IND vs WI, Sarfaraz Khan: ਭਾਰਤੀ ਟੀਮ ਜੁਲਾਈ 'ਚ ਵੈਸਟਇੰਡੀਜ਼ ਦਾ ਦੌਰਾ ਕਰੇਗੀ, ਜਿਸ ਲਈ ਬੀਸੀਸੀਆਈ ਨੇ ਪਿਛਲੇ ਸ਼ੁੱਕਰਵਾਰ (23 ਜੂਨ) ਨੂੰ ਵਨਡੇ ਅਤੇ ਟੈਸਟ ਟੀਮ ਦਾ ਐਲਾਨ ਕਰ ਦਿੱਤਾ। ਇਸ ਵਾਰ ਬੋਰਡ ਵੱਲੋਂ ਟੈਸਟ ਟੀਮ ਵਿੱਚ ਕਈ ਬਦਲਾਅ ਕੀਤੇ ਗਏ ਹਨ। ਟੈਸਟ ਟੀਮ ਵਿੱਚ ਯਸ਼ਸਵੀ ਜੈਸਵਾਲ, ਮੁਕੇਸ਼ ਕੁਮਾਰ ਅਤੇ ਰੁਤੁਰਾਜ ਗਾਇਕਵਾੜ ਵਰਗੇ ਨੌਜਵਾਨ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਧਮਾਲ ਮਚਾਉਣ ਵਾਲੇ ਸਰਫਰਾਜ਼ ਖਾਨ ਦਾ ਨਾਂ ਟੈਸਟ ਟੀਮ 'ਚੋਂ ਗਾਇਬ ਰਿਹਾ।


ਸਾਬਕਾ ਭਾਰਤੀ ਓਪਨਰ ਬੱਲੇਬਾਜ਼ ਆਕਾਸ਼ ਚੋਪੜਾ ਨੇ ਟੈਸਟ ਟੀਮ 'ਚ ਸਰਫਰਾਜ਼ ਖਾਨ ਦਾ ਨਾਮ ਨਾ ਦੇਖਣ 'ਤੇ ਬੀਸੀਸੀਆਈ ਦੀ ਸਖ਼ਤ ਆਲੋਚਨਾ ਕੀਤੀ। ਆਕਾਸ਼ ਚੋਪੜਾ ਨੇ ਸਵਾਲ ਚੁੱਕਦਿਆਂ ਹੋਇਆਂ ਕਿਹਾ ਕਿ ਆਖਿਰ ਕਿਉਂ ਸਰਫਰਾਜ਼ ਨੂੰ ਵਾਰ-ਵਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੋਰਡ ਨੂੰ ਇਹ ਗੱਲ ਪਬਲਿਕ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਸਰਫਰਾਜ਼ ਬਾਰੇ ਕੀ ਪਸੰਦ ਨਹੀਂ ਹੈ। ਆਕਾਸ਼ ਚੋਪੜਾ ਨੇ ਆਪਣੇ ਯੂਟਿਊਬ ਚੈਨਲ 'ਤੇ ਇਸ ਬਾਰੇ ਗੱਲ ਕੀਤੀ।


ਇਹ ਵੀ ਪੜ੍ਹੋ: ਜੋਸ ਬਟਲਰ ਨੇ ਤੋੜਿਆ ਰੋਹਿਤ ਸ਼ਰਮਾ ਦਾ ਇਹ ਵੱਡਾ ਰਿਕਾਰਡ, ਟੀ20 'ਚ 10 ਹਜ਼ਾਰ ਬਣਾਉਣ ਦੌੜਾਂ ਵਾਲੇ 9ਵੇਂ ਕ੍ਰਿਕੇਟਰ


ਸਾਬਕਾ ਭਾਰਤੀ ਓਪਨਰ ਨੇ ਕਿਹਾ, ''ਸਰਫਰਾਜ਼ ਨੂੰ ਕੀ ਕਰਨਾ ਚਾਹੀਦਾ ਹੈ? ਜੇਕਰ ਅਸੀਂ ਉਸ ਦੇ ਪਿਛਲੇ ਤਿੰਨ ਸਾਲਾਂ ਦੇ ਅੰਕੜਿਆਂ ਨੂੰ ਦੇਖੀਏ ਤਾਂ ਉਹ ਬਾਕੀਆਂ ਨਾਲੋਂ ਉਪਰ ਹੈ। ਉਸ ਨੇ ਹਰ ਜਗ੍ਹਾ ਦੌੜਾਂ ਬਣਾਈਆਂ ਹਨ। ਫਿਰ ਵੀ, ਜੇਕਰ ਉਹ ਨਹੀਂ ਚੁਣਿਆ ਗਿਆ... ਇਹ ਕੀ ਸੁਨੇਹਾ ਭੇਜਦਾ ਹੈ?"


