ਏਸ਼ੀਆ ਕੱਪ ਟਰਾਫੀ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਹਾਲ ਹੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਏਸੀਸੀ ਚੇਅਰਮੈਨ ਮੋਹਸਿਨ ਨਕਵੀ ਤੋਂ ਸਖ਼ਤ ਸਵਾਲ ਪੁੱਛੇ। ਇਸ ਤੋਂ ਬਾਅਦ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਨਕਵੀ ਨੇ ਉਸੇ ਮੀਟਿੰਗ ਦੌਰਾਨ ਮੁਆਫੀ ਮੰਗੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਏਸ਼ੀਆ ਕੱਪ ਟਰਾਫੀ ਜਲਦੀ ਹੀ ਭਾਰਤ ਭੇਜੀ ਜਾਵੇਗੀ ਜਾਂ ਭਾਰਤ ਤੋਂ ਕੋਈ ਇਸਨੂੰ ਪ੍ਰਾਪਤ ਕਰੇਗਾ। ਹਾਲਾਂਕਿ, ਨਕਵੀ ਨੇ ਆਪਣੇ ਹਾਲੀਆ ਟਵੀਟ ਵਿੱਚ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ।

Continues below advertisement

ਮੋਹਸਿਨ ਨਕਵੀ ਨੇ ਆਪਣੀ ਹਾਲੀਆ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, "ਭਾਰਤੀ ਮੀਡੀਆ ਝੂਠ 'ਤੇ ਅਧਾਰਤ ਹੈ, ਤੱਥਾਂ 'ਤੇ ਨਹੀਂ। ਮੈਂ ਇੱਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ। ਮੈਂ ਕੁਝ ਵੀ ਗ਼ਲਤ ਨਹੀਂ ਕੀਤਾ ਹੈ ਅਤੇ ਨਾ ਹੀ ਬੀਸੀਸੀਆਈ ਤੋਂ ਮੁਆਫੀ ਮੰਗੀ ਹੈ ਤੇ ਨਾ ਹੀ ਕਦੇ ਕਰਾਂਗਾ। ਇਹ ਝੂਠੀਆਂ ਅਫਵਾਹਾਂ ਸਿਰਫ਼ ਪ੍ਰਚਾਰ ਹਨ, ਜਿਨ੍ਹਾਂ ਦਾ ਉਦੇਸ਼ ਸਿਰਫ਼ ਸਾਡੇ ਆਪਣੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ।"

Continues below advertisement

ਉਨ੍ਹਾਂ ਆਪਣੀ ਪੋਸਟ ਵਿੱਚ ਅੱਗੇ ਲਿਖਿਆ, "ਬਦਕਿਸਮਤੀ ਨਾਲ, ਭਾਰਤ ਲਗਾਤਾਰ ਕ੍ਰਿਕਟ ਵਿੱਚ ਰਾਜਨੀਤੀ ਲਿਆਉਂਦਾ ਰਿਹਾ ਹੈ, ਜਿਸ ਨਾਲ ਖੇਡ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ। ਏਸੀਸੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਉਸ ਦਿਨ ਟਰਾਫੀ ਪੇਸ਼ ਕਰਨ ਲਈ ਤਿਆਰ ਸੀ ਤੇ ਹੁਣ ਵੀ ਅਜਿਹਾ ਕਰਨ ਲਈ ਤਿਆਰ ਹਾਂ। ਜੇ ਉਹ ਟਰਾਫੀ ਲੈਣਾ ਚਾਹੁੰਦੇ ਹਨ ਤਾਂ ਉਹ ਏਸੀਸੀ ਦਫ਼ਤਰ ਆਉਣ ਤੇ ਇਸ ਨੂੰ ਲੈ ਜਾਣ।

ਇਸ ਤੋਂ ਪਹਿਲਾਂ, ਇਹ ਰਿਪੋਰਟ ਕੀਤੀ ਗਈ ਸੀ ਕਿ ਏਸ਼ੀਅਨ ਕ੍ਰਿਕਟ ਕੌਂਸਲ ਦੀ ਮੀਟਿੰਗ ਵਿੱਚ ਟਰਾਫੀ ਦੇ ਮੁੱਦੇ 'ਤੇ ਗਰਮਾ-ਗਰਮ ਬਹਿਸ ਹੋਈ ਸੀ। ਸੂਤਰਾਂ ਅਨੁਸਾਰ, ਨਕਵੀ ਨੇ ਫਾਈਨਲ ਮੈਚ ਤੋਂ ਬਾਅਦ ਭਾਰਤੀ ਖਿਡਾਰੀਆਂ 'ਤੇ ਉਨ੍ਹਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਮੀਟਿੰਗ ਵਿੱਚ ਭਾਰਤ ਦੇ ਪ੍ਰਤੀਨਿਧੀ ਰਾਜੀਵ ਸ਼ੁਕਲਾ ਨੇ ਸਪੱਸ਼ਟ ਕੀਤਾ ਕਿ ਏਸ਼ੀਆ ਕੱਪ ਟਰਾਫੀ ਏਸੀਸੀ ਦੀ ਜਾਇਦਾਦ ਹੈ ਅਤੇ ਇਸ 'ਤੇ ਕਿਸੇ ਦਾ ਵੀ ਨਿੱਜੀ ਅਧਿਕਾਰ ਨਹੀਂ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।