U19 World Cup Wining Indian Captains: ਅੰਡਰ-19 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਪੰਜ ਵਾਰ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਜਿੱਤ ਚੁੱਕੀ ਟੀਮ ਇੰਡੀਆ ਅੱਜ ਛੇਵੀਂ ਵਾਰ ਚੈਂਪੀਅਨ ਬਣਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ। ਪਰ ਇਸ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਹੁਣ ਤੱਕ ਕਿਹੜੇ-ਕਿਹੜੇ ਕਪਤਾਨਾਂ ਨੇ ਜਿਤਾਇਆ ਹੈ।



1- ਮੁਹੰਮਦ ਕੈਫ (2000)


ਟੀਮ ਇੰਡੀਆ ਨੇ ਮੁਹੰਮਦ ਕੈਫ ਦੀ ਕਪਤਾਨੀ 'ਚ 2002 'ਚ ਅੰਡਰ-19 ਵਿਸ਼ਵ ਕੱਪ ਦਾ ਪਹਿਲਾ ਖਿਤਾਬ ਜਿੱਤਿਆ ਸੀ। ਕੈਫ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ।


2- ਵਿਰਾਟ ਕੋਹਲੀ (2008)



ਭਾਰਤ ਨੂੰ ਦੂਜਾ ਅੰਡਰ-19 ਵਿਸ਼ਵ ਕੱਪ ਖਿਤਾਬ ਜਿੱਤਣ ਲਈ ਕੁਝ ਸਮਾਂ ਇੰਤਜ਼ਾਰ ਕਰਨਾ ਪਿਆ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ 2008 ਵਿੱਚ ਮੇਨ ਇਨ ਬਲੂ ਨੂੰ ਅੰਡਰ-19 ਚੈਂਪੀਅਨ ਬਣਾਇਆ ਸੀ। ਭਾਰਤ ਨੇ ਖ਼ਿਤਾਬੀ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਟਰਾਫ਼ੀ ਜਿੱਤੀ ਸੀ।


3- ਉਨਮੁਕਤ ਚੰਦ (2012)


ਭਾਰਤ ਨੇ ਉਨਮੁਕਤ ਚੰਦ ਦੀ ਕਪਤਾਨੀ ਵਿੱਚ 2012 ਵਿੱਚ ਅੰਡਰ-19 ਵਿਸ਼ਵ ਕੱਪ ਦਾ ਤੀਜਾ ਖਿਤਾਬ ਜਿੱਤਿਆ ਸੀ। ਉਨਮੁਕਤ ਵੀ ਵਿਰਾਟ ਕੋਹਲੀ ਵਾਂਗ ਹੀ ਦਿੱਲੀ ਤੋਂ ਸੀ। ਉਨਮੁਕਤ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਫਾਈਨਲ 'ਚ ਆਸਟ੍ਰੇਲੀਆ ਨੂੰ ਹਰਾ ਕੇ ਖਿਤਾਬ ਜਿੱਤਿਆ।


4- ਪ੍ਰਿਥਵੀ ਸ਼ਾਅ (2018)


ਭਾਰਤ ਨੇ ਪ੍ਰਿਥਵੀ ਸ਼ਾਅ ਦੀ ਕਪਤਾਨੀ ਵਿੱਚ 2018 ਵਿੱਚ ਅੰਡਰ-19 ਵਿਸ਼ਵ ਕੱਪ ਦਾ ਚੌਥਾ ਖ਼ਿਤਾਬ ਜਿੱਤਿਆ ਸੀ। ਸ਼ਾਅ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਖਿਤਾਬੀ ਮੁਕਾਬਲੇ 'ਚ ਆਸਟ੍ਰੇਲੀਆ ਨੂੰ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ। ਦੱਸ ਦੇਈਏ ਕਿ ਪ੍ਰਿਥਵੀ ਸੈਲਫੀ ਵਿਵਾਦ ਨੂੰ ਲੈ ਸੁਰਖੀਆਂ ਵਿੱਚ ਰਹੇ ਸੀ।


5- ਯਸ਼ ਧੂਲ


ਯਸ਼ ਢੁਲ ਨੇ ਆਪਣੀ ਕਪਤਾਨੀ ਵਿੱਚ 2022 ਵਿੱਚ ਭਾਰਤ ਲਈ ਅੰਡਰ-19 ਵਿਸ਼ਵ ਕੱਪ ਦਾ ਪੰਜਵਾਂ ਖਿਤਾਬ ਜਿੱਤਿਆ ਸੀ। ਢੁਲ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਕਬਜ਼ਾ ਕੀਤਾ। ਢੁੱਲ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਬਿਨਾਂ ਕੋਈ ਮੈਚ ਗੁਆਏ ਇਸ ਟੂਰਨਾਮੈਂਟ ਵਿੱਚ ਵਿਸ਼ਵ ਖਿਤਾਬ ਜਿੱਤ ਲਿਆ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।