IND vs PAK, Asia Cup 2023: ਏਸ਼ੀਆ ਕੱਪ 2023 ਦੇ ਸ਼ਡਿਊਲ ਦਾ ਐਲਾਨ ਨਹੀਂ ਕੀਤਾ ਗਿਆ ਹੈ। ਦਰਅਸਲ, BCCI ਅਤੇ PCB ਇਸ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਆਹਮੋ-ਸਾਹਮਣੇ ਹਨ। ਹਾਲ ਹੀ 'ਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਹਾਈਬ੍ਰਿਡ ਮਾਡਲ ਦਾ ਸੁਝਾਅ ਦਿੱਤਾ ਸੀ। ਇਸ ਮਾਡਲ ਦੇ ਤਹਿਤ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਕਰਦਾ ਪਰ ਭਾਰਤੀ ਟੀਮ ਦੇ ਮੈਚ ਕਿਸੇ ਨਿਊਟ੍ਰਲ ਵੈਨਿਊ 'ਤੇ ਖੇਡੇ ਜਾਣੇ ਸੀ।


ਪਰ ਹੁਣ ਪਾਕਿਸਤਾਨ ਦਾ ਰਵੱਈਆ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੀ ਨਵੀਂ ਜ਼ਿੱਦ ਹੈ ਕਿ ਟੀਮ ਇੰਡੀਆ ਨੂੰ ਪਾਕਿਸਤਾਨ 'ਚ ਖੇਡਣਾ ਹੋਵੇਗਾ। ਪੀਸੀਬੀ ਦਾ ਕਹਿਣਾ ਹੈ ਕਿ ਕਿਉਂਕਿ ਏਸ਼ੀਆ ਕੱਪ ਦਾ ਮੇਜ਼ਬਾਨ ਦੇਸ਼ ਪਾਕਿਸਤਾਨ ਹੈ, ਇਸ ਲਈ ਟੂਰਨਾਮੈਂਟ ਦੇ ਸਾਰੇ ਮੈਚ ਪਾਕਿਸਤਾਨ ਵਿੱਚ ਹੀ ਖੇਡੇ ਜਾਣੇ ਚਾਹੀਦੇ ਹਨ।


ਇਹ ਵੀ ਪੜ੍ਹੋ: Yuvraj Singh: ਯੁਵਰਾਜ ਸਿੰਘ ਨੇ ਕੱਢੀ ਟੀਮ ਇੰਡੀਆ ਦੀ ਵੱਡੀ ਕਮੀ, ਵਰਲਡ ਕੱਪ 2023 ਤੋਂ ਪਹਿਲਾਂ ਮੱਚਿਆ ਹੰਗਾਮਾ


ਕਿੱਥੇ ਖੇਡਿਆ ਜਾਵੇਗਾ ਭਾਰਤ-ਪਾਕਿਸਤਾਨ ਮੈਚ?


ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਏਸ਼ੀਆ ਕੱਪ ਦੇ ਮੈਚ ਪਾਕਿਸਤਾਨ ਦੇ ਲਾਹੌਰ ਅਤੇ ਸ੍ਰੀਲੰਕਾ ਦੇ ਕੈਂਡੀ ਵਿੱਚ ਖੇਡੇ ਜਾਣਗੇ। ਹਾਲਾਂਕਿ ਇਸ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਕੈਂਡੀ ਵਿੱਚ ਆਪਣੇ ਮੈਚ ਖੇਡੇਗੀ। ਇਸ ਤੋਂ ਇਲਾਵਾ ਕੈਂਡੀ 'ਚ ਭਾਰਤ-ਪਾਕਿਸਤਾਨ ਮੈਚ ਖੇਡਿਆ ਜਾਵੇਗਾ। ਦਰਅਸਲ, ਸ਼੍ਰੀਲੰਕਾ ਇਸ ਟੂਰਨਾਮੈਂਟ ਦੇ 7 ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦੋਂ ਕਿ 4 ਮੈਚ ਪਾਕਿਸਤਾਨ ਵਿੱਚ ਖੇਡੇ ਜਾਣਗੇ। ਇਸ ਟੂਰਨਾਮੈਂਟ ਦੇ ਸੈਮੀਫਾਈਨਲ ਅਤੇ ਫਾਈਨਲ ਸ਼੍ਰੀਲੰਕਾ ਵਿੱਚ ਖੇਡੇ ਜਾਣਗੇ।


ਪਾਕਿਸਤਾਨ ਦੇ ਖੇਡ ਮੰਤਰੀ ਅਹਿਸਾਨ ਮਜ਼ਾਰੀ ਨੇ ਕੀ ਕਿਹਾ ?


ਦਰਅਸਲ, ਹਾਲ ਹੀ 'ਚ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਪਾਕਿਸਤਾਨ ਦੇ ਖੇਡ ਮੰਤਰੀ ਅਹਿਸਾਨ ਮਜ਼ਾਰੀ ਨੇ ਕਿਹਾ ਸੀ ਕਿ ਕਿਉਂਕਿ ਪਾਕਿਸਤਾਨ ਏਸ਼ੀਆ ਕੱਪ 2023 ਦਾ ਮੇਜ਼ਬਾਨ ਹੈ, ਇਸ ਲਈ ਟੂਰਨਾਮੈਂਟ ਦੇ ਸਾਰੇ ਮੈਚ ਪਾਕਿਸਤਾਨ ਦੀ ਧਰਤੀ 'ਤੇ ਹੀ ਖੇਡੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਹਾਈਬ੍ਰਿਡ ਮਾਡਲ ਨਹੀਂ ਚਾਹੁੰਦੇ ਹਨ। ਪਰ ਜੇਕਰ ਭਾਰਤੀ ਟੀਮ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਨਹੀਂ ਆਵੇਗੀ ਤਾਂ ਪਾਕਿਸਤਾਨੀ ਟੀਮ ਵਨਡੇ ਵਿਸ਼ਵ ਕੱਪ ਖੇਡਣ ਲਈ ਭਾਰਤ ਨਹੀਂ ਜਾਵੇਗੀ।


ਇਹ ਵੀ ਪੜ੍ਹੋ: Asia Cup: ਕੀ ਜੈਸ਼ਾਹ ਏਸ਼ੀਆ ਕੱਪ ਵਿੱਚ ਪਾਕਿਸਤਾਨ ਦਾ ਕਰਨਗੇ ਦੌਰਾ? BCCI ਨੇ ਬਿਆਨ ਕੀਤਾ ਸੱਚ