Lionel Messi India Visit: ਫੁੱਟਬਾਲ ਦੇ ਮਹਾਨ ਖਿਡਾਰੀ ਲਿਓਨਲ ਮੈਸੀ ਇਸ ਸਮੇਂ ਭਾਰਤ ਦੇ ਦੌਰੇ 'ਤੇ ਹਨ। ਹਾਲਾਂਕਿ, ਜਦੋਂ ਸੁਪਰਸਟਾਰ ਸ਼ਨੀਵਾਰ ਸਵੇਰੇ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਪਹੁੰਚੇ, ਤਾਂ ਜਸ਼ਨ ਛੇਤੀ ਹੀ ਸੋਗ ਵਿੱਚ ਬਦਲ ਗਿਆ। ਇਹ ਅਰਜਨਟੀਨਾ ਦਾ ਮਹਾਨ ਫੁੱਟਬਾਲ ਖਿਡਾਰੀ 14 ਸਾਲਾਂ ਬਾਅਦ ਭਾਰਤ ਦਾ ਦੌਰਾ ਕਰ ਰਿਹਾ ਹੈ।
ਮੈਸੀ ਦੇ ਨਾਲ ਉਰੂਗਵੇ ਦਾ ਲੁਈਸ ਸੁਆਰੇਜ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡਰੀਗੋ ਡੀ ਪਾਲ ਵੀ ਹਨ। ਤਿੰਨੋਂ ਮਹਾਨ ਖਿਡਾਰੀ ਸਵੇਰੇ 2:30 ਵਜੇ ਕੋਲਕਾਤਾ ਹਵਾਈ ਅੱਡੇ 'ਤੇ ਪਹੁੰਚੇ। ਉਨ੍ਹਾਂ ਨੇ ਸਵੇਰੇ 11 ਵਜੇ ਆਪਣੀਆਂ 70 ਫੁੱਟ ਉੱਚੇ ਸਟੈਚੂ ਦਾ ਵਰਚੁਅਲ ਉਦਘਾਟਨ ਕੀਤਾ। ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਵੀ ਮੌਜੂਦ ਸਨ।
ਸਾਲਟ ਲੇਕ ਸਟੇਡੀਅਮ ਵਿੱਚ ਸ਼ਨੀਵਾਰ ਸਵੇਰੇ ਲਿਓਨਲ ਮੇਸੀ ਦੇ ਕੋਲਕਾਤਾ ਦੇ ਸੰਖੇਪ ਦੌਰੇ ਦੌਰਾਨ ਹਫੜਾ-ਦਫੜੀ ਮੱਚ ਗਈ। ਉੱਥੇ ਹੀ ਜਦੋਂ ਗੁੱਸੇ ਵਿੱਚ ਆਏ ਪ੍ਰਸ਼ੰਸਕ ਦੁਨੀਆ ਦੇ ਸਭ ਤੋਂ ਮਸ਼ਹੂਰ ਫੁੱਟਬਾਲਰ ਦੀ ਇੱਕ ਝਲਕ ਵੀ ਨਹੀਂ ਦੇਖ ਸਕੇ ਤਾਂ ਉਹ ਸਾਰੇ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆਂ ਮੈਦਾਨ ਵਿੱਚ ਵੜ ਗਏ। ਇਸ ਕਰਕੇ ਮੇਸੀ ਸਿਰਫ਼ 22 ਮਿੰਟਾਂ ਬਾਅਦ ਹੀ ਮੈਦਾਨ ਛੱਡ ਕੇ ਚਲੇ ਗਏ।
"ਸਿਟੀ ਆਫ਼ ਜੋਏ" ਵਿੱਚ ਫੁੱਟਬਾਲ ਪ੍ਰਸ਼ੰਸਕਾਂ ਲਈ ਜਿਹੜਾ ਯਾਦਗਾਰ ਦਿਨ ਹੋਣਾ ਚਾਹੀਦਾ ਸੀ, ਉਹ ਕਿਸੇ ਬੁਰੇ ਸੁਪਨੇ ਵਿੱਚ ਬਦਲ ਗਿਆ। ਸਟੇਡੀਅਮ ਦੇ ਅੰਦਰ ਹਫੜਾ-ਦਫੜੀ ਮੱਚ ਗਈ। ਮੈਸੀ ਦੇ ਮੈਦਾਨ ਵਿੱਚ ਆਉਂਦਿਆਂ ਹੀ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਇਸ ਕਰਕੇ ਪ੍ਰੋਗਰਾਮ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ, ਜਿਸ ਕਾਰਨ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ, ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਇਸ ਦਿੱਗਜ ਖਿਡਾਰੀ ਨੂੰ ਨਹੀਂ ਮਿਲ ਸਕੇ।
ਸਥਿਤੀ ਇੰਨੀ ਵਿਗੜ ਗਈ ਕਿ "GOAT ਟੂਰ" ਦੇ ਪ੍ਰਬੰਧਕ ਸ਼ਤਦਰੁ ਦੱਤਾ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਮੈਸੀ ਨੂੰ ਸਟੇਡੀਅਮ ਤੋਂ ਸੁਰੱਖਿਅਤ ਬਾਹਰ ਕੱਢਣਾ ਪਿਆ। ਅਰਜਨਟੀਨਾ ਦੇ ਸਟਾਰ ਨੂੰ ਦੇਖਣ ਲਈ 4,500 ਤੋਂ 10,000 ਰੁਪਏ ਤੱਕ ਦੀਆਂ ਟਿਕਟਾਂ ਖਰੀਦਣ ਵਾਲੇ ਪ੍ਰਸ਼ੰਸਕਾਂ ਨੇ ਨਿਰਾਸ਼ਾ ਵਿੱਚ ਬੋਤਲਾਂ ਸੁੱਟੀਆਂ ਅਤੇ ਸੀਟਾਂ ਤੋੜ ਦਿੱਤੀਆਂ। ਪੁਲਿਸ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।