Arshdeep Singh Girlfriend Pics: ਭਾਰਤੀ ਸਟਾਰ ਗੇਂਦਬਾਜ਼ ਅਰਸ਼ਦੀਪ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਸੋਸ਼ਲ ਮੀਡੀਆ 'ਤੇ ਅਰਸ਼ਦੀਪ ਸਿੰਘ ਦੀ ਇੱਕ ਤਸਵੀਰ ਨੇ ਤਹਿਲਕਾ ਮਚਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੀ ਲਵ-ਲਾਈਫ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਦੱਸ ਦੇਈਏ ਕਿ ਹੁਣ ਅਰਸ਼ਦੀਪ ਸਿੰਘ ਦੀ ਰੂਮਰਡ ਗਰਲਫ੍ਰੈਂਡ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। 

Continues below advertisement

ਸਨੈਪਚੈਟ ਸਟੋਰੀ ਕਾਰਨ ਛਿੜੀ ਚਰਚਾ 

ਇਹ ਪੂਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਅਰਸ਼ਦੀਪ ਨੇ ਆਪਣੇ ਸਨੈਪਚੈਟ (Snapchat) ਅਕਾਊਂਟ 'ਤੇ ਇਕ ਫੋਟੋ ਸਾਂਝੀ ਕੀਤੀ। ਇਸ ਤਸਵੀਰ ਵਿੱਚ ਅਰਸ਼ਦੀਪ ਇਕ ਲੜਕੀ ਦਾ ਹੱਥ ਫੜੀ ਨਜ਼ਰ ਆ ਰਹੇ ਹਨ। ਹਾਲਾਂਕਿ ਫੋਟੋ ਵਿੱਚ ਲੜਕੀ ਦਾ ਚਹਿਰਾ ਨਹੀਂ ਦਿਖਾਈ ਦੇ ਰਿਹਾ, ਪਰ ਪ੍ਰਸ਼ੰਸਕਾਂ ਨੇ ਆਪਣੀ 'ਜਾਸੂਸੀ' ਨਾਲ ਇਸ ਰਹੱਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ ਦੇ ਜਾਸੂਸਾਂ ਨੇ ਲੜਕੀ ਦੇ ਹੱਥ 'ਤੇ ਬਣੇ ਇਕ ਖਾਸ ਟੈਟੂ ਨੂੰ ਨੋਟਿਸ ਕੀਤਾ ਹੈ। ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਬਿਲਕੁਲ ਅਜਿਹਾ ਹੀ ਟੈਟੂ ਮਸ਼ਹੂਰ ਮਾਡਲ ਅਤੇ ਅਦਾਕਾਰਾ ਸਮਰੀਨ ਕੌਰ ਦੇ ਹੱਥ 'ਤੇ ਵੀ ਬਣਿਆ ਹੋਇਆ ਹੈ।

Continues below advertisement

 

ਜਾਣੋ ਕੌਣ ਹੈ ਸਮਰੀਨ ਕੌਰ? 

ਦੱਸ ਦੇਈਏ ਕਿ 26 ਸਾਲਾ ਸਮਰੀਨ ਕੌਰ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਇਕ ਜਾਣੀ-ਮਾਣੀ ਮਾਡਲ ਅਤੇ ਅਦਾਕਾਰਾ ਹੈ। ਉਨ੍ਹਾਂ ਨੇ ਕਈ ਮਸ਼ਹੂਰ ਹਿੰਦੀ ਅਤੇ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕੀਤਾ ਹੈ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 44 ਲੱਖ (4.4 Million) ਤੋਂ ਵੱਧ ਫਾਲੋਅਰਜ਼ ਹਨ। ਕੁਝ ਯੂਜ਼ਰਜ਼ ਨੇ ਸਮਰੀਨ ਕੌਰ ਦੀਆਂ ਉਹ ਤਸਵੀਰਾਂ ਵੀ ਲੱਭ ਲਈਆਂ ਹਨ, ਜਿਨ੍ਹਾਂ ਵਿੱਚ ਉਹ ਨਿਊ ਪੀ.ਸੀ.ਏ. ਸਟੇਡੀਅਮ (ਮੁੱਲਾਂਪੁਰ) ਵਿੱਚ ਪੰਜਾਬ ਕਿੰਗਜ਼ ਦਾ ਮੈਚ ਦੇਖਦੇ ਹੋਏ ਨਜ਼ਰ ਆ ਰਹੀ ਸੀ।

ਅਧਿਕਾਰਤ ਪੁਸ਼ਟੀ ਦਾ ਇੰਤਜ਼ਾਰ 

ਹਾਲਾਂਕਿ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਦੇ ਡੇਟਿੰਗ ਦੀਆਂ ਖ਼ਬਰਾਂ ਤੇਜ਼ ਹਨ, ਪਰ ਅਰਸ਼ਦੀਪ ਸਿੰਘ ਅਤੇ ਸਮਰੀਨ ਕੌਰ ਵਿੱਚੋਂ ਕਿਸੇ ਨੇ ਵੀ ਅਜੇ ਤੱਕ ਇਨ੍ਹਾਂ ਅਫਵਾਹਾਂ 'ਤੇ ਆਪਣੀ ਚੁੱਪੀ ਨਹੀਂ ਤੋੜੀ ਹੈ। ਅਰਸ਼ਦੀਪ ਆਪਣੀ ਨਿੱਜੀ ਜ਼ਿੰਦਗੀ ਨੂੰ ਕਾਫ਼ੀ ਗੁਪਤ ਰੱਖਦੇ ਹਨ, ਜਿਸ ਕਾਰਨ ਇਸ ਫੋਟੋ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਹੋਰ ਵੀ ਵੱਧ ਦਿੱਤਾ ਹੈ। ਫਿਲਹਾਲ ਅਰਸ਼ਦੀਪ ਸਿੰਘ ਆਪਣੇ ਕਰੀਅਰ ਦੇ ਬਿਹਤਰੀਨ ਦੌਰ ਵਿੱਚ ਹਨ ਅਤੇ ਪੰਜਾਬ ਕਿੰਗਜ਼ ਦੇ ਮੁੱਖ ਗੇਂਦਬਾਜ਼ ਵਜੋਂ ਸੇਵਾਵਾਂ ਨਿਭਾ ਰਹੇ ਹਨ।