BCCI On Jay Shah Pakistan Visit: ਸਾਰੇ ਕ੍ਰਿਕਟ ਪ੍ਰੇਮੀ ਏਸ਼ੀਆ ਕੱਪ 2023 ਦੇ ਪ੍ਰੋਗਰਾਮ ਦੇ ਅਧਿਕਾਰਤ ਐਲਾਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਡਰਬਨ 'ਚ ਆਈਸੀਸੀ ਦੀ ਮੀਟਿੰਗ ਦੌਰਾਨ ਬੀਸੀਸੀਆਈ ਅਤੇ ਪੀਸੀਬੀ ਵਿਚਾਲੇ ਇਸੇ ਮੁੱਦੇ 'ਤੇ ਚਰਚਾ ਹੋਈ। ਇਸ ਤੋਂ ਬਾਅਦ ਜਲਦੀ ਹੀ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।


ਪਾਕਿਸਤਾਨ ਕ੍ਰਿਕਟ ਬੋਰਡ ਦੇ ਨਵੇਂ ਮੁਖੀ ਜ਼ਕਾ ਅਸ਼ਰਫ ਨੇ ਹੁਣ ਏਸ਼ੀਆ ਕੱਪ ਦੇ ਹਾਈਬ੍ਰਿਡ ਮਾਡਲ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਦੌਰਾਨ ਪਾਕਿਸਤਾਨੀ ਮੀਡੀਆ ਵਿੱਚ ਇਸ ਮੁਲਾਕਾਤ ਤੋਂ ਬਾਅਦ ਇਹ ਖ਼ਬਰ ਵੀ ਆਈ ਕਿ ਬੀਸੀਸੀਆਈ ਸਕੱਤਰ ਜੈ ਸ਼ਾਹ ਏਸ਼ੀਆ ਕੱਪ ਦੇ ਮੈਚਾਂ ਲਈ ਪਾਕਿਸਤਾਨ ਦਾ ਦੌਰਾ ਕਰਨਗੇ।


ਹੁਣ ਇਨ੍ਹਾਂ ਅਫਵਾਹਾਂ ਨੂੰ ਲੈ ਕੇ ਬੀਸੀਸੀਆਈ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਏਸ਼ੀਆ ਕੱਪ ਦੌਰਾਨ ਨਾ ਤਾਂ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਕਰੇਗੀ ਅਤੇ ਨਾ ਹੀ ਸਕੱਤਰ ਜੈ ਸ਼ਾਹ ਪਾਕਿਸਤਾਨ ਜਾਣਗੇ। ਆਈਪੀਐਲ ਦੇ ਚੇਅਰਮੈਨ ਅਰੁਣ ਧੂਮਲ ਨੇ ਇਸ ਪੂਰੇ ਮਾਮਲੇ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਹੈ। ਭਾਰਤੀ ਟੀਮ ਜਾਂ ਸਾਡੇ ਸਕੱਤਰ ਪਾਕਿਸਤਾਨ ਨਹੀਂ ਜਾਣਗੇ। ਏਸ਼ੀਆ ਕੱਪ ਦਾ ਸਿਰਫ਼ ਸ਼ਡਿਊਲ ਹੀ ਤੈਅ ਕੀਤਾ ਗਿਆ ਹੈ।


ਇਹ ਵੀ ਪੜ੍ਹੋ: IND vs WI Test Live Streaming: ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ ਭਾਰਤ-ਵੈਸਟਇੰਡੀਜ਼ ਵਿਚਕਾਰ ਖੇਡਿਆ ਜਾਣ ਵਾਲਾ ਸੀਰੀਜ਼ ਦਾ ਪਹਿਲਾ ਟੈਸਟ


ਅਰੁਣ ਧੂਮਲ ਨੇ ਏਸ਼ੀਆ ਕੱਪ ਸਬੰਧੀ ਹੋਈ ਇਸ ਮੀਟਿੰਗ ਬਾਰੇ ਦੱਸਿਆ ਕਿ ਬੀਸੀਸੀਆਈ ਸਕੱਤਰ ਨੇ ਪੀਸੀਬੀ ਮੁਖੀ ਜ਼ਕਾ ਅਸ਼ਰਫ਼ ਨਾਲ ਮੁਲਾਕਾਤ ਕੀਤੀ ਅਤੇ ਏਸ਼ੀਆ ਕੱਪ ਦੇ ਸ਼ੈਡਿਊਲ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਜਿਵੇਂ ਕਿ ਇਸ ਟੂਰਨਾਮੈਂਟ ਬਾਰੇ ਪਹਿਲਾਂ ਚਰਚਾ ਕੀਤੀ ਗਈ ਸੀ, ਗੱਲ ਉਸੇ ਤਰ੍ਹਾਂ ਜਾਰੀ ਹੈ। ਪਾਕਿਸਤਾਨ 'ਚ ਲੀਗ ਦੌਰ ਦੇ ਚਾਰ ਮੈਚ ਹੋਣਗੇ, ਜਦਕਿ 9 ਮੈਚ ਸ਼੍ਰੀਲੰਕਾ 'ਚ ਖੇਡੇ ਜਾਣਗੇ।


ਪਾਕਿਸਤਾਨ ਕੋਲ ਮੇਜ਼ਬਾਨੀ ਦਾ ਅਧਿਕਾਰ 


ਆਗਾਮੀ ਏਸ਼ੀਆ ਕੱਪ 31 ਅਗਸਤ ਤੋਂ 17 ਸਤੰਬਰ ਤੱਕ ਕਰਵਾਇਆ ਜਾਣਾ ਹੈ। ਇਸ ਦੌਰਾਨ ਪਾਕਿਸਤਾਨ ਆਪਣੇ ਦੇਸ਼ 'ਚ ਸਿਰਫ 1 ਮੈਚ ਖੇਡ ਸਕੇਗਾ, ਜੋ ਕਿ ਨੇਪਾਲ ਖਿਲਾਫ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ 3 ਮੈਚ ਅਫਗਾਨਿਸਤਾਨ ਬਨਾਮ ਬੰਗਲਾਦੇਸ਼, ਬੰਗਲਾਦੇਸ਼ ਬਨਾਮ ਸ਼੍ਰੀਲੰਕਾ ਅਤੇ ਸ਼੍ਰੀਲੰਕਾ ਬਨਾਮ ਅਫਗਾਨਿਸਤਾਨ ਵਿਚਾਲੇ ਹੋ ਸਕਦੇ ਹਨ।


ਇਹ ਵੀ ਪੜ੍ਹੋ: Yuvraj Singh: ਯੁਵਰਾਜ ਸਿੰਘ ਨੇ ਕੱਢੀ ਟੀਮ ਇੰਡੀਆ ਦੀ ਵੱਡੀ ਕਮੀ, ਵਰਲਡ ਕੱਪ 2023 ਤੋਂ ਪਹਿਲਾਂ ਮੱਚਿਆ ਹੰਗਾਮਾ