MS Dhoni and Virat Kohli Net Worth: ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਦੋਵੇਂ ਹੀ ਕ੍ਰਿਕਟ ਦੀ ਦੁਨੀਆ ਦੇ ਸਭ ਤੋਂ ਵੱਡੇ ਸਿਤਾਰੇ ਹਨ। ਧੋਨੀ ਨੇ ਆਪਣੀ ਸ਼ਾਂਤ ਅਗਵਾਈ ਤੇ ਬੇਮਿਸਾਲ ਕ੍ਰਿਕਟ ਹੁਨਰ ਨਾਲ ਭਾਰਤੀ ਕ੍ਰਿਕਟ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ, ਜਦਕਿ ਵਿਰਾਟ ਕੋਹਲੀ ਆਪਣੀ ਹਮਲਾਵਰ ਬੱਲੇਬਾਜ਼ੀ ਅਤੇ ਫਿਟਨੈੱਸ ਲਈ ਜਾਣਿਆ ਜਾਂਦਾ ਹੈ। 


ਮੈਦਾਨ 'ਤੇ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਕਾਰੋਬਾਰ ਦੀ ਦੁਨੀਆ 'ਚ ਵੀ ਐਂਟਰੀ ਕੀਤੀ ਤੇ ਕਾਫੀ ਨਾਂਅ ਕਮਾਇਆ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਿੱਥੇ ਐਮਐਸ ਧੋਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕ੍ਰਿਕਟਰ ਹਨ, ਉਥੇ ਵਿਰਾਟ ਕੋਹਲੀ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਕ੍ਰਿਕਟਰ ਹਨ।



2024 ਵਿੱਚ ਧੋਨੀ ਅਤੇ ਕੋਹਲੀ ਦੀ ਕੁੱਲ ਜਾਇਦਾਦ


ਜੇ ਅਸੀਂ ਕਈ ਮੀਡੀਆ ਰਿਪੋਰਟਾਂ 'ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ 2024 'ਚ ਮਹਿੰਦਰ ਸਿੰਘ ਧੋਨੀ ਦੀ ਕੁੱਲ ਜਾਇਦਾਦ ਲਗਭਗ 127 ਮਿਲੀਅਨ ਡਾਲਰ ਯਾਨੀ 1040 ਕਰੋੜ ਰੁਪਏ ਹੈ। ਇਸ ਦੇ ਨਾਲ ਹੀ, ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 130 ਮਿਲੀਅਨ ਡਾਲਰ ਯਾਨੀ ਲਗਭਗ 1090 ਕਰੋੜ ਰੁਪਏ ਦੱਸੀ ਗਈ ਹੈ। 2023 ਵਿੱਚ ਕੋਹਲੀ ਦੀ ਕੁੱਲ ਜਾਇਦਾਦ 1019 ਕਰੋੜ ਰੁਪਏ ਸੀ, ਜੋ ਹੁਣ 2024 ਵਿੱਚ ਹੋਰ ਵਧ ਗਈ ਹੈ।


IPL ਤੋਂ ਕਮਾਈ


ਚੇਨਈ ਸੁਪਰ ਕਿੰਗਜ਼ (CSK) ਦੇ ਸਾਬਕਾ ਕਪਤਾਨ ਧੋਨੀ ਦੀ IPL ਤੋਂ ਕੁੱਲ ਆਮਦਨ 188 ਕਰੋੜ ਰੁਪਏ ਤੋਂ ਵੱਧ ਹੈ। ਧੋਨੀ ਦੀ ਤਨਖਾਹ ਹਰ ਸਾਲ ਲਗਭਗ 11.12 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਅਹਿਮ ਖਿਡਾਰੀ ਹਨ ਅਤੇ ਉਨ੍ਹਾਂ ਨੂੰ ਹਰ ਸਾਲ 15 ਕਰੋੜ ਰੁਪਏ ਦੀ ਤਨਖਾਹ ਮਿਲਦੀ ਹੈ।



ਐਮਐਸ ਧੋਨੀ ਨੇ ਪੈਪਸੀ, ਰੀਬੋਕ ਅਤੇ ਗਲਫ ਆਇਲ ਵਰਗੇ ਕਈ ਵੱਡੇ ਬ੍ਰਾਂਡਾਂ ਨਾਲ ਵਿਗਿਆਪਨ ਸੌਦੇ ਕੀਤੇ ਹਨ। ਕਈ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਧੋਨੀ ਹਰ ਇਸ਼ਤਿਹਾਰ ਲਈ 3.5 ਤੋਂ 6 ਕਰੋੜ ਰੁਪਏ ਲੈਂਦੇ ਹਨ।


ਵਿਰਾਟ ਕੋਹਲੀ ਨੇ ਬ੍ਰਾਂਡ ਐਂਡੋਰਸਮੈਂਟ ਦੀ ਦੁਨੀਆ 'ਚ ਵੀ ਵੱਡਾ ਨਾਂ ਕਮਾਇਆ ਹੈ। ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਇੱਕ ਦਿਨ ਵਿੱਚ 2 ਕਰੋੜ ਰੁਪਏ ਲੈਂਦਾ ਹੈ, ਜਿਸ ਨਾਲ ਉਹ ਭਾਰਤ ਦਾ ਸਭ ਤੋਂ ਮਹਿੰਗਾ ਬ੍ਰਾਂਡ ਅੰਬੈਸਡਰ ਬਣ ਜਾਂਦਾ ਹੈ। MRF ਅਤੇ Puma ਤੋਂ ਇਲਾਵਾ, ਕੋਹਲੀ Audi India, Adidas, Pepsi, Google Duo, Myntra, Vivo ਵਰਗੇ ਕਈ ਵੱਡੇ ਬ੍ਰਾਂਡਾਂ ਦੇ ਅੰਬੈਸਡਰ ਹਨ।