India Maharajas vs World Giants:  ਲੈਜੈਂਡਜ਼ ਲੀਗ ਕ੍ਰਿਕਟ  (Legends League Cricket) ਦਾ ਦੂਜਾ ਸੀਜ਼ਨ ਸ਼ਨੀਵਾਰ (17 ਸਤੰਬਰ) ਤੋਂ ਸ਼ੁਰੂ ਹੋਵੇਗਾ ਪਰ ਇਸ ਤੋਂ ਪਹਿਲਾਂ ਅੱਜ (16 ਸਤੰਬਰ) ਕੋਲਕਾਤਾ ਦੇ ਈਡਨ ਗਾਰਡਨ 'ਤੇ ਇਕ ਵਿਸ਼ੇਸ਼ ਮੈਚ ਹੋਵੇਗਾ। ਇਹ ਮਹਾਨ ਮੈਚ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਵਿਸ਼ੇਸ਼ ਮੌਕੇ 'ਤੇ ਭਾਰਤ ਮਹਾਰਾਜਾ ਅਤੇ ਵਰਲਡ ਜਾਇੰਟਸ (World Giants) ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ 'ਚ ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਸ਼ਾਮਲ ਹੋਣਗੇ।


ਭਾਰਤ ਮਹਾਰਾਜ ਦੀ ਕਮਾਨ ਵੀਰੇਂਦਰ ਸਹਿਵਾਗ ਦੇ ਹੱਥਾਂ ਵਿੱਚ ਹੈ। ਉਨ੍ਹਾਂ ਨਾਲ ਮੁਹੰਮਦ ਕੈਫ ਅਤੇ ਹਰਭਜਨ ਸਿੰਘ ਵਰਗੇ ਸਿਤਾਰੇ ਨਜ਼ਰ ਆਉਣਗੇ। ਦੂਜੇ ਪਾਸੇ ਦੱਖਣੀ ਅਫਰੀਕਾ ਦੇ ਮਹਾਨ ਖਿਡਾਰੀ ਜੈਕ ਕੈਲਿਸ ਵਿਸ਼ਵ ਦਿੱਗਜ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਸ ਟੀਮ ਵਿੱਚ ਇਓਨ ਮੋਰਗਨ, ਮੁਥੱਈਆ ਮੁਰਲੀਧਰਨ ਅਤੇ ਡੇਲ ਸਟੇਨ ਵਰਗੇ ਸਾਬਕਾ ਕ੍ਰਿਕਟਰ ਸ਼ਾਮਲ ਹਨ।


T20 World Cup : ਪਾਕਿਸਤਾਨ ਨੇ T20 ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਸ਼ਾਹੀਨ ਦੀ ਵਾਪਸੀ; ਇਹ ਧਾਕੜ ਬੱਲੇਬਾਜ਼ ਬਾਹਰ


ਕਦੋਂ ਅਤੇ ਕਿੱਥੇ ਦੇਖਣਾ ਹੈ ਮੁਕਾਬਲਾ?


ਲੀਜੈਂਡਜ਼ ਲੀਗ ਕ੍ਰਿਕਟ ਦਾ ਇਹ ਸਪੈਸ਼ਲ ਮੈਚ ਅੱਜ (16 ਸਤੰਬਰ) ਸ਼ਾਮ 7.30 ਵਜੇ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਜਾਵੇਗਾ। ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਹੋਵੇਗਾ। ਇਸ ਮੈਚ ਦੀ ਲਾਈਵ ਸਟ੍ਰੀਮਿੰਗ ਨੂੰ Disney + Hotstar ਐਪ 'ਤੇ ਵੀ ਦੇਖਿਆ ਜਾ ਸਕਦਾ ਹੈ।


 


Forbes Real Time Billionaires: Bernard Arnault ਨੂੰ ਪਛਾੜ ਕੇ Gautam Adani ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ


ਕਿਵੇਂ ਹੋਵੇਗਾ ਦੋਵਾਂ ਟੀਮਾਂ ਦਾ ਪਲੇਇੰਗ-11?


ਭਾਰਤ ਮਹਾਰਾਜਾ: ਵਰਿੰਦਰ ਸਹਿਵਾਗ (ਕਪਤਾਨ), ਐਸ ਬਦਰੀਨਾਥ, ਯੂਸਫ਼ ਪਠਾਨ, ਮੁਹੰਮਦ ਕੈਫ, ਪਾਰਥਿਵ ਪਟੇਲ (ਵਿਕੇਟ), ਇਰਫਾਨ ਪਠਾਨ, ਹਰਭਜਨ ਸਿੰਘ, ਐਸ ਸ਼੍ਰੀਸੰਤ, ਪ੍ਰਗਿਆਨ ਓਝਾ, ਆਰਪੀ ਸਿੰਘ, ਜੋਗਿੰਦਰ ਸ਼ਰਮਾ।


ਵਿਸ਼ਵ ਦਿੱਗਜ: ਜੈਕ ਕੈਲਿਸ  (ਕਪਤਾਨ), ਸ਼ੇਨ ਵਾਟਸਨ, ਇਓਨ ਮੋਰਗਨ, ਲੇਂਡਲ ਸਿਮੰਸ, ਕੇਵਿਨ ਓ ਬ੍ਰਾਇਨ, ਡੇਨੀਅਲ ਵਿਟੋਰੀ, ਮੈਟ ਪ੍ਰਾਇਰ, ਮੁਥੱਈਆ ਮੁਰਲੀਧਰਨ, ਡੇਲ ਸਟੇਨ, ਬ੍ਰੈਟ ਲੀ, ਮਿਸ਼ੇਲ ਜਾਨਸਨ।


ਬਾਰਿਸ਼ ਖ਼ਰਾਬ ਕਰ ਸਕਦੀ ਹੈ ਮੈਚ ਦਾ ਮਜ਼ਾ


ਇਸ ਸਮੇਂ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਕੋਲਕਾਤਾ 'ਚ ਸ਼ੁੱਕਰਵਾਰ ਸ਼ਾਮ ਨੂੰ ਵੀ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਅਜਿਹੇ 'ਚ ਸੰਭਵ ਹੈ ਕਿ ਮੈਚ 'ਚ ਇਕ ਵੀ ਗੇਂਦ ਨਾ ਸੁੱਟੀ ਜਾ ਸਕੇ।