ਆਕਾਸ਼ ਚੋਪੜਾ ਨੇ ਅੱਗੇ ਕਿਹਾ, “ਇਹ ਪੁੱਛਣ ਯੋਗ ਸਵਾਲ ਹੈ। ਜੇਕਰ ਕੋਈ ਹੋਰ ਕਾਰਨ ਹੈ, ਕੁਝ ਅਜਿਹਾ ਚੀਜ਼ ਜੋ ਤੁਸੀਂ ਅਤੇ ਮੈਂ ਨਹੀਂ ਜਾਣਦੇ, ਤਾਂ ਇਸ ਨੂੰ ਜਨਤਕ ਕਰੋ। ਬਸ ਇਹ ਦੱਸ ਦਿਓ ਕਿ ਤੁਹਾਨੂੰ ਸਰਫਰਾਜ਼ ਦੀ ਇਹ ਖਾਸ ਗੱਲ ਪਸੰਦ ਨਹੀਂ ਆਈ ਅਤੇ ਇਸ ਲਈ ਤੁਸੀਂ ਉਸ ਬਾਰੇ ਵਿਚਾਰ ਨਹੀਂ ਕਰ ਰਹੇ। ਪਰ ਸਾਨੂੰ ਨਹੀਂ ਪਤਾ ਕਿ ਅਜਿਹਾ ਕੁਝ ਹੈ ਜਾਂ ਨਹੀਂ। ਮੈਨੂੰ ਨਹੀਂ ਪਤਾ ਕਿ ਇਸ ਬਾਰੇ ਸਰਫਰਾਜ਼ ਨੂੰ ਕਿਸੇ ਨੇ ਦੱਸਿਆ ਜਾਂ ਨਹੀਂ। ਜੇ ਤੁਸੀਂ ਫਰਸਟ ਕਲਾਸ ਦੀਆਂ ਦੌੜਾਂ ਨੂੰ ਅਹਿਮੀਅਤ ਨਹੀਂ ਦਿੰਦੇ, ਤਾਂ ਇਹ ਮੂੰਹ ਵਿੱਚ ਖੱਟਾ ਸੁਆਦ ਛੱਡ ਦਿੰਦਾ ਹੈ। ”


ਹੁਣ ਤੱਕ ਅਜਿਹਾ ਰਿਹਾ ਸਰਫਰਾਜ਼ ਦਾ ਫਰਸਟ ਕਲਾਸ ਕਰੀਅਰ


ਮੁੰਬਈ ਵਲੋਂ ਖੇਡ ਰਹੇ ਸਰਫਰਾਜ਼ ਖਾਨ ਨੇ ਹੁਣ ਤੱਕ 37 ਫਰਸਟ ਕਲਾਸ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 54 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ 79.65 ਦੀ ਔਸਤ ਨਾਲ 3505 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 13 ਸੈਂਕੜੇ ਅਤੇ 9 ਅਰਧ ਸੈਂਕੜੇ ਨਿਕਲੇ ਹਨ, ਜਿਸ ਵਿਚ ਉਨ੍ਹਾਂ ਦਾ ਹਾਈ ਸਕੋਰ 301* ਦੌੜਾਂ ਰਿਹਾ ਹੈ।


ਇਹ ਵੀ ਪੜ੍ਹੋ: Asian Games 2023 : BCCI ਨੇ ਲਿਆ ਵੱਡਾ ਫੈਸਲਾ, ਹੁਣ ਭਾਰਤੀ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਏਸ਼ੀਆਈ ਖੇਡਾਂ 'ਚ ਹਿੱਸਾ ਲੈਣਗੀਆਂ