Mohammed Shami: ਆਈਸੀਸੀ ਵਿਸ਼ਵ ਕੱਪ 2023 ਤੋਂ ਬਾਅਦ ਪਹਿਲੀ ਵਾਰ ਮੈਦਾਨ ਵਿੱਚ ਉਤਰੇ ਮੁਹੰਮਦ ਸ਼ਮੀ ਆਪਣੀ ਪੁਰਾਣੀ ਲੈਅ ਵਿੱਚ ਨਜ਼ਰ ਆ ਰਹੇ ਹਨ। ਰਣਜੀ ਟਰਾਫੀ 2024 ਦੇ ਏਲੀਟ ਗਰੁੱਪ ਸੀ ਦਾ ਇੱਕ ਮੈਚ ਇੰਦੌਰ ਵਿੱਚ ਬੰਗਾਲ ਅਤੇ ਮੱਧ ਪ੍ਰਦੇਸ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਜਿੱਥੇ ਪਹਿਲੀ ਪਾਰੀ 'ਚ ਸ਼ਮੀ ਨੇ ਆਪਣੀ ਦਮਦਾਰ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ। ਇਸ ਸ਼ਾਨਦਾਰ ਗੇਂਦਬਾਜ਼ ਨੇ ਚੰਗੀ ਗੇਂਦਬਾਜ਼ੀ ਕੀਤੀ ਤੇ ਕੁੱਲ ਚਾਰ ਵਿਕਟਾਂ ਝਟਕਾਈਆਂ। ਇਸ ਦੌਰਾਨ ਉਸ ਦਾ ਸ਼ਿਕਾਰ ਵਿਰੋਧੀ ਟੀਮ ਦੇ ਕਪਤਾਨ ਸ਼ੁਭਮ ਸ਼ਰਮਾ ਦੇ ਨਾਲ-ਨਾਲ ਸਰਾਂਸ਼ ਜੈਨ, ਕੁਮਾਰ ਕਾਰਤਿਕੇਯ ਤੇ ਕੁਲਵੰਤ ਖੇਜਰੋਲੀਆ ਹੋਏ।



ਸ਼ਮੀ ਨੇ ਪਹਿਲਾਂ ਸ਼ੁਭਮ ਸ਼ਰਮਾ ਤੇ ਸਰਾਂਸ਼ ਜੈਨ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਤੋਂ ਬਾਅਦ ਉਸ ਨੇ ਕੁਮਾਰ ਕਾਰਤਿਕੇਆ ਨੂੰ ਵਿਕਟਕੀਪਰ ਰਿਧੀਮਾਨ ਸਾਹਾ ਦੇ ਹੱਥੋਂ ਕੈਚ ਆਊਟ ਕਰਵਾ ਕੇ ਡਰੈਸਿੰਗ ਰੂਮ ਵੱਲ ਭੇਜਿਆ। ਉਸ ਨੂੰ ਚੌਥੀ ਕਾਮਯਾਬੀ ਕੁਲਵੰਤ ਖਜਰੋਲੀਆ ਦੇ ਰੂਪ ਵਿੱਚ ਮਿਲੀ। ਸਟਾਰ ਗੇਂਦਬਾਜ਼ ਨੇ ਖੇਜਰੋਲੀਆ ਨੂੰ ਬੋਲਡ ਕਰਕੇ ਮੈਦਾਨ ਤੋਂ ਬਾਹਰ ਦਾ ਰਸਤਾ ਦਿਖਾਇਆ।






ਬੰਗਾਲ ਲਈ ਪਹਿਲੀ ਪਾਰੀ ਵਿੱਚ ਮੁਹੰਮਦ ਸ਼ਮੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਉਸ ਨੇ ਟੀਮ ਲਈ ਕੁੱਲ 19 ਓਵਰ ਸੁੱਟੇ। ਇਸ ਦੌਰਾਨ, ਉਹ 2.84 ਦੀ ਆਰਥਿਕਤਾ ਨਾਲ 54 ਦੌੜਾਂ ਖਰਚ ਕਰਦੇ ਹੋਏ ਚਾਰ ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ। ਉਨ੍ਹਾਂ ਤੋਂ ਇਲਾਵਾ ਸੂਰਜ ਸਿੰਧੂ ਜੈਸਵਾਲ ਤੇ ਮੁਹੰਮਦ ਕੈਫ ਨੇ ਦੋ-ਦੋ ਵਿਕਟਾਂ ਜਦਕਿ ਰੋਹਿਤ ਕੁਮਾਰ ਨੂੰ ਇਕ ਵਿਕਟ ਮਿਲੀ।



ਸ਼ਮੀ ਦੀ ਘਾਤਕ ਗੇਂਦਬਾਜ਼ੀ ਦਾ ਨਤੀਜਾ ਸੀ ਕਿ ਵਿਰੋਧੀ ਟੀਮ ਮੱਧ ਪ੍ਰਦੇਸ਼ ਆਪਣੀ ਪਹਿਲੀ ਪਾਰੀ 'ਚ 167-10 ਦੌੜਾਂ 'ਤੇ ਸਿਮਟ ਗਈ। ਐਮਪੀ ਤੋਂ ਸਿਰਫ ਸਲਾਮੀ ਬੱਲੇਬਾਜ਼ ਸੁਭਰਾੰਸ਼ੂ ਸੇਨਾਪਤੀ ਹੀ ਕੁਝ ਸਮੇਂ ਲਈ ਬੰਗਾਲ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕਿਆ। ਪਾਰੀ ਦੀ ਸ਼ੁਰੂਆਤ ਕਰਦਿਆਂ ਉਸ ਨੇ ਕੁੱਲ 121 ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਉਹ ਛੇ ਚੌਕਿਆਂ ਦੀ ਮਦਦ ਨਾਲ 47 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ।


ਇਹ ਵੀ ਪੜ੍ਹੋ-7 ਜਨਵਰੀ ਨੂੰ 9 ਦਿੱਗਜ ਭਾਰਤੀ ਖਿਡਾਰੀ ਇਕੱਠੇ ਕਰਨਗੇ ਸੰਨਿਆਸ ਦਾ ਐਲਾਨ ! ਮੁੜ ਕਦੇ ਨਹੀਂ ਪਾਉਣਗੇ ਭਾਰਤੀ ਟੀਮ ਦੀ ਜਰਸੀ, ਜਾਣੋ ਵਜ੍ਹਾ