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਤੋਂ ਇਲਾਵਾ ਫਿਲ ਸਾਲਟ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 14 ਗੇਂਦਾਂ 'ਚ 48 ਦੌੜਾਂ ਬਣਾਈਆਂ। ਫਿਰ ਟੀਚੇ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ ਦੀ ਟੀਮ 20 ਓਵਰਾਂ 'ਚ 221 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਟੀਮ ਸਿਰਫ਼ 1 ਦੌੜਾਂ ਨਾਲ ਮੈਚ ਹਾਰ ਗਈ।