Shami Champions Trophy 2025: ਭਾਰਤ ਨੇ ਚੈਂਪੀਅਨਸ ਟਰਾਫੀ 2025 ਲਈ ਟੀਮ ਦਾ ਐਲਾਨ ਨਹੀਂ ਕੀਤਾ ਹੈ। ਉਸ ਨੇ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਵੀ ਖੇਡਣੀ ਹੈ। ਇਸ ਲਈ ਇਨ੍ਹਾਂ ਦੋਵਾਂ ਲਈ ਟੀਮ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਟੀਮ ਇੰਡੀਆ ਮੁਹੰਮਦ ਸ਼ਮੀ ਨੂੰ ਵਾਪਸੀ ਦਾ ਮੌਕਾ ਦੇ ਸਕਦੀ ਹੈ। ਸ਼ਮੀ ਸੱਟ ਲੱਗਣ ਕਰਕੇ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਹਨ। ਪਰ ਹਾਲ ਹੀ ਵਿੱਚ ਉਨ੍ਹਾਂ ਨੇ ਗੇਂਦਬਾਜ਼ੀ ਕਰਦਿਆਂ ਹੋਇਆਂ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।
ਸ਼ਮੀ ਨੇ ਭਾਰਤ ਲਈ ਆਪਣਾ ਆਖਰੀ ਵਨਡੇ ਨਵੰਬਰ 2023 ਵਿੱਚ ਖੇਡਿਆ ਸੀ। ਉੱਥੇ ਹੀ ਆਖਰੀ ਟੈਸਟ ਵੀ 2023 'ਚ ਹੀ ਖੇਡਿਆ ਗਿਆ ਸੀ। ਉਦੋਂ ਤੋਂ ਉਹ ਵਾਪਸੀ ਨਹੀਂ ਕਰ ਸਕੇ ਹਨ। ਹਾਲਾਂਕਿ ਸ਼ਮੀ ਹਾਲ ਹੀ 'ਚ ਘਰੇਲੂ ਕ੍ਰਿਕਟ 'ਚ ਜ਼ਰੂਰ ਖੇਡੇ ਸਨ। ਪਰ ਲੱਤ ਦੀ ਸਮੱਸਿਆ ਕਾਰਨ ਦੁਬਾਰਾ ਬ੍ਰੇਕ ਲੈਣਾ ਪਿਆ। ਸ਼ਮੀ ਨੇ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਕਾਫੀ ਸਮਾਂ ਬਿਤਾਇਆ। ਹੁਣ ਉਨ੍ਹਾਂ ਨੇ ਆਪਣੀ ਵਾਪਸੀ ਬਾਰੇ ਅਪਡੇਟ ਦਿੱਤੀ ਹੈ।
ਚੈਂਪੀਅਨਸ ਟਰਾਫੀ 'ਚ ਖੇਡ ਸਕਦੇ ਸ਼ਮੀ
ਸ਼ਮੀ ਨੇ ਮੰਗਲਵਾਰ ਨੂੰ ਐਕਸ 'ਤੇ ਇਕ ਵੀਡੀਓ ਸ਼ੇਅਰ ਕੀਤਾ। ਇਸ 'ਚ ਉਹ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਸ਼ਮੀ ਨੇ ਨੈੱਟ 'ਚ ਕਾਫੀ ਪਸੀਨਾ ਵਹਾਇਆ। ਸ਼ਮੀ ਨੇ ਕੈਪਸ਼ਨ 'ਚ ਲਿਖਿਆ, 'ਗਤੀ ਅਤੇ ਜਨੂੰਨ, ਪੂਰੀ ਦੁਨੀਆ 'ਤੇ ਕਬਜ਼ਾ ਕਰਨ ਲਈ ਤਿਆਰ ਸ਼ਮੀ ਨੇ ਕੈਪਸ਼ਨ ਰਾਹੀਂ ਸੰਕੇਤ ਦਿੱਤਾ ਕਿ ਉਹ ਪੂਰੀ ਤਰ੍ਹਾਂ ਫਿੱਟ ਹਨ ਅਤੇ ਸਲੈਕਸ਼ਨ ਲਈ ਵੀ ਉਪਲਬਧ ਹੈ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਸ਼ਮੀ ਦਾ ਰਿਕਾਰਡ ਇਦਾਂ ਦਾ ਰਿਹਾ
ਸ਼ਮੀ ਘਰੇਲੂ ਕ੍ਰਿਕਟ ਵਿੱਚ ਬੰਗਾਲ ਲਈ ਖੇਡਦੇ ਹਨ। ਉਨ੍ਹਾਂ ਨੇ ਮੱਧ ਪ੍ਰਦੇਸ਼, ਬਿਹਾਰ, ਬੜੌਦਾ ਅਤੇ ਚੰਡੀਗੜ੍ਹ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਰਾਜਸਥਾਨ ਦੇ ਖਿਲਾਫ ਸਿਰਫ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਹੈਦਰਾਬਾਦ ਖ਼ਿਲਾਫ਼ ਮੈਚ ਵਿੱਚ 3 ਵਿਕਟਾਂ ਲਈਆਂ ਸਨ। ਹਾਲਾਂਕਿ ਇਹ ਟੀ-20 ਮੈਚ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।