MS Dhoni Movie Let's Get Married Trailer: ਲੈਟਸ ਗੇਟ ਮੈਰਿਡ ਤੁਹਾਡੇ ਲਈ 31 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਹਰੀਸ਼ ਕਲਿਆਣ ਅਤੇ ਇਵਾਨਾ ਮੁੱਖ ਭੂਮਿਕਾਵਾਂ ਵਿੱਚ ਹਨ। ਮਹਿੰਦਰ ਸਿੰਘ ਧੋਨੀ ਨੇ ਪਤਨੀ ਸਾਕਸ਼ੀ ਨਾਲ ਮਿਲ ਕੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ। 

Continues below advertisement


ਇਹ ਵੀ ਪੜ੍ਹੋ: ਵਿਰਾਟ ਕੋਹਲੀ ਟੈਸਟ 'ਚ ਫਿਰ ਹਾਸਲ ਕਰ ਸਕਦੇ ਹਨ 50 ਦੀ ਔਸਤ, ਪੜ੍ਹੋ ਕਿੰਨੀਆਂ ਪਾਰੀਆਂ ਦੀ ਲੋੜ


ਦੱਸ ਦੇਈਏ ਕਿ ਅਪ੍ਰੈਲ 2023 ਵਿੱਚ ਧੋਨੀ ਨੇ ਫਿਲਮ ਲੈਟਸ ਗੇਟ ਮੈਰਿਡ ਦਾ ਪੋਸਟਰ ਰਿਲੀਜ਼ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਇਹ ਫਿਲਮ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਵੇਗੀ। ਇਹ ਇੱਕ ਪਰਿਵਾਰਕ ਮਨੋਰੰਜਨ ਫਿਲਮ ਹੈ ਜੋ ਸਾਰਿਆਂ ਨੂੰ ਪਸੰਦ ਆਵੇਗੀ। ਫਿਲਮ ਦੀ ਕਹਾਣੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਫਿਲਮ ਦਾ ਟਰੇਲਰ ਤਾਮਿਲ ਭਾਸ਼ਾ 'ਚ ਰਿਲੀਜ਼ ਕੀਤਾ ਗਿਆ ਹੈ, ਪਰ ਹੇਠਾਂ ਤੁਸੀਂ ਇੰਗਲਿਸ਼ 'ਚ ਸਬਟਾਈਟਲ ਪੜ੍ਹ ਕੇ ਸਮਝ ਸਕਦੇ ਹੋ ਕਿ ਫਿਲਮ ਦੇ ਕਿਰਦਾਰ ਕੀ ਕਹਿੰਦੇ ਹਨ ਅਤੇ ਫਿਲਮ ਦੀ ਕਹਾਣੀ ਕੀ ਹੈ। ਦੇਖੋ ਟਰੇਲਰ:









ਮਹਿੰਦਰ ਸਿੰਘ ਧੋਨੀ ਦੇ ਹੋਮ ਪ੍ਰੋਡਕਸ਼ਨ ਦੀ ਇਹ ਪਹਿਲੀ ਫਿਲਮ ਹੈ, ਜਿਸ ਨੂੰ ਧੋਨੀ ਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਦੇ ਟਰੇਲਰ ਨੂੰ ਫਿਲਹਾਲ ਤਾਮਿਲ ਭਾਸ਼ਾ 'ਚ ਹੀ ਰਿਲੀਜ਼ ਕੀਤਾ ਗਿਆ ਹੈ। ਧੋਨੀ ਦੇ ਉੱਤਰ ਭਾਰਤੀ ਫੈਨਜ਼ ਫਿਲਮ ਦੇ ਟਰੇਲਰ ਦੀ ਹਿੰਦੀ 'ਚ ਉਡੀਕ ਕਰ ਰਹੇ ਹਨ। ਦੱਸ ਦਈਏ ਕਿ ਇਸ ਫਿਲਮ ਦੇ ਨਾਲ ਹੀ ਧੋਨੀ ਨੇ ਫਿਲਮਾਂ ਦੀ ਦੁਨੀਆ 'ਚ ਕਦਮ ਰੱਖਿਆ ਹੈ। ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਦਾ ਨਾਮ 'ਧੋਨੀ ਐਂਟਰੇਨਮੈਂਟ' ਹੈ।


ਇਹ ਵੀ ਪੜ੍ਹੋ: ਬਚਪਨ ਦੀ ਦੋਸਤ ਸਾਕਸ਼ੀ ਨੂੰ 10 ਸਾਲਾਂ ਬਾਅਦ ਹੋਟਲ 'ਚ ਮਿਲੇ ਸੀ MS ਧੋਨੀ, ਫਿਰ ਇੰਜ ਸ਼ੁਰੂ ਹੋਈ ਸੀ ਇਨ੍ਹਾਂ ਦੀ ਲਵ ਸਟੋਰੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।